ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਹਲਕਾ ਇੰਚਾਰਜਾਂ ਦੀ ਪਹਿਲੀ ਸੂਚੀ ਕੀਤੀ ਜਾਰੀ

17

ਚੰਡੀਗੜ੍ਹ (ਨਜ਼ਰਾਨਾ ਨਿਊਜ਼ ਨੈੱਟਵਰਕ ) ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਤਹਿਤ ਵੀਰਵਾਰ ਪਾਰਟੀ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਪੰਜਾਬ ਵਿੱਚ 14 ਹਲਕਾ ਇੰਚਾਰਜਾ ਦਾ ਐਲਾਨ ਕੀਤਾ ਹੈ।
ਨਵ-ਨਿਯੁਕਤ ਹਲਕਾ ਇੰਚਾਰਜਾਂ ਦੀ ਸੂਚੀ ਜਾਰੀ ਕਰਦਿਆਂ ਪਾਰਟੀ ਦੇ ਦਫ਼ਤਰ ਸਕੱਤਰ ਮਨਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਜਲਦ ਹੀ ਹੋਰਨਾਂ ਹਲਕਾਂ ਇੰਚਾਰਜਾਂ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ।
ਪਾਰਟੀ ਨੇ ਜਿ਼ਲ੍ਹਾ ਤਰਨਤਾਰਨ ਤੋਂ ਦੋ ਹਲਕਾ ਇੰਚਾਰਜ, ਗੁਰਦਾਸਪੁਰ ਤੋਂ ਇੱਕ, ਹੁਸ਼ਿਆਰਪੁਰ ਤੋਂ ਦੋ, ਲੁਧਿਆਣਾ ਤੋਂ ਇਕ, ਸ਼੍ਰੀ ਫ਼ਤਿਹਗੜ੍ਹ ਸਾਹਿਬ ਤੋਂ ਇੱਕ, ਮੋਹਾਲੀ ਤੋਂ ਇੱਕ, ਪਟਿਆਲਾ ਤੋਂ ਇੱਕ, ਬਰਨਾਲਾ ਤੋਂ ਦੋ ਅਤੇ ਜਿ਼ਲ੍ਹਾ ਸੰਗਰੂਰ ਤੋਂ ਤਿੰਨ ਹਲਕਾ ਇੰਚਾਰਜਾਂ ਦੇ ਨਾਂਅ ਦਾ ਐਲਾਨ ਕੀਤਾ ਹੈ।
ਵੀਰਵਾਰ ਨੂੰ ਜਾਰੀ ਕੀਤੀ ਗਈ ਹਲਕਾ ਇੰਚਾਰਜ਼ਾਂ ਦੀ ਸੂਚੀ ਵਿੱਚ,
ਜਥੇਦਾਰ ਦਲਜੀਤ ਸਿੰਘ ਅਮਰਕੋਟ ਨੂੰ ਹਲਕਾ ਖੇਮਕਰਨ,ਜ਼ਿਲ੍ਹਾ ਤਰਨਤਾਰਨ, ਰਵਿੰਦਰ ਸਿੰਘ ਬ੍ਰਹਮਪੁਰਾ ਹਲਕਾ ਖਡੂਰ ਸਹਿਬ, ਜ਼ਿਲ੍ਹਾ ਤਰਨਤਾਰਨ, ਗੁਰਿੰਦਰ ਸਿੰਘ ਬਾਜਵਾ ਹਲਕਾ ਬਟਾਲਾ, ਜ਼ਿਲ੍ਹਾ ਗੁਰਦਾਸਪੁਰ, ਮਨਜੀਤ ਸਿੰਘ ਦਸੂਹਾ ਹਲਕਾ ਉੜਮੁੜ ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ, ਦੇਸਰਾਜ ਸਿੰਘ ਧੁੱਗਾ ਹਲਕਾ ਸ਼ਾਮਚਰਾਸੀ, ਜ਼ਿਲ੍ਹਾ ਹੁਸ਼ਿਆਰਪੁਰ, ਹਰਪ੍ਰੀਤ ਸਿੰਘ ਗਰਚਾ ਹਲਕਾ ਸਾਹਨੇਵਾਲ, ਜ਼ਿਲ੍ਹਾ ਲੁਧਿਆਣਾ, ਜਸਟਿਸ ਨਿਰਮਲ ਸਿੰਘ (ਸੇਵਾ ਮੁਕਤ) ਹਲਕਾ ਬਸੀ ਪਠਾਣਾ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ, ਜਥੇਦਾਰ ਉਜਾਗਰ ਸਿੰਘ ਬਡਾਲੀ ਹਲਕਾ ਖਰੜ, ਜ਼ਿਲ੍ਹਾ ਮੋਹਾਲੀ, ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ ਹਲਕਾ ਨਾਭਾ, ਜ਼ਿਲ੍ਹਾ ਪਟਿਆਲਾ, ਬਾਬਾ ਸੁਖਵਿੰਦਰ ਸਿੰਘ ਟਿੱਬੇ ਵਾਲਾ ਹਲਕਾ ਮਹਿਲ ਕਲਾਂ, ਜ਼ਿਲ੍ਹਾ ਬਰਨਾਲਾ, ਅਮਨਬੀਰ ਸਿੰਘ ਚੈਰੀ ਹਲਕਾ ਸੁਨਾਮ, ਜ਼ਿਲ੍ਹਾ ਸੰਗਰੂਰ, ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ ਹਲਕਾ ਬਰਨਾਲਾ ਜ਼ਿਲ੍ਹਾ ਬਰਨਾਲਾ, ਸੋਮਾ ਘਰਾਚੋਂ ਹਲਕਾ ਦਿੜਬਾ ਜ਼ਿਲ੍ਹਾ ਸੰਗਰੂਰ ਅਤੇ ਪਰਮਿੰਦਰ ਸਿੰਘ ਢੀਂਡਸਾ ਹਲਕਾ ਲਹਿਰਾ ਜ਼ਿਲ੍ਹਾ ਸੰਗਰੂਰ ਸ਼ਾਮਲ ਹਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

× How can I help you?