
ਕਪੂਰਥਲਾ 8 (ਨਜ਼ਰਾਨਾ ਨਿਊਜ਼ ਨੈੱਟਵਰਕ) ਆਪ ਕਪੂਰਥਲਾ ਨੇ ਕੈਪਟਨ ਸਰਕਾਰ ਦੇ ਕਾਂਗਰਸ ਰਾਜ ਵਿਚ ਹੋ ਰਹੇ ਘਪਲਿਆਂ ਨੂੰ ਜੱਗ ਜ਼ਾਹਿਰ ਕਰਦਿਆਂ ਹੋਇਆ ਪ੍ਰੈੱਸ ਨੂੰ ਸੰਬੋਧਨ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਪਹਿਲਾਂ ਵੈਕਸੀਨ ਘੁਟਾਲੇ ਤੋਂ ਬਾਅਦ ਫਤਿਹ ਕਿੱਟਾਂ ਦੇ ਘੁਟਾਲੇ ਬਾਰੇ ਦੱਸਦਿਆਂ ਹੋਇਆਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ 837.76 ਪੈਸੇ ਤੇ ਫ਼ਤਿਹ ਕੀਟਾਂ ਦੀ ਖਰੀਦ ਕਰਦੀ ਹੈ, ਫਿਰ 3 ਅਪ੍ਰੈਲ 2021 ਨੂੰ16,668 ਕੋਵਿਡ-19 ਕਿੱਟਾਂ 940 ਰੁਪਏ ਵਿੱਚ ਕੈਪਟਨ ਸਰਕਾਰ ਵੱਲੋਂ ਖਰੀਦੀਆਂ ਜਾਂਦੀਆਂ ਹਨ ਫਿਰ 20 ਅਪ੍ਰੈਲ 2021 ਦੂਸਰਾ ਟੈਂਡਰ ਲਗਾਇਆ ਗਿਆ ਜਿਸ ਵਿੱਚ 1 ਕਿੱਟ ਦੀ ਕ਼ੀਮਤ 1226.40 ਪੈਸੇ ਲਗਾਏ, ਗ੍ਰੈਂਡ ਵੇ ਨਾਮ ਦੀ ਕੰਪਨੀ ਨੂੰ 50,000 ਕਿੱਟਾਂ ਦਾ ਟੈਂਡਰ ਦਿੱਤਾ ਗਿਆ, ਇਸ ਕੰਪਨੀ ਦੇ ਕੋਲ਼ ਮੈਡੀਕਲ ਦਾ ਲਾਈਸੈਂਸ ਵੀ ਨਹੀਂ ਹੈ। ਫਿਰ 7 ਮਈ 2021 ਤੀਸਰਾ ਟੈਂਡਰ ਲਗਾਇਆ ਗਿਆ। ਜਿਸ ਵਿੱਚ ਕੀਮਤ 150,000 ਕਿੱਟਾਂ ਲਈ 1338 ਰੱਖੀ ਗਈ।
ਇੰਡੀਅਨ ਨੇ ਕਿਹਾ ਕਿ ਪਹਿਲੇ ਟੈਂਡਰ ‘ਚ 837 ‘ਚ ਮਿਲ਼ ਰਹੀ ਸੀ ਉਸਦੇ ਲਈ ਤੀਸਰੇ ਟੈਂਡਰ ਵਿੱਚ ਕ਼ੀਮਤੀ 1338 ‘ਤੇ ਕਰੀਬ ₹500 ਜ਼ਿਆਦਾ ਦਿੱਤੀ ਗਈ। ਜਦ ਪਹਿਲੀ ਕਿਸ਼ਤ ਦੇ ਟੈਂਡਰ ‘ਤੇ ਘੱਟ ਕ਼ੀਮਤੀ ‘ਤੇ ਮਿਲ਼ ਰਹੀ ਸੀ ਅਤੇ ਉਹ 180 ਦਿਨ ਤਕ ਯੋਗ ਸੀ, ਉਸਦੇ ਬਾਵਜੂਦ ਦੂਸਰਾ ਅਤੇ ਤੀਸਰਾ ਟੈਂਡਰ ਕਿਉਂ ਲਿਆਂਦਾ ਗਿਆ? ਇੱਥੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਸਰਕਾਰ ਦੀ ਨੀਅਤ ‘ਚ ਖੋਟ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਵੀ ਲੋਕਾਂ ਦੀਆਂ ਸਰਕਾਰੀ ਸੇਵਾਵਾਂ ਵਿੱਚੋਂ ਘਪਲੇ ਕਰਕੇ ਪ੍ਰਧਾਨ ਮੰਤਰੀ ਮੋਦੀ ਦੀ ਆਪਦਾ ‘ਚ ਅਵਸਰ ਵਾਲੀ ਨੀਤੀ ਦੀ ਪਾਲਣਾ ਕਰ ਰਹੇ ਨੇ।
ਬਲਾਕ ਪ੍ਰਧਾਨ ਮਨਿੰਦਰ ਸਿੰਘ ਅਤੇ ਆਪ ਆਗੂ ਕੰਵਰ ਇਕਬਾਲ ਸਿੰਘ ਨੇ ਦੱਸਿਆ ਕਿ ਹੁਣ ਸਰਕਾਰ ਨੇ ਰਾਸ਼ਟਰੀ ਸਿਹਤ ਮਿਸ਼ਨ ਦੇ ਡਾਇਰੈਕਟਰ (ਵਿੱਤ) ਨੀਰਜ ਸਿੰਗਲਾ, ਜਿਨ੍ਹਾਂ ਨੂੰ ਕਰੋਨਾ ਨਾਲ ਸਬੰਧਤ ਦਵਾਈਆਂ ਅਤੇ ਹੋਰ ਉਪਕਰਣ ਖਰੀਦਣ ਦਾ ਅਧਿਕਾਰ ਸੀ, ਜਿਨ੍ਹਾਂ ਨੇ ਉਨ੍ਹਾਂ ਨਾਲ ਸਬੰਧਤ ਫਤਹਿ ਕਿੱਟਾਂ ਦੀ ਖਰੀਦ ਲਈ ਟੈਂਡਰ ਪਾਸ ਕੀਤਾ ਸੀ, ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਹੈ।
ਨੀਰਜ ਸਿੰਗਲਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਏ ਜਾਣ ਨਾਲ ਇਹ ਸਪੱਸ਼ਟ ਹੋ ਗਿਆ ਕਿ ਸਰਕਾਰ ਖੁਦ ਮੰਨਦੀ ਹੈ ਕਿ ਫਤਿਹ ਕਿੱਟਾਂ ਦੀ ਖਰੀਦ ਵਿਚ ਕੋਈ ਘੁਟਾਲਾ ਹੋਇਆ ਸੀ।
ਉਨ੍ਹਾਂ ਕਿਹਾ ਕਿ ਨੀਰਜ ਸਿੰਗਲਾ ‘ਤੇ ਸਮੇਂ-ਸਮੇਂ’ ਤੇ ਇਲਜ਼ਾਮ ਲਗਦੇ ਰਹੇ ਹਨ ਕਿ ਉਹ ਸਰਕਾਰ ਦੇ ਨੇੜੇ ਹੁੰਦੇ ਹੋਏ ਕਈ ਤਰ੍ਹਾਂ ਦੇ ਭ੍ਰਿਸ਼ਟਾਚਾਰ ‘ਚ ਸ਼ਾਮਿਲ ਰਿਹਾ ਹੈ। ਪਾਰਟੀ ਵਲੰਟੀਅਰਾਂ ਵਿਚੋਂ ਯੂਥ ਜ਼ਿਲ੍ਹਾ ਸਕੱਤਰ ਕਰਨਵੀਰ ਦਿਕਸ਼ਿਤ ਹਰਸਿਮਰਨ ਸਿੰਘ ਹੈਰੀ ਗੌਰਵ ਕੰਡਾ ਜਸਪਾਲ ਸਿੰਘ ਗੌਰਵ ਕੰਡਾ ਅਤੇ ਹੋਰ ਵਾਲੰਟੀਅਰ ਸ਼ਾਮਿਲ ਸਨ