ਭੋਗਪੁਰ 3 ਅਕਤੂਬਰ (ਸੁਖਵਿੰਦਰ ਜੰਡੀਰ) ਆਮ ਆਦਮੀ ਪਾਰਟੀ ਭੋਗਪੁਰ ਦੇ ਅਹੁਦੇਦਾਰਾਂ ਵੱਲੋਂ ਆਦਮਪੁਰ ਵਿਖੇ ਖਾਸ ਬੈਠਕ ਕੀਤੀ ਗਈ ਇਸ ਮੀਟਿੰਗ ਦੇ ਵਿਚ ਆਮ ਆਦਮੀ ਪਾਰਟੀ ਦੇ ਵੱਖ-ਵੱਖ ਆਗੂ ਸ਼ਾਮਲ ਹੋਏ ਪਾਰਟੀ ਦੇ ਖਾਸ ਮੁਖੀ ਜੋ ਕਿ ਦਿੱਲੀ ਤੋਂ ਪਹੁੰਚੇ ਸਨ ਨੇ ਪਾਰਟੀ ਦੇ ਆਗੂਆਂ ਨੂੰ ਚੋਣਾ ਸਬੰਧੀ ਵਿਸਥਾਰ ਨਾਲ ਜਾਣੂ ਕਰਵਾਇਆ, ਅਤੇ ਆਦਮਪੁਰ ਹਲਕੇ ਦੇ ਸਾਰੇ ਹੀ ਜ਼ਿੰਮੇਵਾਰ ਆਗੂਆਂ ਨੂੰ ਉਹਨਾਂ ਦੀਆਂ ਲਗਾਈਆਂ ਡਿਊਟੀਆਂ ਸਬੰਧੀ ਗੱਲਬਾਤ ਕੀਤੀ ਗਈ ਪਾਰਟੀ ਦੇ ਵਰਕਰਾਂ ਨੂੰ ਆਈ ਕਾਰਡ ਵੀ ਵੰਡੇ ਗਏ ਇਸ ਮੌਕੇ ਤੇ ਭੋਗਪੁਰ ਤੋਂ ਪਹੁੰਚੇ ਜੀਤ ਲਾਲ ਭੱਟੀ ਜ਼ਿਲਾ ਜਵੈਂਟ ਸੈਕਟਰੀ ਨੇ ਬੋਲਦੇ ਹੋਏ ਕਿਹਾ ਕਿ ਇਸ ਵਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨਾ ਤੈਅ ਹੈ ਉਹਨਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਤੇ ਭੋਗਪੁਰ ਤੋਂ ਪਹੁੰਚੇ ਗੁਰਵਿੰਦਰ ਸਿੰਘ ਸੱਗਰਾਂਵਾਲੀ, ਰਣਜੀਤ ਸਿੰਘ ਮੋਗਾ, ਪਰਮਜੀਤ ਸਿੰਘ, ਦੇਵ ਮਨੀ ਭੋਗਪੁਰ, ਬਰਕਤ ਰਾਮ, ਨਵਜੋਤ ਭੱਟੀ, ਜਸਵੀਰ ਸਿੰਘ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ