ਭੋਗਪੁਰ 1 ਜਨਵਰੀ (ਸੁੱਖਵਿੰਦਰ ਜੰਡੀਰ ) ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੇ ਸਬੰਧ ਵਿੱਚ ਚੱਲ ਰਹੀ ਪ੍ਰਭਾਤ-ਫੇਰੀਆਂ ਦੀ ਸੇਵਾ ਅੱਜ ਗੁਰਦੁਆਰਾ ਗੁਰੂ ਨਾਨਕ ਯਾਦਗਰ ਮੁਹੱਲਾ ਗੁਰੂ ਰਾਮ ਦਾਸ ਨਗਰ ਵਿਖੇ ਗੁਰਬਾਣੀ ਕੀਰਤਨ ਉਪਰੰਤ ਅਰਦਾਸ ਬੇਨਤੀ ਕੀਤੀ ਗਈ ਅਤੇ ਗੁਰੂ ਕੇ ਲੰਗਰ ਚਲਾਏ ਗਏ ਮਹੱਲਾ ਗੁਰੂ ਰਾਮ ਦਾਸ ਨਗਰ ਦੀਆਂ ਸੰਗਤਾਂ ਅਤੇ ਦੂਸਰੇ ਮੁਹੱਲੇ ਦੀਆਂ ਸੰਗਤਾਂ ਨੇ ਵੀ ਹਾਜ਼ਰੀਆਂ ਭਰੀਆਂ।