ਚੁਪਚਾਪ ਸਾਡੇ ਧਰਮ ਵਿਚ ਆ ਕੇ ਜਜ਼ਬ ਹੋ ਜਾਵੋ ਵਰਨਾ ਤੁਹਾਡਾ ਕੁਝ ਨਹੀ ਰਹਿਣ ਦੇਣਾ ! ਤੁਹਾਡਾ ਜਨਮ ਵੀ ਤੇ ਸਾਡੇ ਵਿਚੋਂ ਹੀ ਹੋਇਆ ਹੋ ! (ਵੱਧ ਗਿਣਤੀ ਦੇ ਆਗੂ ਅੰਧਬੁਧਿ ਨੇ ਘੱਟ ਗਿਣਤੀ ਦੇ ਲੋਕਾਂ ਨੂੰ ਘੁਮਾ-ਫਿਰਾ ਕੇ ਧਮਕੀ ਦਿੱਤੀ)
ਹਰਧਰਮਪਿਆਰ ਸਿੰਘ (ਨਿਡਰਤਾ ਨਾਲ): ਮਿੱਠੀ ਨਦੀ ਨੂੰ ਸਮੁੰਦਰ ਵਿੱਚ ਜਜ਼ਬ ਕਰ ਲੈਣ ਨਾਲ ਕੀ ਸਮੁੰਦਰ ਕਾ ਖਾਰਾਪਨ ਖਤਮ ਹੋ ਜਾਵੇਗਾ ?
ਅੰਧਬੁਧਿ (ਵਧ ਗਿਣਤੀ ਦਾ ਆਗੂ) : ਕੀ ਮਤਲਬ ਹੈ ਤੇਰਾ ?
ਹਰਧਰਮਪਿਆਰ ਸਿੰਘ : ਬਹੁਤ ਚੰਗਾ ਹੋਵੇ ਕਿ ਮਿੱਠੀ ਨਦੀ ਨੂੰ ਚਲਦਾ ਰਹਿਣ ਦਿੱਤਾ ਜਾਵੇ ਤਾਂਕਿ ਓਹ ਰਾਹ ਵਿਚ ਜੀਵਨ ਦਿੰਦੀ ਹੋਈ ਆਪਣਾ ਸਫ਼ਰ ਪੂਰਾ ਕਰੇ ! ਸਮੁੰਦਰ ਖਾਰਾ ਹੈ ਤੇ ਜੀਵਨ ਦੇਣ ਦੇ ਕਾਬਿਲ ਨਹੀ ! ਰੱਬ ਦੀ ਕਿਰਪਾ ਨਾਲ ਉਸ ਖਾਰੇ ਪਾਣੀ ਵਿਚੋਂ ਕੁਝ ਪਾਣੀ ਉੱਡ ਕੇ ਅਕਾਸ਼ਾਂ ਤਕ ਅਪੜ ਕੇ ਜੀਵਨ ਦੇਣ ਵਾਲਾ ਮਿੱਠਾ ਪਾਣੀ ਵਰਸਾ ਦਿੰਦਾ ਹੈ ਪਰ ਜੇਕਰ ਓਹ ਪਾਣੀ ਵਰਸ ਕੇ ਵਾਪਿਸ ਉਸੀ ਸਮੁੰਦਰ ਵਿਚ ਪਵੇ ਤੇ ਕੋਈ ਫਾਇਦਾ ਨਹੀ ਹੁੰਦਾ ਤੇ ਓਹ ਪੀਣ ਜੋਗਾ ਨਹੀ ਹੁੰਦਾ !
ਅੰਧਬੁਧਿ (ਪਰੇਸ਼ਾਨ ਹੋ ਕੇ) : ਸਾਫ਼ ਸਾਫ਼ ਆਖ .. ਕੀ ਕਹਿਣਾ ਚਾਹੁੰਦਾ ਹੈ ?
ਹਰਧਰਮਪਿਆਰ ਸਿੰਘ : ਘੱਟ ਗਿਣਤੀ ਧਰਮ ਨਦੀਆਂ ਵਰਗੇ ਹਨ ਜੋ ਆਪਣੇ ਰਾਹ ਵਿਚ ਆਉਣ ਵਾਲੀਆਂ ਫਸਲਾਂ ਅਤੇ ਜੰਗਲਾਂ ਨੂੰ ਪਾਲਦੇ ਹੋਏ ਚਲਦੀ ਹੈ ! ਵੱਡੇ ਧਰਮ ਉਸ ਸਮੁੰਦਰ ਵਾਂਗ ਹਨ ਜੋ ਹਰ ਸ਼ੈ ਨੂੰ ਆਪਣੇ ਵਿਚ ਸਮਾਂ ਲੈਣ ਦੀ ਤਾਕਤ ਰਖਦੇ ਹਨ ਪਰ ਇਸ ਤਾਕਤ ਦੇ ਨਸ਼ੇ ਵਿਚ ਅਕਸਰ ਓਹ ਆਪਣੇ ਮਿੱਠੇਪਨ ਨੂੰ ਗੁਆ ਕੇ ਖਾਰੇ ਹੋ ਜਾਂਦੇ ਹਨ ਤੇ ਨਦਿਆਂ ਨੂੰ ਆਪਨੇ ਵਿਚ ਜ਼ਜਬ ਕਰਨ ਦੀਆਂ ਕੁਚਾਲਾਂ ਚਲਦੇ ਰਹਿੰਦੇ ਹਨ ! ਪਰ ਓਹ ਭੁੱਲ ਜਾਂਦੇ ਹਨ ਕੀ ਮਿੱਠੀ ਨਦੀ ਜਦੋਂ ਸਮੁੰਦਰ ਵਿਚ ਜ਼ਜਬ ਹੁੰਦੀ ਹੈ ਤੇ ਆਪਣਾ ਮਿੱਠਾ ਗੁਣ ਗੁਆ ਦਿੰਦੀ ਹੈ ! ਰੱਬ ਨੇ ਜਿਸ ਨੂੰ ਜਿਸ ਰਾਹ ਲਾਇਆ ਹੈ ਓਹ ਨੂੰ ਉਸ ਰਾਹ ਤੇ ਚਲਣ ਦੇਣਾ ਹੀ ਸਹੀ ਤਰੀਕਾ ਹੈ !
ਅੰਧਬੁਧਿ : ਸਮੁੰਦਰ ਮਾੜਾ ਨਹੀ ਹੁੰਦਾ ਪਰ ਕਦੀ ਕਦੀ ਆਪਣੀ ਤਾਕਤ ਵਿਚ ਅੰਨਾ ਹੋ ਕੇ ਸਭ ਕੁਝ ਆਪਨੇ ਵਿਚ ਸਮਾਉਣ ਲਈ ਮਚਲ ਉਠਦਾ ਹੈ ! ਮੈਨੂੰ ਮਾਫ਼ ਕਰੀ ਵੀਰ, ਰੱਬ ਦੀ ਕੁਦਰਤ ਵਿਚ ਜੋ ਜਿਸ ਧਰਮ ਵਿਚ ਵਿਸ਼ਵਾਸ ਰਖਦਾ ਹੈ ਉਸ ਨੂੰ ਉਸੀ ਵਿਚ ਹੀ ਰਹਿਣਾ ਚਾਹੀਦਾ ਹੈ ਕਿਓਂਕਿ ਧਰਮ ਥੋਪਣ ਦੀ ਚੀਜ਼ ਨਹੀ ਅਤੇ ਨਾ ਹੀ ਜਨਮ ਤੋਂ ਹੀ ਹੁੰਦਾ ਹੈ!
ਹਰਧਰਮਪਿਆਰ ਸਿੰਘ : ਦਇਆ ਹੀ ਧਰਮ ਦਾ ਮੂਲ ਹੈ ! ਆਪਨੇ ਧਰਮ ਦਾ ਭਲਾ ਲੋਚੋ ਪਰ ਦੂਜਿਆਂ ਧਰਮਾਂ ਨੂੰ ਵੀ ਖਿਲਣ ਤੇ ਵਧਣ ਦਾ ਪੂਰਾ ਮੌਕਾ ਦਿਓ !
ਅੰਧਬੁਧਿ : ਅਸੀਂ ਵੀ ਇੱਕ ਦਿਨ ਘੱਟ-ਗਿਣਤੀ ਸੀ ਤੇ ਸਾਨੂੰ ਵੀ ਮੌਕਾ ਮਿਲਿਆ ਸੀ ਵਧਣ-ਖਿਲਣ ਦਾ ! ਵਾਕਈ ਹੀ “ਜੀਓ ਅੱਤੇ ਜੀਨੇ ਦੋ” ਦਾ ਸਿਧਾਂਤ ਲਾਗੂ ਹੋਣਾ ਚਾਹੀਦਾ ਹੈ ! (ਦੋਵੇਂ ਹਸਦੇ ਹੋਏ ਗਲੇ ਮਿਲਦੇ ਹਨ ਤੇ ਨਵੇਂ ਭਵਿਖ ਦੀਆਂ ਗੱਲਾਂ ਕਰਨ ਲੱਗਦੇ ਹਨ)
ਬਲਵਿੰਦਰ ਸਿੰਘ ਬਾਈਸਨ
Author: Gurbhej Singh Anandpuri
ਮੁੱਖ ਸੰਪਾਦਕ