ਭੋਗਪੁਰ 30 ਸਤੰਬਰ(ਸੁਖਵਿੰਦਰ ਜੰਡੀਰ ) ਗ੍ਰਾਮ ਪੰਚਾਇਤ ਯੂਨੀਅਨ ਪੰਜਾਬ ਵੱਲੋਂ ਬਿਜਲੀ ਬੋਰਡ ਦੇ ਐਕਸੀਅਨ ਅਮਰੀਕ ਰਾਮ ਕੋਹਲੇ ਸਾਹਿਬ ਨਾਲ ਵਿਸ਼ੇਸ਼ ਬੈਠਕ ਕੀਤੀ ਗਈ, ਭੋਗਪੁਰ ਇਲਾਕੇ ਦੇ ਵੱਖ-ਵੱਖ ਪੰਚ ਸਰਪੰਚ ਜਸਪ੍ਰੀਤ ਸਿੰਘ ਜੈਪਾ ਸਰਪੰਚ, ਅਮਰਜੀਤ ਸਿੰਘ ਚੋਲਾਂਗ ਪ੍ਰਧਾਨ ਭਾਰਤੀ ਯੂਨੀਅਰ ਕਿਸਾਨ ਕਾਦੀਆਂ ਸਰਕਲ ਬਲਾਕ ਭੋਗਪੁਰ, ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ, ਇਸ ਮੌਕੇ ਤੇ ਚਿੱਪ ਵਾਲੇ ਮੀਟਰ ਜੋ ਕੇ ਪ੍ਰਸ਼ਾਸਨ ਵੱਲੋਂ ਪਿੰਡਾਂ ਵਿੱਚ ਲਗਾਏ ਜਾ ਰਹੇ ਹਨ ਬਾਰੇ ਗੱਲਬਾਤ ਕੀਤੀ ਗਈ। ਕੁਝ ਦਿਨ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਬਿਜਲੀ ਬੋਰਡ ਤੇ ਐਕਸੀਅਨ ਸਾਹਿਬ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਸੀ, ਜਿਸ ਉੱਤੇ ਪਿੰਡਾਂ ਵਾਲਿਆਂ ਵੱਲੋਂ ਦਸਤਖ਼ਤ ਕਰਕੇ ਐਕਸੀਅਨ ਅਮਰੀਕ ਰਾਮ ਨੂੰ ਦਿੱਤਾ ਗਿਆ ਸੀ,ਉਸ ਮੰਗ ਪੱਤਰ ਵਿਚ ਬੇਨਤੀ ਕੀਤੀ ਗਈ ਸੀ ਕਿ ਪਿੰਡਾਂ ਵਿੱਚ ਚਿੱਪ ਵਾਲੇ ਮੀਟਰ ਨਾ ਲਗਾਏ ਜਾਣ ਨਹੀਂ ਤਾਂ ਭਾਰਤੀ ਕਿਸਾਨ ਯੂਨੀਅਨ ,ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਹੋਰ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾਵੇਗਾ ਅਤੇ ਐਕਸੀਅਨ ਸਾਹਿਬ ਨੇ ਸਭ ਨੂੰ ਯਕੀਨ ਦਿਵਾਇਆ ਕਿ ਉਹ ਇਸ ਮੰਗ ਪੱਤਰ ਨੂੰ ਮੁੱਖ ਰੱਖਦੇ ਹੋਏ ਕੋਸ਼ਿਸ਼ ਕਰਨਗੇ ਕਿ ਚਿੱਪ ਵਾਲੇ ਮੀਟਰ ਪਿੰਡਾਂ ਦੇ ਵਿਚ ਨਾ ਲਗਾਏ ਜਾਣ, ਅਤੇ ਅੱਜ ਵੀ ਇਲਾਕੇ ਦੇ ਪੰਚ-ਸਰਪੰਚ ਸਾਰਿਆਂ ਨੂੰ ਐਕਸ਼ਨ ਸਾਹਿਬ ਵਲੋਂ ਯਕੀਨ ਦੁਆਇਆ ਗਿਆ ਕੇ ਉਂਹ ਇਸ ਇਲਾਕੇ ਦੀ ਮੰਗ ਨੂੰ ਉੱਚ ਅਧਿਕਾਰੀਆਂ ਤੱਕ ਪਹੁੰਚਾਉਣਗੇ ਅਤੇ ਇਲਾਕੇ ਦੇ ਪੰਚਾਂ-ਸਰਪੰਚਾਂ ਦੀ ਪੂਰੀ ਮਦਦ ਕਰਨਗੇ ਤਾਂ ਕਿ ਇਲਾਕੇ ਦੇ ਵਿੱਚ ਬਿਜਲੀ ਵਾਲੇ ਮੀਟਰ ਨਾ ਲੱਗ ਸਕਣ, ਇਲਾਕੇ ਦੇ ਪੰਚਾਂ-ਸਰਪੰਚਾਂ ਨੇ ਐਕਸਨ ਅਮਰੀਕ ਰਾਮ ਨੂੰ ਆਖਿਆ ਕੀ ਉਹ ਆਪਣਾ ਕੋਈ ਵੀ ਮੁਲਾਜ਼ਮ ਸਾਡੇ ਪਿੰਡਾਂ ਦੇ ਵਿੱਚ ਚਿੱਪ ਵਾਲੇ ਮੀਟਰ ਲਵਾਉਣ ਲਈ ਨਾਂ ਭੇਜਣ ਨਹੀਂ ਤਾਂ ਪਿੰਡਾਂ ਵਾਲਿਆਂ ਵੱਲੋਂ ਸਖ਼ਤ ਵਿਰੋਧ ਕੀਤਾ ਜਾਵੇਗਾ ਅਤੇ ਚਿੱਪ ਵਾਲੇ ਮੀਟਰ ਨਹੀਂ ਲੱਗਣ ਦੇਣਗੇ ਇਸ ਮੌਕੇ ਤੇ ਕੁਲਵਿੰਦਰ ਸਰਪੰਚ ਰਾਸਤਗੋ, ਅਜੀਤ ਕੁਮਾਰ ਸਰਪੰਚ ਕਿੰਗਰਾ ਚੋਅ ਵਾਲਾ, ਨਿਰਮਲ ਸਿੰਘ ਜੰਡੀਰ ਸਰਪੰਚ, ਰਜਨੀ ਭੱਲਾ ਭੂੰਦੀਆਂ ਸਰਪੰਚ, ਜੁਗਿੰਦਰਪਾਲ ਕੋਹਜਾ ਸਰਪੰਚ, ਮਹਿੰਦਰ ਕੌਰ ਸਰਪੰਚ ਧਮੋੋਲੀ, ਆਦਿ ਹਾਜ਼ਰ ਸਨ