ਅੰਮ੍ਰਿਤਸਰ ੪ ਜੂਨ (ਨਜ਼ਰਾਨਾ ਨਿਊਜ਼ ਨੈੱਟਵਰਕ)ਮੀਰੀ ਪੀਰੀ ਸ਼੍ਰੋਮਣੀ ਢਾਡੀ ਸਭਾ ਸ੍ਰੀ ਅੰਮ੍ਰਿਤਸਰ ਦੀ ਜਰੂਰੀ ਇਕੱਤਰਤਾ ਭਾਈ ਗੁਰਦਾਸ ਹਾਲ ਦੇ ਸ੍ਰੀ ਅੰਮ੍ਰਿਤਸਰ ਵਿਖੇ ਹੋਈ |ਇਸ ਮੌਕੇ ਸਭਾ ਦੇ ਪ੍ਰਧਾਨ ਗਿਆਨੀ ਗੁਰਮੇਜ ਸਿੰਘ ਸ਼ਹੂਰਾ ਵੱਲੋਂ ਨਿੱਜੀ ਕਾਰਨਾਂ ਕਰਕੇ ਆਪਣਾ ਅਸਤੀਫਾ ਸਭਾ ਦੀ ਕਾਰਜਕਰਣੀ ਨੂੰ ਸੌਪਿਆ,ਜਿਸ ਨੂੰ ਸਰਬ ਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ ਅਤੇ ਨਵੇਂ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਸਰਬ ਸੰਮਤੀ ਨਾਲ ਕੀਤੀ ਗਈ| ਗਿਆਨੀ ਕੇਵਲ ਸਿੰਘ ਕਲੰਜਰ ਪ੍ਰਧਾਨ,ਗਿਆਨੀ ਕੁਲਵਿੰਦਰ ਸਿੰਘ ਲਾਧੂਭਾਣਾ ਕਾਰਜਕਾਰੀ ਪ੍ਰਧਾਨ,ਗਿਅਨੀ ਗੁਰਮੇਜ ਸਿੰਘ ਬੀ ਏ ਸੀਨੀਅਰ ਮੀਤ ਪ੍ਰਧਾਨ,ਗਿਆਨੀ ਤਰਸੇਮ ਸਿੰਘ ਅਮਰਕੋਟ ਮੀਤ ਪ੍ਧਾਨ, ਗਿਆਨੀ ਬਲਦੇਵ ਸਿੰਘ ਬਲੱਗਣ ਜਨਰਲ ਸਕੱਤਰ,ਗਿਆਨੀ ਦੇਸਾ ਸਿੰਘ ਦਲੇਰ,ਗਿਆਨੀ ਸੁਖਬੀਰ ਸਿੰਘ ਸਾਗਰ,ਗਿਆਨੀ ਜਸਵਿੰਦਰ ਸਿੰਘ ਭਾਗੋਵਾਲ ਖਜ਼ਾਨਚੀ,ਗਿਅਨੀ ਸਰਬਜੀਤ ਸਿੰਘ ਐਮ ਏ, ਗਿਆਨੀ ਗੁਰਮੀਤ ਸਿੰਘ ਐਮ ਏ ਅਤੇ ਨਜ਼ਰਾਨਾ ਨਿਊਜ਼ ਦੇ ਸੰਪਾਦਕ , ਪ੍ਰਸਿੱਧ ਸਿੱਖ ਪੱਤਰਕਾਰ ਅਤੇ ਪੰਥਕ ਢਾਡੀ ਗਿਆਨੀ ਰਜਿੰਦਰ ਸਿੰਘ ਸਭਰਾ ਪ੍ਰੈਸ ਸਕੱਤਰ ਚੁਣੇ ਗਏ| ਅਹੁਦੇਦਾਰਾਂ ਦੀ ਚੋਣ ਉਪਰੰਤ ਮਤਾ ਪਾਸ ਕੀਤਾ ਗਿਆ ਕਿ ਸਿੱਖ ਰਹਿਤ ਮਰਯਾਦਾ ਅਨੁਸਾਰ ਕੇਸ ਦਾੜ੍ਾ ਰੰਗਣ ਵਾਲਾ ਤਨਖਾਹੀਆ ਹੁੰਦਾ ਹੈ ਅਤੇ ਤਨਖਾਹੀਆ ਮਨੁੱਖ ਸੰਗਤ ਵਿੱਚ ਗੁਰ ਉਪਦੇਸ਼ ਨਹੀ ਸੁਣਾ ਸਕਦਾ|ਪ੍ਰੰਤੂ ਦੇਖਣ ਵਿੱਚ ਆਉਂਦਾ ਹੈ ਕਿ ਕਈ ਗ੍ਰੰਥੀ,ਰਾਗੀ,ਢਾਡੀ ਅਤੇ ਕਵੀਸ਼ਰ ਸਿੰਘ ਦਾੜਾ ਰੰਗਦੇ ਹਨ|ਅਜਿਹੇ ਵਿਅਕਤੀਆਂ ਦੀ ਹਿਚਾਣ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਭੰਧਕ ਕਮੇਟੀ ਨੂੰ ਗੁਰਮਤਿ ਮਰਯਾਦਾ ਅਨੁਸਾਰ ਕਾਰਵਾਈ ਕਰਨੀ ਚਹੀਦੀ ਹੈ|ਨਵੇਂ ਚੁਣੇ ਅਹੁਦੇਦਾਰਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੰਗਰਾਂਦ ਅਤੇ ਮੱਸਿਆ ਵਾਲੇ ਦਿਨ ਸਜਾਏ ਜਾਂਦੇ ਦੀਵਾਨ ਵਿੱਚ ਪੰਦਰਾਂ ਤੋਂ ਵੀਹ ਜਥੇ ਹਾਜ਼ਰੀ ਭਰਦੇ ਸਨ ਅਤੇ ਉਹਨਾਂ ਨੂੰ ਮੈਨੇਜਰ ਸ੍ਰੀ ਦਰਬਾਰ ਸਾਹੁਬ ਵੱਲੋਂ ਕੁਝ ਭੇਟਾ ਵੀ ਦਿੱਤੀ ਜਾਂਦੀ ਸੀ ਜੋ ਕਿ ਹੁਣ ਨਹੀਂ ਮਿਲ ਰਹੀ , ਇਸ ਲਈ ਸ਼੍ਰੋਮਣੀ ਕਮੇਟੀ ਪੜਤਾਲ ਕਰੇ ਕਿੁ ਉਹ ਰਾਸ਼ੀ ਹੁਣ ਕਿਉਂ ਨਹੀੰ ਮਿਲ ਰਹੀ|ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਢਾਡੀ ਸਭਾਵਾਂ ਦੇ ਮਸਲਿਆਂ ਬਾਰੇ ਬਣਾਈ ਤਿੰਨ ਮੈੰਬਰੀ ਕਮੇਟੀ ਦੇ ਫੈਸਲਿਆਂ ਦੀ ਸ਼ਲਾਘਾ ਕੀਤੀ
