ਸਿੱਖ ਯੋਧਿਆਂ ਹੱਥੋਂ ,ਭਾਰਤੀ ਫੌਜਾਂ ਦੀ ਹੋਈ ਦੁਰਦਸ਼ਾ ਦੀ ਕਹਾਣੀ ਭਾਰਤੀ ਫੌਜ਼ ਦੇ ਕਮਾਂਡਰ ਦੀ ਜ਼ੁਬਾਨੀ

21

ਲੈਫ.ਜਨ.ਕੁਲਦੀਪ ਬਰਾੜ ਕਹਿੰਦਾ ਕਿ “ਸਾਨੂੰ ਸਭ ਤੋਂ ਵੱਡਾ ਡਰ ਇਸ ਗਲ ਦਾ ਸੀ ਕਿ ਅੰਦਰ ਜਨਰਲਸੁਬੇਗਸਿੰਘ ਵਰਗੇ ਦੇ ਹਥ ਵਿੱਚ ਕਮਾਨ ਹੈ, ਜਿਸਨੇ ਬੰਗਲਾਦੇਸ਼ ਵਿੱਚ 90,000 ਫੌਜੀਆਂ ਦੇ ਹੱਥ ਖੜੇ ਕਰਵਾਏ ਸਨ।ਸਾਨੂੰ ਡਰ ਸੀ ਕਿ ਸਾਡੀ ਸੀ.ਆਈ.ਡੀ ਨੂੰ ਉਹ ਹਾਥੀ ਦੇ ਦੰਦ ਵਾਂਗ ਕੁਝ ਹੋਰ ਵਿਖਾਏ ਤੇ ਕਰੇ ਕੁਝ ਹੋਰ।ਅਸੀਂ ਹਥਿਆਰਾਂ ਦੀ ਗਿਣਤੀ ਦਾ ਪਤਾ ਕਰਨ ਲਈ ਹਵਾਈ ਫਾਇਰ ਕਰਦੇ ਰਹੇ,ਅੱਗੋਂ ਸਾਨੂੰ ਦੁਨਾਲੀ ਰਫਲਾਂ ਦੇ ਫਾਇਰ ਜਵਾਬ ਵਿੱਚ ਮਿਲੇ,ਅਸੀਂ ਬਹੁਤ ਖੁਸ਼ ਹੋਏ ਕਿ ਸਾਡੀ ਜਾਣਕਾਰੀ ਸਹੀ ਹੈ।ਸਾਡੀ ਫੌਜ ਲਈ ਅਕਾਲਤਖਤ ਤੇ ਕਬਜਾ ਕਰਨਾ 4-5 ਘੰਟੇ ਦਾ ਕੰਮ ਸੀ।2 ਜੂਨ ਸ਼ਾਮ ਨੂੰ ਉਪਰੋਂ ਮਿਲੀਆਂ ਹਦਾਇਤਾਂ ਮੁਤਾਬਕ 14 ਗੁਰਸਿੱਖ ਫੌਜੀ ਭਿੰਡਰਾਂਵਾਲੇ ਨਾਲ ਰਜਾਮੰਦੀ ਕਰਨ ਲਈ ਭੇਜੇ ਤੇ ਕੁਝ ਵਿਸ਼ੇਸ਼ ਪੈਕੇਜ ਸੰਤਾਂ ਲਈ ਭੇਜਿਆ।ਪਰ ਭਿੰਡਰਾਂਵਾਲੇ ਨੇ 14 ਫੌਜੀਆਂ ਤੇ ਐਸਾ ਪ੍ਰਭਾਵ ਪਾਇਆ ਕਿ ਉਹ ਮੁੜ ਵਾਪਸ ਨਾ ਆਏ।”ਅਸੀਂ 10 ਕੁ ਵਜੇ ਰਾਤ ਨੂੰ 2200 ਜਵਾਨ ਮੇਨ ਦਰਵਾਜੇ ਰਾਹੀਂ ਅੰਦਰ ਤੋਰ ਦਿੱਤੇ ਤੇ 1700 ਜਵਾਨਾਂ ਨੂੰ ਕਵਰ ਫਾਇਰਿੰਗ ਬਣਾ ਕੇ ਰੱਖਿਆ ਗਿਆ।ਸਾਡੇ ਜਵਾਨ ਆਧੁਨਿਕ ਹਥਿਆਰਾਂ ਨਾਲ ਲੈਸ ਹੋ ਕੇ ਜਦੋਂ ਰੀਂਗਦੇ ਅੰਦਰ ਜਾ ਰਹੇ ਸਨ ਤਾਂ ਇਕ ਵਾਰ ਸ਼ਾਇਦ ਰਬ ਵੀ ਭੈਭੀਤ ਹੋ ਗਿਆ ਹੋਵੇਗਾ ਅਤੇ ਜਿਹਨਾਂ ਨਾਲ ਮੁਕਾਬਲਾ ਸੀ ਉਹਨਾਂ ਕੋਲ ਬਸ ਦੇਸੀ ਹਥਿਆਰ ਤੇ ਸਾਬਕਾ ਫੌਜੀ ਸੁਬੇਗਸਿੰਘ ਸੀ।ਜਦੋਂ ਇਤਨੀ ਫੌਜ ਅੰਦਰ ਚੱਲੀ ਤਾਂ ਸੀਨੀਅਰ ਅਫਸਰ ਵੀ ਇਹ ਕਹਿਣ ਲੱਗੇ ਕਿ ਜੇਕਰ ਸਰਕਾਰ ਇਹ ਪਾਵਰ ਸਾਡੇ ਹੱਥਾਂ ਵਿੱਚ ਦੇਵੇ ਤਾਂ ਖਸੀਂ ਚੀਨ,ਪਾਕਿਸਤਾਨ ਨੂੰ ਹਿੰਦੁਸਤਾਨ ਵਿੱਚ ਮਿਲਾ ਦੇਵਾਂਗੇ।”
ਸਾਨੂੰ ਸਿਰਫ ਜਨਰਲ ਸੁਬੇਗ ਸਿੰਘ ਦਾ ਫਿਕਰ ਸੀ ਕਿ ਉਹ ਬਹੁਤ ਤੇਜ ਦਿਮਾਗ ਹੈ।ਸਾਡੇ ਜਵਾਨ ਇਕ ਦੂਜੇ ਤੋਂ ਅੱਗੇ ਹੋ ਕੇ ਪਰਮਵੀਰ ਚੱਕਰ ਹਾਸਲ ਕਰਨਾ ਚਾਹੁੰਦੇ ਸਨ।ਸਾਡਾ ਅਨੁਮਾਨ ਸੀ ਕਿ ਅਸੀਂ ਰਾਤੋ ਰਾਤ ਦਰਬਾਰ ਸਾਹਿਬ ਤੇ ਕਬਜਾ ਕਰ ਲਵਾਂਗੇ।ਸਾਨੂੰ ਭਿਡਰਾਂਵਾਲੇ ਤੇ ਹਾਸਾ ਆ ਰਿਹਾ ਸੀ ਕਿ ਕਿਹੜੀਆਂ ਤੋਪਾਂ ਦੇ ਆਸਰੇ ਹਥਿਆਰ ਸੁੱਟਣ ਨੂੰ ਤਿਆਰ ਨਹੀਂ ਸੀ। ਅਸੀਂ 2 ਜੂਨ ਨੂੰ 10.30 ਵਜੇ ਰਾਤ ਫੌਜ ਨੂੰ ਅੰਦਰ ਜਾਣ ਦੀ ਹਰੀ ਝੰਡੀ ਦੇ ਦਿਤੀ।ਸਾਡਾ 2200 ਜਵਾਨ ਪੂਰੀ ਤਰਾਂ ਅੰਦਰ ਛਾ ਗਿਆ,ਲੋੜ ਪੈਣ ਤੇ 2600 ਜਵਾਨ ਤਿਆਰ ਰੱਖੇ ਸਨ।1700 ਕਵਰ ਫਾਇਰਿੰਗ ਲਈ ਸੀ।ਜਦੋਂ ਸਾਡੇ ਜਵਾਨ ਪੂਰੀ ਤਰਾਂ ਅੰਦਰ ਫੈਲ ਗਏ ਤਾਂ ਉਹ ਭਾਣਾ ਵਰਤਿਆ ਜੋ ਅਸੀਂ ਕਦੇ ਸੋਚਿਆ ਵੀ ਨਹੀਂ ਸੀ।ਦਿੱਲੀ ਤਕ ਵਾਇਰਲੈਸ ਖੜਕ ਗਏ।”
“ਇਕ ਦਮ ਹਾਹਾਕਾਰ ਮਚ ਗਈ।ਚੀਕਾਂ ਅਸਮਾਨ ਨੂੰ ਪਾੜ ਰਹੀਆਂ ਸਨ।ਦਿਲ ਕੰਬਾਊ ਵੈਣ ਸਾਡੇ ਤੋਂ ਸੁਣੇ ਨਹੀਂ ਜਾ ਰਹੇ ਸਨ ਕਿਉਂਕਿ ਭਿੰਡਰਾਂਵਾਲੇ ਦੇ ਚੇਲਿਆਂ ਇਕਦਮ ਫਾਇਰ ਖੋਲ ਦਿੱਤੇ।ਸਾਡੇ ਕਵਰ ਜਵਾਨਾਂ ਨੂੰ ਪਤਾ ਨਹੀਂ ਲਗ ਰਿਹਾ ਸੀ ਕਿ ਗੋਲੀ ਕਿਧਰੋਂ ਆ ਰਹੀ ਹੈ।ਗੋਲੀ ਇਤਨੀ ਨੇੜਿਓਂ ਆ ਰਹੀ ਸੀ ਜਿਸ ਕਰਕੇ ਸਾਡੇ ਜਵਾਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਸੀ।ਅਖੀਰ ਹਾਈ ਅਲਰਟ ਅਲਾਰਮ ਵਜਾਉਣਾ ਪਿਆ, ਜਿਸ ਤਰਾਂ 1962 ਦੀ ਜੰਗ ਵੇਲੇ ਵਰਤਿਆ ਸੀ।ਸਾਡੇ ਜਵਾਨ ਇਤਨੇ ਘਬਰਾ ਗਏ ਕਿ ਹਥਿਆਰ ਸੁੱਟ ਕੇ ਭਜਣਾ ਪਿਆ।ਸਾਡੇ ਲਈ ਬਹੁਤ ਸ਼ਰਮ ਵਾਲੀ ਗਲ ਸੀ ਕਿ ਦੁਸ਼ਮਣ ਦਾ ਬਿਨਾਂ ਨੁਕਸਾਨ ਕੀਤੇ ਅਸੀਂ ਆਪਣੇ 2076 ਜਵਾਨ ਮੌਤ ਦੇ ਮੂੰਹ ਵਿੱਚ ਪਾ ਬੈਠੇ।”

“ਬਾਅਦ ਵਿਚ 8 ਜੂਨ ਨੂੰ ਪਤਾ ਲਗਾ ਕਿ ਜਦੋਂ ਸਾਡੇ ਸਾਰੇ ਜਵਾਨ ਸਰੋਵਰ ਦੇ ਚਾਰੇ ਪਾਸੇ ਫੈਲ ਗਏ ਤਾਂ ਬਿਲਡਿੰਗ ਦੇ ਅੰਦਰ ਕੰਧਾਂ ਵਿਚ ਧਰਤੀ ਤੋਂ ਤਿੰਨ ਇੰਚ ਉਚੀਆਂ ਵਰਮੇ ਨਾਲ 2-2 ਇੰਚ ਲੰਮੀਆਂ ਮੋਰੀਆਂ ਕੀਤੀਆਂ ਹੋਈਆਂ ਸਨ।ਸਾਡੇ ਜਵਾਨ ਉੱਪਰ ਗੋਲੀਆਂ ਚਲਾਉਂਦੇ ਰਹੇ ਜਦਕਿ ਗੋਲੀਆਂ ਧਰਤੀ ਕੱਢ ਰਹੀ ਸੀ।ਮੈਨੂੰ ਪਹਿਲਾਂ ਸ਼ੱਕ ਸੀ ਕਿ ਜਨਰਲ ਸੁਬੇਗ ਸਿੰਘ ਵਰਗਾ ਫੌਜੀ ਹਕੀਕਤ ਤੇ ਪਰਦਾ ਪਾ ਕੇ ਕੋਈ ਚੱਕਰਵਿਊ ਰਚੇਗਾ…..।”

 "ਅਗਲੇ ਦਿਨ ਅਸੀਂ ਹੈਲੀਕਾਪਟਰ ਰਾਹੀਂ 912 ਕਮਾਂਡੋ ਬਿਲਡਿੰਗਾਂ ਤੇ ਉਤਾਰ ਕੇ ਮੋਰਚਿਆਂ ਤੇ ਗਰਨੇਡ ਸੁੱਟਣ ਦੀ ਸਕੀਮ ਬਣਾਈ।ਇਸ ਤਰਾਂ ਹੀ ਕੀਤਾ ਗਿਆ।ਗਰਨੇਡਾਂ ਨਾਲ ਲੱਦੇ ਸਾਡੇ ਕਮਾਂਡੋ ਬਿਲਡਿੰਗਾਂ ਤੇ ਉਤਰ ਗਏ।ਕਮਾਂਡੋ ਜਮਦੂਤਾਂ ਦਾ ਰੂਪ ਧਾਰਨ ਕਰੀ ਬੈਠੇ ਸਨ ਤੇ ਵਾਇਰਲੈਸ ਤੇ ਕਾਰਵਾਈ ਦੀ ਮੰਗ ਕਰ ਰਹੇ ਸਨ।ਪਰ ਅਚਾਨਕ ਹੀ ਐਸੀ ਅਕਾਸ਼ੀ ਬਿਜਲੀ ਸਾਡੇ ਜਵਾਨਾਂ ਤੇ ਪੈਣੀ ਸ਼ੁਰੂ ਹੋਈ ਕਿ ਇਹ ਅਕਾਸ਼ੀ ਬਿਜਲੀ ਕੋਈ ਹੋਰ ਨਹੀਂ,ਮਸ਼ੀਨਗੰਨਾਂ ਦੀਆਂ ਗੋਲੀਆਂ ਸਨ ਤੇ ਇਹ 1800 ਮੀਟਰ ਤਕ ਜਾਂਦੀਆਂ ਸਨ।ਸਾਡੀ ਸੀ.ਆਈ. ਡੀ ਇਤਨੀ ਨਿਕੰਮੀ ਨਿਕਲੀ ਕਿ ਜਿਸ ਕਰਕੇ ਸਾਡਾ ਇਤਨਾ ਨੁਕਸਾਨ ਹੋਇਆ, ਜਿੰਨਾ ਪਾਕਿਸਤਾਨ ਨਾਲ ਯੁੱਧ ਵਿਚ ਵੀ ਨਹੀਂ ਹੋਇਆ ਸੀ।ਸਾਫ ਪਤਾ ਲਗਦਾ ਸੀ ਕਿ ਇਹ ਗੋਲੀ ਕਿਸੇ ਫੌਜੀ ਅਫਸਰ ਦੀ ਸਕੀਮ ਤੋਂ ਬਿਨਾਂ ਨਹੀਂ ਚਲ ਸਕਦੀ,ਉਹ ਫੌਜੀ ਅਫਸਰ ਜਨਰਲ ਸੁਬੇਗ ਸਿੰਘ ਸੀ।"    
     "ਜਦੋਂ ਸਾਡੇ ਕਮਾਂਡੋ ਉਤਰ ਰਹੇ ਸਨ ਤਾਂ ਫੌਜ ਵਲੋਂ ਇਤਨੀ ਗੋਲੀ ਚਲਾਈ ਕਿ ਸਮੂਹ ਮੋਰਚਿਆਂ ਵਿਚ ਬੈਠੇ ਖਾੜਕੂਆਂ ਵਲੋਂ ਕਮਾਂਡੋਆਂ ਦੇ ਉਤਰਨ ਵਿਚ ਕੋਈ ਰੁਕਾਵਟ ਨਾ ਆਵੇ।ਪਰ ਉੱਚੇ ਬੁੰਗਿਆਂ ਵਿਚ ਤੇ ਉਚੀ ਪਾਣੀ ਦੀ ਟੈਂਕੀ ਵਿੱਚ ਸੁਬੇਗ ਸਿੰਘ ਨੇ ਕੰਧਾਂ ਵਿਚ ਮੋਰੀਆਂ ਕਰਕੇ ਭਾਰੀ ਮਸ਼ੀਨਗੰਨਾਂ ਲਈ ਜਬਰਦਸਤ ਮੋਰਚਾਬੰਦੀ ਕੀਤੀ ਸੀ।ਜਦੋਂ ਕਮਾਡੋਆਂ ਦੀ ਮੌਤ ਦੀ ਹਨੇਰੀ ਝੁਲੀ ਤਾਂ ਗੋਲੀਆਂ ਇਹਨਾਂ ਤਿੰਨਾ ਥਾਵਾਂ ਤੋਂ ਆਈਆਂ ਸਨ।ਸਾਰੇ ਕਮਾਂਡੋ ਮਾਰੇ ਗਏ।

(ਭਾਰਤੀ ਫੌਜ ਦੀ ਸਿੰਘਾਂ ਹੱਥੋਂ ਹੋਈ ਦੁਰਦਸ਼ਾ ਬਾਰੇ ਭਾਰਤੀ ਫੌਜ ਦੇ ਲੈਫ.ਜਨ.ਕੁਲਦੀਪ ਬਰਾੜ ਦੀ ਜੁਬਾਨੀ)

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

One Comment

  1. ਸਾਰੇ ਸ਼ਹੀਦਾ ਨੰੂ ਪਰਨਾਮ ਸਾਨੂੰ ਿੲਹ ਜਾਣੀ ਬੜੇ ਲੰਮੇ ਸਮੇ ਬਾਦ ਫੋਜ ਦੇ ਕੋਲੋ ਸੁਣ ਰਹੇੇ ਹਾ ਜੋ ਿਕ ੳੁਸ ਸਮੇ ਦੁਸਮਣ ਵਲੋ ਕੰਮ ਕਰਦਾ ਸੀ ੳਸ ਕੋਲੋ ਿੲਹ ਜਾਣਕਾਰੀ ਿੲਹ ਜਾਣਕਾਰੀ ਬੜੀ ਅਹਿਮ ਹੈ ਜਦੋ ਿਕ ਿੲਹ ਅਧੂਰੀ ਹੈ ਜਦੋ ਫੋਜ ਦਾ ਨੁਕਸਾਨ ਕੲੀ ਗੁਣ ਿਜ਼ਅਦਾ ਹੋੁ ਿੲ
    ਅਾ ਹੈ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?