ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਕੀਤੇ ੬੫ ਕਰੋੜ ਵਜ਼ੀਫਾ ਘੁਟਾਲੇ ਦੇ ਖਿਲਾਫ ਆਪ ਵੱਲੋਂ ਭੁੱਖ ਹੜਤਾਲ ਸ਼ੁਰੂ

18

ਕਪੂਰਥਲਾ 16 ਜੂਨ 2021-ਨਜ਼ਰਾਨਾ ਨਿਊਜ਼ ਨੈੱਟਵਰਕ

ਜਿੱਥੇ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਵਿਚ ਆਮ ਆਦਮੀ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਤੇ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਭੁੱਖ ਹਡ਼ਤਾਲ ਮਾਲ ਰੋਡ ਸਾਹਮਣੇ ਐਮਜੀਐਨ ਸਕੂਲ ਕਪੂਰਥਲਾ ਵਿਖੇ ਸ਼ੁਰੂ ਕੀਤੀ ਗਈ ਅੱਜ ਪਹਿਲੇ ਦਿਨ ਭੁੱਖ ਹੜਤਾਲ ਰੱਖਣ ਵਾਲਿਆਂ ਵਿਚ ਐਸਸੀ ਵਿੰਗ ਜ਼ਿਲ੍ਹਾ ਪ੍ਰਧਾਨ ਸੰਤੋਸ਼ ਕੁਮਾਰ ਗੋਗੀ, ਟਰੇਡ ਵਿੰਗ ਸੂਬਾ ਜੁਆਇੰਟ ਸਕੱਤਰ ਸਰਬਜੀਤ ਸਿੰਘ ਲੁਬਾਣਾ, ਐੱਸ ਸੀ ਵਿੰਗ ਜ਼ਿਲਾ ਵਾਈਸ ਪ੍ਰਧਾਨ ਅਸ਼ੋਕ ਰਾਜੂ ਭੱਟੀ, ਹਲਕਾ ਕਪੂਰਥਲਾ ਤੋਂ ਰਾਜਵਿੰਦਰ ਸਿੰਘ ਧੰਨਾ ਪਹਿਲਵਾਨ, ਹਲਕਾ ਕਪੂਰਥਲਾ ਤੋਂ ਸੀਨੀਅਰ ਆਗੂ ਯਸ਼ਪਾਲ ਆਜ਼ਾਦ ਪੰਜ ਜਣਿਆਂ ਨੇ ਭੁੱਖ ਹੜਤਾਲ ਰੱਖੀ ਉੱਥੇ ਹੀ ਜ਼ਿਲ੍ਹਾ ਕਪੂਰਥਲਾ ਵਿਖੇ ਜ਼ਿਲ੍ਹਾ ਐਸਸੀ ਵਿੰਗ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ, ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ, ਜ਼ਿਲ੍ਹਾ ਸਕੱਤਰ ਨਿਰਮਲ ਸਿੰਘ ,ਲੀਗਲ ਵਿੰਗ ਜ਼ਿਲ੍ਹਾ ਪ੍ਰਧਾਨ ਨਿਤਿਨ ਮਿਟੂ, ਲੇਡੀਜ਼ ਵਿੰਗ ਜ਼ਿਲ੍ਹਾ ਪ੍ਰਧਾਨ ਰਮਨ ਜੈਨ ਦੀ ਅਗਵਾਈ ਹੇਠ ਸੱਤ ਦਿਨ ਲਈ ਭੁੱਖ ਹਡ਼ਤਾਲ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਦਾ ਮਕਸਦ ਕੈਪਟਨ ਸਰਕਾਰ ਨੇ ਐੱਸ ਸੀ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ ਦੋ ਲੱਖ ਬੱਚਿਆਂ ਦੇ ਰੋਲ ਨੰਬਰ ਕਾਲਜਾਂ ਵੱਲੋਂ ਜਾਰੀ ਨਹੀਂ ਕੀਤੇ ਜਾ ਰਹੇ 1560 ਕਰੋੜ ਰੁਪਏ ਕੈਪਟਨ ਸਰਕਾਰ ਦੱਬ ਕੇ ਬੈਠੀ ਹੈ ਇਸੇ ਹੀ ਤਰ੍ਹਾਂ ਪਿੱਛੇ ਜਿਹੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ 64 ਕਰੋਡ਼ ਰੁਪਏ ਐਸਸੀ ਬੱਚਿਆਂ ਦਾ ਹੱਕ ਮਾਰ ਕੇ ਕਰੱਪਸ਼ਨ ਕੀਤੀ ਇਹ ਚੌਂਹਠ ਕਰੋਡ਼ ਰੁਪਏ ਸਾਧੂ ਸਿੰਘ ਧਰਮਸੋਤ ਨੇ ਜਾਅਲੀ ਕਾਲਜ ਦਿਖਾ ਕੇ ਜਿਨ੍ਹਾਂ ਦਾ ਕੋਈ ਅਤਾ ਪਤਾ ਨਹੀਂ ਹੈ, ਕੈਪਟਨ ਸਰਕਾਰ ਨੇ ਉਨ੍ਹਾਂ ਆਪਣੇ ਹੀ ਬੰਦਿਆਂ ਕੋਲੋਂ ਝੂਠੀ ਜਾਂਚ ਕਮੇਟੀ ਬਣਾ ਕੇ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਅੱਜ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਇਨ੍ਹਾਂ ਚੋਰਾਂ ਨੇ ਗੱਲ ਸੱਚੀ ਕਰ ਦਿੱਤੀ ਕਿ ਮੈਨੂੰ ਮਾਰਿਆ ਅਤੇ ਮੇਰੇ ਪੜ੍ਹੇ ਲਿਖੇ ਸਮਾਜ ਨੇ ਮਾਰਿਆ ਬਾਬਾ ਸਾਹਿਬ ਦੇ ਦਿੱਤੇ ਹੋਏ ਹੱਕ ਲੈ ਕੇ ਅੱਜ ਕੈਬਨਿਟ ਮੰਤਰੀ ਬਣ ਕੇ ਜੋ ਕਿ ਖ਼ੁਦ ਐਸੀ ਹੈ ਸਾਧੂ ਸਿੰਘ ਧਰਮਸੋਤ ਲੋਕਾਂ ਦੇ ਬੱਚਿਆਂ ਦਾ ਭਵਿੱਖ ਖਾ ਗਏ 1560 ਕਰੋੜ ਰੁਪਏ ਦੇ ਨਾਲ ਕੈਪਟਨ ਸਾਹਿਬ ਖ਼ੁਦ ਅਯਾਸ਼ੀਆਂ ਕਰ ਰਹੇ ਅਤੇ ਉਨ੍ਹਾਂ ਦੇ ਮੰਤਰੀ ਲਗਜ਼ਰੀ ਗੱਡੀਆਂ ਵੱਡੀਆਂ ਵੱਡੀਆਂ ਕੋਠੀਆਂ ਵਿੱਚ ਆਨੰਦ ਮਾਣ ਰਹੇ ਨੇ
ਇਸ ਦੇ ਉਲਟ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਹਿੱਤਾਂ ਨੂੰ ਦੇਖਦੇ ਹੋਏ ਸੇਵਾ ਕਰ ਰਹੀ ਹੈ ਭੁੱਖ ਹਡ਼ਤਾਲ ਵਿੱਚਹਲਕਾ ਸੁਲਤਾਨਪੁਰ ਲੋਧੀ ਦੇ ਆਪ ਆਗੂ ਅਰਜਨ ਐਵਾਰਡੀ ਸੱਜਣ ਸਿੰਘ ਚੀਮਾ ਆਪ ਸੀਨੀਅਰ ਆਗੂ ਸ਼ਾਇਰ ਕੰਵਰ ਇਕਬਾਲ ਸਿੰਘ ਬਲਾਕ ਪ੍ਰਧਾਨ ਮਨਿੰਦਰ ਸਿੰਘ, ਪਿਆਰਾ ਸਿੰਘ, ਜਗਜੀਤ ਸਿੰਘ ਬਿੱਟੂ, ਗੁਰਸ਼ਰਨ ਕਪੂਰ, ਰਾਕੇਸ਼ ਕੁਮਾਰ ਜ਼ਿਲਾ ਜੁਆਇੰਟ ਸਕੱਤਰ ਐਸ ਸੀ ਵਿੰਗ ਐਡਵੋਕੇਟ ਜੇ ਐਲ ਆਨੰਦ ਲੀਗਲ ਵਿੰਗ ਜ਼ਿਲ੍ਹਾ ਸਕੱਤਰ ਸੀਨੀਅਰ ਆਗੂ ਅਵਤਾਰ ਸਿੰਘ ਥਿੰਦ ਰਿਟਾਇਰਡ ਡੀ ਐੱਸ ਪੀ ਕਰਨੈਲ ਸਿੰਘ ਮਲਕੀਤ ਸਿੰਘ ਡੋਗਰਾਂਵਾਲ ਦੀਨ ਬੰਧੂ ਪ੍ਰਭਦੀਪ ਕੌਰ ਰਿਤੂ ਜੈਨ ਫੱਗਾ ਸਿੰਘ ਆਪ ਆਗੂ ਗੌਰਵ ਕੰਡਾ ਗੋਬਿੰਦ ਕੁਮਾਰ ਰੋਹਿਤ ਸ਼ਰਮਾ ਹਰਪ੍ਰੀਤ ਸਿੰਘ ਕਰਨਵੀਰ ਦੀਕਸ਼ਿਤ ਜਸਪਾਲ ਸਿੰਘ ਹਰਸਿਮਰਨ ਸਿੰਘ ਵਿਕਾਸ ਮੋਮੀ ਸ਼ੇਖਰ ਕੁਮਾਰ ਕੁਲਦੀਪ ਪਾਠਕ ਜ਼ਿਲਾ ਜੁਆਇੰਟ ਸੈਕਟਰੀ, ਤਜਿੰਦਰ ਸਿੰਘ ਰੈਂਪੀ ਬਲਾਕ ਪ੍ਰਧਾਨ ਲਖਵੀਰ ਸਿੰਘ ਹਰਵਿੰਦਰ ਸਿੰਘ ਸਰਕਲ ਪ੍ਰਧਾਨ ਮਨੋਜ ਵਰਮਾ ਸਰਕਲ ਪ੍ਰਧਾਨ ਵਿੱਕੀ ਸਿੰਘ ਜਸਬੀਰ ਕੋਕਾ ਪ੍ਰੈਸ ਗੌਰਵ ਸੰਧੀਰ ਅਤੇ ਹੋਰ ਪਾਰਟੀ ਵਲੰਟੀਅਰ ਸ਼ਾਮਲ ਸਨ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?