38 Views
ਖਡੂਰ ਸਾਹਿਬ 7 ਜੂਨ (ਦਿਲਬਾਗ ਸਿੰਘ ਧਾਰੀਵਾਲ)
ਅੱਜ ਸ਼੍ਰੀ ਖਡੂਰ ਸਾਹਿਬ ਵਿੱਚ ਭਾਈ ਜੋਧ ਜੀ ਹਾਲ ਵਿੱਚ ਸ਼ਹੀਦ ਭਾਈ ਮਨੀ ਸਿੰਘ ਜੀ ਗ੍ਰੰਥੀ ਸਭਾ (ਰਜਿ:) ਦੀ ਮੀਟਿੰਗ ਕੀਤੀ ਗਈ, ਜਿਸ ਵਿੱਚ ਸਭਾ ਦੇ ਮੀਤ ਪ੍ਰਧਾਨ ਭਾਈ ਗੁਰਦੀਪ ਸਿੰਘ ਜੀ ਭੁਲੱਥ, ਕੈਸ਼ੀਅਰ ਭਾਈ ਰਣਜੀਤ ਸਿੰਘ ਜੀ ਰਾਜਪੁਰ, ਮਾਝਾ ਜੋਨ ਦੇ ਇੰਚਾਰਜ ਭਾਈ ਦਿਲਬਾਗ ਸਿੰਘ ਪੱਟੀ, ਪਟਿਆਲਾ ਜ਼ਿਲ੍ਹਾ ਦੇ ਪ੍ਰਧਾਨ ਭਾਈ ਪ੍ਰਨਾਮ ਸਿੰਘ ਜੀ, ਤਰਨਤਾਰਨ ਜਿਲ੍ਹਾ ਦੇ ਪ੍ਰਧਾਨ ਭਾਈ ਜਸਬੀਰ ਸਿੰਘ ਖਡੂਰ ਸਾਹਿਬ, ਦਾਸ ਭਾਈ ਜਸਵਿੰਦਰ ਸਿੰਘ ਭੁਲੱਥ, ਭਾਈ ਗੁਰਭੇਜ ਸਿੰਘ ਜੀ ਅਨੰਦਪੁਰੀ ਨੇ ਫੋਨ ਤੇ ਹਾਜ਼ਰੀ ਭਰੀ ਅਤੇ ਤਰਨਤਾਰਨ ਜ਼ਿਲ੍ਹੇ ਦੇ ਹੋਰ ਬਹੁਤ ਸਾਰੇ ਸਿੰਘਾਂ ਨੇ ਹਾਜ਼ਰੀ ਭਰੀ। ਜਿਸ ਵਿੱਚ ਤਰਨ ਤਾਰਨ ਜ਼ਿਲ੍ਹੇ ਦੇ ਸਿੰਘਾਂ ਨੂੰ ਆਈ ਡੀ ਕਾਰਡ ਅਤੇ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਤੇ ਪ੍ਰਾਪਤ ਕੀਤੇ ਗਏ ਦਸਵੰਧ ਵਿੱਚੋਂ ਭਾਈ ਗੁਰ ਸੰਗਤ ਸਿੰਘ ਜੀ ਦੀ ਮਾਤਾ ਜੀ ਦੇ ਇਲਾਜ ਵਾਸਤੇ 10 ਹਜ਼ਾਰ ਰੁਪਏ ਸੇਵਾ ਦਿੱਤੀ ਗਈ।
Author: Gurbhej Singh Anandpuri
ਮੁੱਖ ਸੰਪਾਦਕ