ਭੋਗਪੁਰ 5 ਅਕਤੂਬਰ (ਸੁਖਵਿੰਦਰ ਜੰਡੀਰ) ਪਿੰਡ ਲਾਂਬਾ ਚੌਕ ਵਿੱਚ ਲਖੀਮਪੁਰ ਖੇੜੀ ਵਿਖੇ ਸ਼ਹੀਦ ਹੋਏ ਕਿਸਾਨਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਮੈਡਮ ਮਨਦੀਪ ਨੋਤਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਮੋਦੀ ਸਰਕਾਰ ਖਿਲਾਫ ਜਮਕੇ ਮੁਰਦਾਬਾਦ ਕੀਤੀ ਗਈ।ਇਸ ਮੌਕੇ ਤੇ ਮਨਦੀਪ ਨੋਤਾ ਦੀ ਟੀਮ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ।ਅਤੇ ਮਨਦੀਪ ਨੋਤਾ ਮੈਡਮ ਨੇ ਬੋਲਦੇ ਹੋਏ ਕਿਹਾ ਕਿ ਲਖੀਮਪੁਰ ਵਿਚ ਹੋਈ ਦਰਦਨਾਕ ਘਟਨਾ ਜਿਸ ਵਿੱਚ ਮੋਦੀ ਸਰਕਾਰ ਵੱਲੋਂ ਧਰਨੇ ਤੇ ਬੈਠੇ ਕਿਸਾਨਾਂ ਨੂੰ ਗੱਡੀ ਨਾਲ ਕੁਚਲ ਦਿੱਤਾ ਗਿਆ। ਇਸ ਬਾਰੇ ਰੋਸ ਪ੍ਰਗਟ ਕਰਦੇ ਹੋਏ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ,ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਲਈ ਇਹ ਬਹੁਤ ਹੀ ਮਾੜੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਦਰਦਨਾਕ ਘਟਨਾ ਦਾ ਉਨ੍ਹਾਂ ਨੂੰ ਬਹੁਤ ਹੀ ਅਫਸੋਸ ਹੈ।ਇਸ ਮੌਕੇ ਤੇ ਉਨ੍ਹਾਂ ਦੇ ਨਾਲ ਜੋਗਿੰਦਰਪਾਲ ਸ਼ਰਮਾ ਸੀਨੀਅਰ ਲੀਡਰ ਵਿਧਾਨ ਸਭਾ ਇੰਚਾਰਜ ਮਨਦੀਪ ਨੋਤਾ, ਹਰਜੀਤ ਕੌਰ, ਅੰਜਨਾ ਖੰਨਾ, ਸੀਤਾ ਨਿਰਮਲਾ, ਵਰਿੰਦਰ ਆਦਿ ਸ਼ਾਮਲ ਸਨ।
Author: Gurbhej Singh Anandpuri
ਮੁੱਖ ਸੰਪਾਦਕ