39 Views
ਮੈਂ ਸਿੱਖ ਹਾਂ ਨਵੇਂ ਜਮਾਨੇ ਦਾ, ਤੇ ਜਾਨ ਲੁਕਾਉਂਦਾ ਫਿਰਦਾ ਹਾਂ
ਜੀਹਦੇ ਚੋਂ ਪੈਦਾ ਹੋਇਆ ਉਹ, ਕਿਰਪਾਨ ਲੁਕਾਉਂਦਾ ਫਿਰਦਾ ਹਾਂ
ਬੇਕਦਰਿਆਂ ਦੇ ਨਾਲ ਰਹਿ ਰਹਿ ਕੇ, ਸਿੱਖੀ ਦੀ ਕਦਰ ਭੁਲਾ ਬੈਠਾ,
ਜੋ ਬਖਸ਼ੀ ਕਲਗੀਆਂ ਵਾਲੇ ਨੇ, ਉਹ ਸ਼ਾਨ ਲੁਕਾਉਂਦਾ ਫਿਰਦਾ ਹਾਂ।
ਇਨਸਾਫ਼ ਦੇ ਕਾਤਲ ਲੋਕਾਂ ਤੋਂ, ਨਿੱਤ ਫੋਕੀ ਵਾਹ ਵਾਹ ਸੁਣ ਸੁਣ ਕੇ,
ਗੁਰੂਆਂ ਦਾ ਦਿੱਤਾ ਸਿੱਖ ਵਾਲਾ, ਸਨਮਾਨ ਲੁਕਾਉਂਦਾ ਫਿਰਦਾ ਹਾਂ।
ਕੁਝ ਵੱਖਰਾ ਕਰਨ ਦੇ ਚੱਕਰ ਵਿਚ, ਮੈਂ ਵੀਰਾਂ ਤੋਂ ਵੱਖ ਹੋ ਗਿਆ ਹਾਂ,
ਵੱਖਰੀ ਆਪਣੀ ਸਰਦਾਰੀ ਦੀ, ਪਹਿਚਾਨ ਲੁਕਾਉਂਦਾ ਫਿਰਦਾ ਹਾਂ।
ਜਦ ਤੱਕ ਭੱਠੀ ਵਿਚ ਪੈਂਦਾ ਨਹੀਂ, ਕਦੀ ਸੋਨਾ ਕੁੰਦਨ ਬਣਦਾ ਨਹੀਂ,
ਗੁਰਬਾਣੀ ਸ਼ਸਤਰ ਵਿੱਦਿਆ ਤੋਂ, ਸੰਤਾਨ ਲੁਕਾਉਂਦਾ ਫਿਰਦਾ ਹਾਂ।
ਸੱਚ ਧਰਮ ਕੀਮਤੀ ਸੁੱਟ ਦਿੱਤਾ, ਬੰਨ੍ਹ ਪੰਡਾਂ ਲਈਆਂ ਕੂੜ ਦੀਆਂ,
ਪੱਤ ਢੱਕਣੀ ਆਖਰ ਜਿਨ੍ਹਾਂ ਨੇ, ਉਹ ਥਾਨ ਲੁਕਾਉਂਦਾ ਫਿਰਦਾ ਹਾਂ।
- ਮੈਂ ਸਿੱਖ ਹਾਂ ਨਵੇਂ ਜਮਾਨੇ ਦਾ ਤੇ ਜਾਨ ਲੁਕਾਉਂਦਾ ਫਿਰਦਾ ਹਾਂ
- ਜੀਹਦੇ ਚੋਂ ਪੈਦਾ ਹੋਇਆ ਉਹ, ਕਿਰਪਾਨ ਲੁਕਾਉਂਦਾ ਫਿਰਦਾ ਹਾਂ
Author: Gurbhej Singh Anandpuri
ਮੁੱਖ ਸੰਪਾਦਕ