ਕਪੂਰਥਲਾ 4 ਜੂਨ (ਨਜ਼ਰਾਨਾ ਨਿਊਜ਼ ਨੈੱਟਵਰਕ) ਆਮ ਆਦਮੀ ਕਪੂਰਥਲਾ ਦੀ ਜਿਲੇ ਦੀ ਅਹਿਮ ਮੀਟਿੰਗ ਵਿਚ ਪਾਰਟੀ ਵਲੋਂ ਕਪੂਰਥਲਾ ਦੇ ਐਸ ਐਸ ਪੀ ਦੀ ਅਚਾਨਕ ਬਦਲੀ ਦੀ ਸਖਤ ਨਿੰਦਿਆ ਕਰਦੇ ਹੋਏ ਪਾਰਟੀ ਦੇ ਸਾਰੇ ਔਹਦੇਦਾਰਾਂ ਨੇ ਇਕ ਮਤਾ ਵੀ ਪਾਸ ਕੀਤਾ | ਜਿਲਾ ਦੇ ਔਹਦੇਦਾਰਾਂ ਨੇ ਮੈਡਮ ਕੰਵਰਦੀਪ ਕੌਰ ਆਈ ਪੀ ਐਸ ਦੇ ਕਮ ਕਰਨ ਦੇ ਤਰੀਕੇ ਦੀ ਸ਼ਲਾਗਾ ਕੀਤੀ | ਇਸ ਮੌਕੇ ਤੇ ਜਿਲਾ ਇੰਚਾਰਜ ਗੁਰਪਾਲ ਸਿੰਘ ਇੰਡੀਅਨ ਨੇ ਕਿਹਾ ਕਿ ਇਸ ਵਕ਼ਤ ਮੈਡਮ ਕੰਵਰਦੀਪ ਕੌਰ ਆਈ ਪੀ ਐਸ ਦੀ ਬਦਲੀ ਦੀ ਕੋਈ ਲੋੜ ਨਹੀਂ ਸੀ, ਜਿਲਾ ਕਪੂਰਥਲਾ ਨੂੰ ਬੜੇ ਚਿਰ ਬਾਅਦ ਕੋਈ ਵੱਡੀਆਂ ਅਫਸਰ ਮਿਲਿਆ ਸੀ ਜੋ ਕਿ ਸਰਕਾਰ ਦੀ ਰਾਜਨੀਤੀ ਦੀ ਭੇਡ ਚੜ ਗਿਆ, ਇਸ ਮੌਕੇ ਤੇ ਜਿਲਾ ਇੰਚਾਰਜ ਲੀਗਲ ਵਿੰਗ, ਆਪ ਕਪੂਰਥਲਾ ਨਿਤਿਨ ਮਿੱਟੂ ਐਡਵੋਕੇਟ ਨੇ ਕਿਹਾ ਕਿ ਮੈਡਮ ਕੰਵਰਦੀਪ ਕੌਰ ਆਈ ਪੀ ਐਸ ਵਲੋਂ ਪਿਛਲੇ 4 ਮਹੀਨਿਆਂ ਵਿਚ 220 ਪਰਚੇ ਐਨ.ਡੀ.ਪੀ.ਐਸ ਐਕਟ ਤਹਿਤ ਕੀਤੇ ਗਏ ਜਿਸ ਵਿਚ 260 ਦੋਸ਼ੀਆਂ ਨੂੰ ਗਿਰਫ਼ਤਾਰ ਕਰ ਕੇ ਜੇਲ ਵਿਚ ਕੈਦ ਵੀ ਕੀਤਾ ਗਿਆ ਅਤੇ ਕਾਫੀ ਭਾਰੀ ਮਾਤਰਾ ਵਿਚ ਨਸ਼ੇ ਵੀ ਕਾਬੂ ਕੀਤੇ ਗਏ, ਇਹ ਬਦਲੀ ਪੰਜਾਬ ਸਰਕਾਰ ਦੀ ਰੂਚੀ ਨਸ਼ੇ ਦੀ ਲੜਾਈ ਵਿਚ ਘਟ ਪਰ ਰੁਸੇ ਲੀਡਰਾਂ ਨੂੰ ਮਨਾਣ ਵਲ ਜਿਆਦਾ ਲੱਗ ਰਹੀ ਹੈ | ਇਸ ਤੇ ਜਿਲਾ ਡਿਪਟੀ ਇੰਚਾਰਜ ਲੀਗਲ ਵਿੰਗ ਜੇ ਐਲ ਆਨੰਦ ਨੇ ਵਿਚ ਕਿਹਾ ਕਿ ਇਹ ਅਚਾਨਕ ਬਦਲੀ ਰਾਜਨੀਤਕ ਦਬਾਵ ਕਾਰਨ ਹੋਈ ਹੈ ਅਤੇ ਇਹ ਕਪੂਰਥਲਾ ਜਿਲੇ ਲਾਇ ਘਾਤਕ ਵੀ ਸਿੱਧ ਹੋ ਸਕਦੀ ਹੈ | ਇਸ ਮੌਕੇ ਤੇ ਸਤਨਾਮ ਸਿੰਘ ਮੋਮੀ, ਐਡਵੋਕੇਟ, ਆਸ਼ੀਸ਼ ਕੁਮਾਰ ਐਡਵੋਕੇਟ ਅਤੇ ਆਪ ਕਪੂਰਥਲਾ ਦੇ ਬਾਕੀ ਔਹਦੇਦਾਰਾਂ ਨੇ ਵੀ ਇਸ ਬਦਲੀ ਦੀ ਨਿੰਦਾ ਕੀਤੀ ਅਤੇ ਇਸ ਨੂੰ ਲੋਕ ਵਿਰੁੱਧੀ ਦੱਸਿਆ |
