ਕਪੂਰਥਲਾ 23 ਜੂਨ (ਨਜ਼ਰਾਨਾ ਬਿਊਰੋ ਰਿਪੋਰਟ )ਐਸਐਸਏ ਰਮਸਾ ਅਧਿਆਪਕ ਯੂਨੀਅਨ ਦੀ ਇੱਕ ਮੀਟਿੰਗ ਪੁੱਡਾ ਗਰਾਊਂਡ ਕਪੂਰਥਲਾ ਵਿਖੇ ਹਰਵਿੰਦਰ ਅੱਲੂਵਾਲ ਸਾਬਕਾ ਵਿੱਤ ਸਕੱਤਰ ਐਸਐਸਏ ਰਮਸਾ ਅਧਿਆਪਕ ਯੂਨੀਅਨ ਪੰਜਾਬ ਦੀ ਅਗਵਾਈ ਵਿੱਚ ਹੋਈ, ਜਿਸ ਵਿਚ ਯੂਨੀਅਨ ਦੇ ਸਾਬਕਾ ਸੂਬਾ ਪ੍ਰਧਾਨ, ਮੁੱਖ ਬੁਲਾਰੇ ਡੀਟੀਐਫ ਹਰਦੀਪ ਟੋਡਰਪੁਰ, ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ. ।
ਇਸ ਮੌਕੇ ਹੇਠ ਲਿਖੀਆਂ ਗੱਲਾਂ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ! ਆਗੂਆਂ ਨੇ ਲੈਬ ਅਟੈਂਡੈਂਟਾਂ ਨੂੰ ਰੈਗੂਲਰ ਕਰਨ ਦੀ ਮੰਗ ਰੱਖੀ, ਉਨ੍ਹਾਂ ਦੱਸਿਆ ਕਿ ਲੈਬ ਅਟੈਂਡੈਂਟ ਪੂਰੀ ਯੋਗਤਾ ਪਰੌਪਰ ਚੈਨਲ ਦੇ ਨਾਲ ਭਰਤੀ ਹੋਏ ਹਨ , ਸਰਕਾਰ ਇਨ੍ਹਾਂ ਨੂੰ ਰੈਗੂਲਰ ਕਰਨਾ ਮੰਨ ਕੇ ਵੀ ਰੈਗੂਲਰ ਨਹੀਂ ਕਰ ਰਹੀ ਹੈ ਪਿਛਲੇ ਲਗਪਗ ਅੱਠ ਸਾਲਾਂ ਤੋਂ ਇਹ ਨਿਗੂਣੀਆਂ ਤਨਖ਼ਾਹਾਂ ਲੈ ਰਹੇ ਹਨ, ਆਉਣ ਵਾਲੇ ਸਮੇਂ ਵਿੱਚ ਲੈਬ ਅਟੈਂਡੈਂਟ ਨੂੰ ਰੈਗੂਲਰ ਕਰਾਉਣ ਲਈ ਤਿੱਖੇ ਸੰਘਰਸ਼ ਦੀ ਚਿਤਾਵਨੀ ਵੀ ਸਰਕਾਰ ਨੂੰ ਦਿੱਤੀ ਗਈ।ਪੁਰਾਣੀ ਪੈਨਸ਼ਨ ਬਹਾਲੀ ਫਰੰਟ ਦੇ ਉੱਤੇ ਲੜਨ ਦਾ ਵੀ ਫ਼ੈਸਲਾ ਕੀਤਾ ਗਿਆ ਅਤੇ 2004 ਤੋਂ ਬਾਅਦ ਭਰਤੀ ਹੋਏ ਸਮੂਹ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਬਹਾਲੀ ਕਰਵਾਉਣ ਦੇ ਲਈ ਤਿੱਖੇ ਸੰਘਰਸ਼ ਦੇ ਲਈ ਪੁਰਾਣੀ ਪੈਨਸ਼ਨ ਦੇ ਘੇਰੇ ਵਿੱਚ ਆਉਂਦੇ ਸਮੂਹ ਕਰਮਚਾਰੀਆਂ ਦੀਆਂ ਯੂਨੀਅਨਾਂ ਨਾਲ ਸੰਪਰਕ ਕਰਕੇ ਇਸ ਘੇਰੇ ਨੂੰ ਹੋਰ ਵਿਸ਼ਾਲ ਕੀਤਾ ਜਾਵੇਗਾ
ਐਸਐਸਏ ਰਮਸਾ ਯੂਨੀਅਨ ਦੀ ਅਗਲੀ ਰੂਪ ਰੇਖਾ ਤੈਅ ਕਰਨ ਦੇ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜੋ ਕਿ ਆਉਣ ਵਾਲੇ ਦਿਨਾਂ ਵਿਚ ਮੀਟਿੰਗਾਂ ਕਰਕੇ ਆਖ਼ਰੀ ਫ਼ੈਸਲਾ ਕਰੇਗੀ!
ਇਸ ਮੌਕੇ ਹੋਰਨਾਂ ਤੋਂ ਇਲਾਵਾ ਭਰਤ ਕੁਮਾਰ ਸਾਬਕਾ ਪ੍ਰਧਾਨ ਪਟਿਆਲਾ ,ਜੀਵਨਜੋਤ ਸਿੰਘ ਪਟਿਆਲਾ ,ਹਰਿੰਦਰ ਸਿੰਘ ਪਟਿਆਲਾ ,ਗੁਰਜੀਤ ਘੱਗਾ ਪਟਿਆਲਾ ,ਹਰਬੰਸ ਸਿੰਘ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਯੂਨੀਅਨ ਪਟਿਆਲਾ ਜਸਵਿੰਦਰ ਸਿੰਘ ਪ੍ਰਧਾਨ ਕਪੂਰਥਲਾ,ਹਰਵਿੰਦਰ ਵਿਰਦੀ, ਗੌਰਵ ਗਿੱਲ ,ਰਣਬੀਰ ਸਿੰਘ, ਲੈਬ ਅਟੈਂਡੈਂਟ ਅਮਰਦੀਪ ਸਿੰਘ, ਲੈਬ ਅਟੈਂਡੈਂਟ ਗਗਨਦੀਪ ਗਿੱਲ, ਅਰਸ਼ਦੀਪ ਕੌਰ ਲੈਬ ਅਟੈਂਡੈਂਟ, ਵੀਨੂੰ ਸੇਖਡ਼ੀ ,ਰਜੇਸ਼ ਥਾਪਰ ,ਪਾਰਸ ਧੀਰ ,ਅਸ਼ਵਨੀ ,ਹਰਵੇਲ ਸਿੰਘ,ਮੈਡਮ ਜਤਿੰਦਰ ਸੂਬਾ ਕਮੇਟੀ ਮੈਂਬਰ ,ਨਿਸ਼ਾ ਭਗਤ ਸੂਬਾ ਕਮੇਟੀ ਮੈਂਬਰ ,ਮੈਡਮ ਅਮਨਪ੍ਰੀਤ ਕੌਰ, ਮੈਡਮ ਪ੍ਰਭਲੀਨ , ਮੈਡਮ ਰਿਸ਼ੂ ਤੇਜੀ, ਮੈਡਮ ਰੀਨਾ ਯਾਦਵ ,ਮੈਡਮ ਅੰਮ੍ਰਿਤਪਾਲ ਕੌਰ ,ਮੈਡਮ ਰੁਪਿੰਦਰ ,ਮੈਡਮ ਸੁਮਨ ਅਤੇ ਹੋਰ ਹਾਜ਼ਰ ਸਨ ।
Author: Gurbhej Singh Anandpuri
ਮੁੱਖ ਸੰਪਾਦਕ