ਕਰਤਾਰਪੁਰ 5 ਅਕਤੂਬਰ (ਭੁਪਿੰਦਰ ਸਿੰਘ ਮਾਹੀ): ਸਿਵਲ ਹਸਪਤਾਲ ਕਰਤਾਰਪੁਰ ਵੱਲੋਂ ਕਰਤਾਰਪੁਰ ਪ੍ਰੈੱਸ ਕਲੱਬ ਦੇ ਵਿਸ਼ੇਸ਼ ਸਹਿਯੋਗ ਨਾਲ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਅਕਾਲ ਗੜ੍ਹ ਸਾਹਿਬ ਵਿਖੇ ਵੈਕਸੀਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਸ਼ਹਿਰਵਾਸੀਆਂ ਦੇ ਵੈਕਸੀਨ ਦੀ ਪਹਿਲੀ ਅਤੇ ਦੂਸਰੀ ਖੁਰਾਕ ਲਗਾਈ ਗਈ। ਇਸ ਸਬੰਧੀ ਕਰਤਾਰਪੁਰ ਪ੍ਰੈੱਸ ਕਲੱਬ ਦੇ ਪ੍ਰਧਾਨ ਬੋਧ ਪ੍ਰਕਾਸ਼ ਸਾਹਨੀ ਨੇ ਦੱਸਿਆ ਕਿ ਅੱਜ ਇਸ ਕੈਂਪ ਵਿੱਚ ਕਰੀਬ 100 ਲੋਕਾਂ ਦੇ ਸਿਵਲ ਹਸਪਤਾਲ ਕਰਤਾਰਪੁਰ ਤੋਂ ਆਈ ਟੀਮ ਦੇ ਦੀਪਕ ਸਿੰਘ ਐਮ.ਪੀ.ਐਚ. ਡਬਲਯੂ ਅਤੇ ਜਤਿੰਦਰ ਕੌਰ ਵੱਲੋਂ ਵੈਕਸੀਨ ਲਗਾਈ ਗਈ। ਜਿਹਨਾਂ ਦੀ ਮੌਕੇ ਤੇ ਪਹਿਲਾਂ ਰਜਿਸਟ੍ਰੇਸ਼ਨ ਕੀਤੀ ਗਈ। ਇਸ ਮੌਕੇ ਕਰਤਾਰਪੁਰ ਪ੍ਰੈੱਸ ਕਲੱਬ ਦੇ ਪ੍ਰਧਾਨ ਬੋਧ ਪ੍ਰਕਾਸ਼ ਸਾਹਨੀ, ਜਨਰਲ ਸਕੱਤਰ ਭੁਪਿੰਦਰ ਸਿੰਘ ਮਾਹੀ, ਪੀ ਆਰ ਓ ਜਸਵੰਤ ਵਰਮਾ, ਖਜ਼ਾਨਚੀ ਗਗਨਦੀਪ ਗੋਤਮ, ਮਨਜੀਤ ਕੁਮਾਰ ਸੰਘਰ ਆਦਿ ਵਲੋਂ ਸਿਵਲ ਹਸਪਤਾਲ ਕਰਤਾਰਪੁਰ ਦੇ ਐਸ ਐਮ ਓ ਡਾ. ਕੁਲਦੀਪ ਸਿੰਘ ਅਤੇ ਵੈਕਸੀਨ ਲਗਾਉਣ ਆਈ ਟੀਮ ਦੇ ਦੀਪਕ ਸਿੰਘ, ਜਤਿੰਦਰ ਕੌਰ ਆਦਿ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਾ ਇਸ ਵੈਕਸੀਨੇਸ਼ਨ ਕੈਂਪ ਵਿੱਚ ਸਹਿਯੋਗ ਦੇਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਕਰਤਾਰਪੁਰ ਪ੍ਰੈੱਸ ਕਲੱਬ ਦੇ ਪ੍ਰਧਾਨ ਬੋਧ ਪ੍ਰਕਾਸ਼ ਸਾਹਨੀ, ਭੁਪਿੰਦਰ ਸਿੰਘ ਮਾਹੀ, ਜਸਵੰਤ ਵਰਮਾ, ਗਗਨਦੀਪ ਗੋਤਮ, ਮਨਜੀਤ ਕੁਮਾਰ ਸੰਘਰ ਤੋਂ ਇਲਾਵਾ ਸਰਬਜੀਤ ਸਿੰਘ ਮੱਕੜ, ਵਿਸ਼ਨੂੰ ਸੱਭਰਵਾਲ, ਪ੍ਰਸ਼ਾਂਤ ਭਾਰਦਵਾਜ, ਸ਼ਿਵਾਏ ਛਾਬੜਾ, ਬਾਬਾ ਗੁਰਦੇਵ ਸਿੰਘ, ਪਰਮਜੀਤ ਸਿੰਘ, ਨਾਜ਼ਰ ਸਿੰਘ ਆਦਿ ਹਾਜਿਰ ਸਨ।