ਜਾਣਕਾਰੀ ਅਨੁਸਾਰ, ਕੁਲਵੰਤ ਸਿੰਘ ਠੇਕੇ ‘ਤੇ ਜ਼ਮੀਨ ਲੈ ਕੇ ਖੇਤੀ ਕਰਦਾ ਸੀ ਤੇ ਇਸ ਵਾਰ 3-4 ਏਕੜ ਜ਼ਮੀਨ ਠੇਕੇ ‘ਤੇ ਲੈ ਕੇ ਨਰਮਾ ਬੀਜਿਆ ਸੀ। ਇਸ ਵਾਰ ਫਸਲ ਵਧੀਆ ਹੋਣ ਕਾਰਨ ਉਨਾਂ ਨੂੰ ਉਮੀਦ ਸੀ ਕਿ ਕੁਝ ਕਰਜ਼ਾ ਉਤਰ ਜਾਵੇ…
ਬਾਲਿਆਂਵਾਲੀ 4 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ) ਅੱਜ ਨੇੜਲੇ ਪਿੰਡ ਮੰਡੀ ਕਲਾਂ ਦੇ ਇਕ ਕਿਸਾਨ ਵੱਲੋਂ ਕਰਜ਼ੇ ਤੋਂ ਤੰਗ ਆ ਕੇ ਸਪਰੇਅ ਪੀ ਕੇ ਖੁਦਕੁਸ਼ੀ ਕਰ ਲੈਣ ਦਾ ਸਮਾਚਾਰ ਹੈ। ਥਾਣਾ ਬਾਲਿਆਂਵਾਲੀ ਦੀ ਪੁਲਿਸ ਨੂੰ ਲਿਖਾਏ ਬਿਆਨਾਂ ਵਿਚ ਜਗਤਾਰ ਸਿੰਘ ਵਾਸੀ ਮੰਡੀ ਕਲਾਂ ਨੇ ਦੱਸਿਆ ਕਿ ਉਹ 3 ਭੈਣ-ਭਰਾ ਹਨ ਅਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਹਨ। ਉਨ੍ਹਾਂ ਦੇ ਪਿਤਾ ਕੁਲਵੰਤ ਸਿੰਘ (65) ‘ਤੇ ਆੜ੍ਹਤੀਆਂ ਤੇ ਜ਼ਿੰਮੀਂਦਾਰਾਂ ਦਾ ਕਾਫੀ ਕਰਜ਼ ਸੀ, ਜਿਸ ਕਾਰਨ ਉਹ ਅਕਸਰ ਪ੍ਰੇਸ਼ਾਨ ਰਹਿੰਦੇ ਸਨ।
ਜਾਣਕਾਰੀ ਅਨੁਸਾਰ, ਕੁਲਵੰਤ ਸਿੰਘ ਠੇਕੇ ‘ਤੇ ਜ਼ਮੀਨ ਲੈ ਕੇ ਖੇਤੀ ਕਰਦਾ ਸੀ ਤੇ ਇਸ ਵਾਰ 3-4 ਏਕੜ ਜ਼ਮੀਨ ਠੇਕੇ ‘ਤੇ ਲੈ ਕੇ ਨਰਮਾ ਬੀਜਿਆ ਸੀ। ਇਸ ਵਾਰ ਫਸਲ ਵਧੀਆ ਹੋਣ ਕਾਰਨ ਉਨਾਂ ਨੂੰ ਉਮੀਦ ਸੀ ਕਿ ਕੁਝ ਕਰਜ਼ਾ ਉਤਰ ਜਾਵੇਗਾ। ਅੱਜ ਸਵੇਰੇ ਜਦ ਉਹ ਖੇਤਾਂ ‘ਚ ਸਪਰੇਅ ਕਰਨ ਗਿਆ ਤਾਂ ਨਰਮੇ ਨੂੰ ਗੁਲਾਬੀ ਸੁੰਡੀ ਕਾਰਨ ਖਰਾਬ ਹੋਇਆ ਵੇਖ ਕੇ ਟੈਨਸ਼ਨ ਵਿਚ ਆ ਗਿਆ ਅਤੇ ਇਸੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਉਸ ਨੇ ਸਪਰੇਅ ਪੀ ਲਈ। ਉਪਰੰਤ ਕੁਲਵੰਤ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਰਾਮਪੁਰਾ ਲਿਜਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਮੌਕੇ ਥਾਣਾ ਬਾਲਿਆਂਵਾਲੀ ਦੇ ਮੁਖੀ ਦਰਸ਼ਨ ਸਿੰਘ ਨੇ ਕਿਹਾ ਕਿ ਇਸ ਮਾਮਲੇ ਸਬੰਧੀ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।