ਕੈਪਟਨ ਅਮਰਿੰਦਰ ਸਿੰਘ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਨੈਸ਼ਨਲ ਸਕਿਓਰਿਟੀ ਅਡਵਾਈਜ਼ਰ ਅਜੀਤ ਡੋਵਾਲ ਹੁਰਾਂ ਨਾਲ ਮੁਲਾਕਾਤ ਕਰਕੇ ਵਾਪਿਸ ਪੰਜਾਬ ਪਰਤ ਆਏ ਹਨ!
ਸਰਹੱਦੀ ਰਾਜ ਦਾ ਰੋਣਾ ਉਨ੍ਹਾਂ ਨੇ ਫੇਰ ਰੋਇਆ ਹੈ ਅਤੇ ਪੰਜਾਬ ਦੀ ਸੁਰੱਖਿਆ ਨੂੰ ਡਰੋਨ ਤੋਂ ਖਤਰਾ ਵੀ ਦੱਸ ਦਿੱਤਾ ਹੈ!
ਇਹ ਵੀ ਕਹਿ ਦਿੱਤਾ ਹੈ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਬਹੁਮਤ ਵਿਚ ਹੈ ਜਾਂ ਨਹੀਂ ਇਸ ਲਈ ਵਿਧਾਨ ਸਭਾ ਦੇ ਸਪੀਕਰ ਫਲੋਰ ਟੈਸਟ ਦਾ ਫੈਸਲਾ ਲੈਣਗੇ!
ਕੈਪਟਨ ਸਾਹਿਬ ਤੁਸੀਂ ਬਜ਼ੁਰਗ ਆਗੂ ਹੋ ਤੁਹਾਡੇ ਬਿਆਨਾਂ ਤੋਂ ਇਹ ਹੁਣ ਸਪਸ਼ਟ ਹੈ ਕਿ ਤੁਸੀਂ ਆਪਣੇ ਕੁਝ MLA ਨੂੰ ਲੈ ਕੇ ਕਾਂਗਰਸ ਦੀ ਸਰਕਾਰ ਡੇਗਣ ਦੀ ਕੋਸ਼ਿਸ਼ ਕਰਕੇ ਪੰਜਾਬ ਵਿਚ ਰਾਸ਼ਟਰਪਤੀ ਰਾਜ ਵੱਲ ਨੂੰ ਤੋਰੋਗੇ!
ਜੇਕਰ ਅਜਿਹਾ ਹੁੰਦਾ ਹੈ ਤਾਂ 80ਵਿਆਂ ਵਿਚ ਪੰਜਾਬ ਨੂੰ ਰਾਸ਼ਟਰਪਤੀ ਰਾਜ ਹਵਾਲੇ ਕਰਨ ਲਈ ਪੰਜਾਬੀ ਦੀਆਂ ਦੋ ਅਖਬਾਰਾਂ ਅਤੇ ਉਦੋਂ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਅਤੇ ਉਦੋਂ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਵਿਚਾਲੇ ਟਕਰਾਓ ਸੀ ਅਤੇ ਇਹ ਇਤਿਹਾਸ ਵਿਚੋੰ ਕਦੇ ਮਿਟ ਨਹੀਂ ਸਕਣਗੇ!
ਕੀ ਤੁਸੀਂ ਅਤੇ ਤੁਹਾਡੇ ਸਾਥੀ ਕਰਜ਼ੇ ਹੇਠ ਬੁਰੀ ਤਰ੍ਹਾਂ ਧਸੇ ਪਏ ਪੰਜਾਬ ਨੂੰ ਮੁੜ ਕੇਂਦਰੀ ਸੁਰੱਖਿਆ ਏਜੰਸੀਆਂ ਹਵਾਲੇ ਕਰਕੇ ਇਸ ਕਰਜ਼ੇ ਹੇਠ ਮੁਕੰਮਲ ਖਤਮ ਕਰ ਦਿਓਗੇ?
ਸਮੂਹ ਸਿਆਸੀ ਧਿਰਾਂ 10 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਕਿਸਾਨਾਂ ਦੀ ਸਥਿਤੀ ਨੂੰ ਧਿਆਨ ਵਿਚ ਰੱਖ ਕੇ ਫੈਸਲਾ ਲੈਣ, ਪੰਜਾਬ ਨੂੰ ਇਸ ਵੇਲੇ ਸਥਿਰਤਾ ਦੀ ਲੋੜ ਹੈ ਨਾ ਕਿ ਗੰਦੀ ਰਾਜਨੀਤੀ ਦੀ, ਉਹ ਰਾਜਨੀਤੀ ਜਿਸ ਨੇ ਬੀਤੇ ਵਿਚ ਆਪਣੀ ਨਿੱਜੀ ਹਉਮੈਂ ਕਾਰਨ ਪੰਜਾਬ ਨੂੰ ਮੌਜੂਦਾ ਸਥਿਤੀ ਵਿਚ ਪਹੁੰਚਾਇਆ!!!!!
Baltej Pannu
Author: Gurbhej Singh Anandpuri
ਮੁੱਖ ਸੰਪਾਦਕ