ਨਡਾਲਾ/ਕਪੂਰਥਲਾ (ਜਸਵਿੰਦਰ ਸਿੰਘ ਭੁਲੱਥ) ਸੀਨੀਅਰ ਕਾਂਗਰਸੀ ਆਗੂ ਪ੍ਰੀਤਮ ਸਿੰਘ ਚੀਮਾ ਦੇ ਗ੍ਰਹਿ ਦਮੂਲੀਆਂ ਵਿਖੇ ਹਲਕਾ ਭੁਲੱਥ ਦੇ ਸੀਨੀਅਰ ਆਗੂ ਤੇ ਵਰਕਰਾਂ ਦੀ ਇਕ ਮੀਟਿੰਗ ਹੋਈ ਜਿਸ ਵਿੱਚ ਹਲਕਾ ਭੁਲੱਥ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਵਿਸ਼ੇਸ਼ ਤੌਰ ਤੇ ਪਹੁੰਚੇ ।ਮੀਟਿੰਗ ਨੂੰ ਸੰਬੋਧਨ ਕਰਦਿਆਂ ਮਹਿਤਾਬ ਖਹਿਰਾ ਨੇ ਆਖਿਆ ਕਿ ਕੇਂਦਰ ਸਰਕਾਰ ਈ.ਡੀ ਰਾਹੀ ਸੁਖਪਾਲ ਸਿੰਘ ਖਹਿਰਾ ਨੂੰ ਝੂਠੇ ਕੇਸ ਵਿੱਚ ਫਸਾ ਰਹੀ ਹੈ ਜਦ ਕਿ ਇਸ ਕੇਸ ਨਾਲ ਮੇਰੇ ਪਿਤਾ ਸੁਖਪਾਲ ਖਹਿਰਾ ਦਾ ਕੋਈ ਸਬੰਧ ਨਹੀ ਹੈ । ਉਹਨਾ ਆਖਿਆ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਕੀਤੀ ਕਿਸਾਨੀ ਅੰਦੋਲਨ ਦੀ ਕੀਤੀ ਹਮਾਇਤ ਕਾਰਨ ਕੇਦਰ ਸਰਕਾਰ ਪਰੇਸ਼ਾਨ ਕਰ ਰਹੀ ਹੈ ਪਰ ਅਖੀਰ ਜਿੱਤ ਸੱਚ ਦੀ ਹੀ ਹੋਵੇਗੀ । ਉਹਨਾ ਕਿਹਾ ਕਿ ਉਹ ਜਲਦ ਦੀ ਬੇਦਾਗ ਹੋ ਕੇ ਬਾਹਰ ਆਉਣਗੇ ਅਤੇ ਪਹਿਲਾਂ ਵਾਂਗ ਹਲਕੇ ਦੀ ਸੇਵਾ ਚ ਜੁੱਟ ਜਾਣਗੇ। ਇਸ ਮੌਕੇ ਸੰਬੋਧਨ ਕਰਦਿਆਂ ਕਾਂਗਰਸੀ ਆਗੂ ਪੀ੍ਤਮ ਸਿੰਘ ਚੀਮਾ, ਸ਼ਰਨਜੀਤ ਸਿੰਘ ਪੱਡਾ ਚੇਅਰਮੈਨ ਮਾਰਕਿਟ ਕਮੇਟੀ ਢਿਲਵਾਂ,ਅਵਤਾਰ ਸਿੰਘ ਵਾਲੀਆ, ਲਖਵਿੰਦਰ ਸਿੰਘ ਹਮੀਰਾ, ਬਲਾਕ ਪ੍ਧਾਨ ਸਟੀਫਨ ਕਾਲਾ, ਦਲਬੀਰ ਸਿੰਘ ਚੀਮਾ , ਮਨਹੋਰ ਲਾਲ ਪੱਪੂ, ਜਗਜੀਤ ਸਿੰਘ ਔਜਲਾ, ਸਰਪੰਚ ਸਤਵਿੰਦਰ ਸਿੰਘ ਨਸੀਬ ਖੱਸਣ, ਸਰਪੰਚ ਸਤਨਾਮ ਸਿੰਘ ਬਾਦਲ ਦਮੂਲੀਆਂ, ਕਰਨੈਲ ਸਿੰਘ ਸਾਬਕਾ ਸਰਪੰਚ ਹੁਸੇਵਾਲ, ਸਰਪੰਚ ਜਗੀਰ ਸਿੰਘ ਬਸਤੀ ਦਮੂਲੀਆਂ, ਪੀ੍ਤਮ ਸਿੰਘ ਦਮੂਲੀਆਂ, ਲਖਵਿੰਦਰ ਸਿੰਘ ਸਰਪੰਚ ਸ਼ੇਰੂਵਾਲ ਅਤੇ ਸਰਪੰਚ ਹੁਸੇਵਾਲ ਨੇ ਕਿਹਾ ਕਿ ਹੱਕ ਤੇ ਸੱਚ ਤੇ ਪਹਿਰਾ ਦੇਣ ਵਾਲੇ ਸੁਖਪਾਲ ਸਿੰਘ ਖਹਿਰਾ ਪੰਜਾਬ ਦੇ ਹਰਮਨ ਪਿਆਰੇ ਨੇਤਾ ਹਨ ਉਹਨਾ ਨੇ ਹਮੇਸ਼ਾਂ ਹੀ ਪੰਜਾਬ ਤੇ ਪੰਜਾਬੀਅਤ ਦੇ ਹੱਕ ਦੀ ਗੱਲ ਕੀਤੀ ਹੈ ਹਲਕਾ ਭੁਲੱਥ ਦੇ ਲੋਕ ਹਮੇਸ਼ਾ ਖਹਿਰਾ ਨਾਲ ਚਟਾੱਨ ਬਣ ਕੇ ਖੜੇ ਹਨ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਦੋਰਾਨ ਸੁਖਪਾਲ ਸਿੰਘ ਖਹਿਰਾ ਵੱਡੀ ਲੀਡ ਨਾਲ ਜਿੱਤ ਪਾ੍ਪਤ ਕਰਨਗੇ ।ਇਸ ਮੌਕੇ ਸਰਪੰਚ ਨਿਰਮਲ ਸਿੰਘ ਸੈਂਤਪੁਰ,ਕਰਨਦੀਪ ਸਿੰਘ ਖੱਖ, ਨਸੀਬ ਚੰਦ ਤਲਵੰਡੀ, ਰਣਜੀਤ ਸਿੰਘ ਮੰਡ ਤਲਵਾੜਾ, ਸ਼ੀਸ਼ਨ ਸਿੰਘ ਤਲਵਾੜਾ, ਪਰਮੋਦ ਸ਼ਰਮਾਂ ਤਲਵਾੜਾ, ਅਤੇ ਹੋਰ ਹਾਜ਼ਰ ਸਨ