
25 ਪਿੰਡਾਂ ਵਿੱਚ ਸਮਾਗਮ ਅਤੇ ਕੈੰਪ ਲਗਾਏ ਗਏ

ਭੁਲੱਥ 3 ਜੁਲਾਈ (ਨਜ਼ਰਾਨਾ ਨਿਊਜ਼ ਬਿਉਰੋ) ਸ਼ਹੀਦ ਭਾਈ ਮਨੀ ਸਿੰਘ ਜੀ ਗ੍ਰੰਥੀ ਸਭਾ (ਰਜਿ.) ਵੱਲੋਂ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਗੁਰਦੁਆਰਾ ਸਿੰਘ ਸਭਾ ਤਲਵੰਡੀ ਡੱਡੀਆ ਦੇ ਸਹਿਯੋਗ ਦੇ ਨਾਲ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੰਮ੍ਰਿਤ ਸੰਚਾਰ ਸਮਾਗਮ ਅਤੇ ਗੁਰਮਤਿ ਸਿਖਲਾਈ ਕੈਂਪ ਲਗਾਏ ਗਏ।

ਜਾਣਕਾਰੀ ਦਿੰਦੇ ਹੋਏ ਸ਼ਹੀਦ ਭਾਈ ਮਨੀ ਸਿੰਘ ਜੀ ਗ੍ਰੰਥੀ ਸਭਾ ਦੇ ਪ੍ਰਧਾਨ ਭਾਈ ਜਸਵਿੰਦਰ ਸਿੰਘ ਭੁਲੱਥ, ਜਨਰਲ ਸਕੱਤਰ ਭਾਈ ਗੁਰਭੇਜ ਸਿੰਘ ਅਨੰਦਪੁਰੀ ਅਤੇ ਗੁਰਦੁਆਰਾ ਸਿੰਘ ਸਭਾ ਤਲਵੰਡੀ ਡੱਡੀਆਂ ਦੇ ਪ੍ਰਧਾਨ ਭਾਈ ਕੁਲਵੰਤ ਸਿੰਘ ਵੱਲੋਂ ਦੱਸਿਆ ਗਿਆ ਕਿ ਇਹ ਗੁਰਮਤਿ ਸਿਖਲਾਈ ਕੈਂਪ ਅਤੇ ਗੁਰਮਤਿ ਸਮਾਗਮ ਹਲਕਾ ਭੁਲੱਥ ਅਤੇ ਹਲਕਾ ਟਾਂਡਾ 25 ਪਿੰਡਾਂ ਵਿੱਚ ਲਗਾਏ ਗਏ। ਇਨ੍ਹਾਂ ਕੈਂਪਾਂ ਵਿੱਚ 450 ਬੱਚਿਆਂ ਨੇ ਗੁਰਮਤਿ ਨੂੰ ਸਮਝਿਆ।

ਮੁੱਖ ਸਮਾਗਮ 1 ਜੁਲਾਈ ਅਤੇ 2 ਜੁਲਾਈ 2021 ਨੂੰ ਗੁਰਦੁਆਰਾ ਸਿੰਘ ਸਭਾ ਪੱਤੀ ਅਵਾਨ ਪਿੰਡ ਤਲਵੰਡੀ ਡੱਡੀਆਂ ਵਿਖੇ ਕੀਤੇ ਗਏ, ਜਿਸ ਵਿੱਚ 1 ਜੁਲਾਈ ਨੂੰ ਅੰਮ੍ਰਿਤ ਸੰਚਾਰ ਸਮਾਗਮ ਹੋਇਆ ਜਿਸ ਵਿੱਚ 27 ਪ੍ਰਾਣੀ ਅੰਮ੍ਰਿਤਪਾਨ ਕਰਕੇ ਗੁਰੂ ਵਾਲੇ ਬਣੇ । ਅੰਮ੍ਰਿਤ ਸੰਚਾਰ ਤੋਂ ਬਾਅਦ ਦਸਤਾਰ ਅਤੇ ਦੁਮਾਲਾ ਮੁਕਾਬਲੇ ਕਰਵਾਏ ਗਏ।ਦਸਤਾਰ ਅਤੇ ਦੁਮਾਲਾ ਮਕਾਬਲੇ ਦੇ ਸੀਨੀਅਰ ਅਤੇ ਜੂਨੀਅਰ ਵਰਗ ਦੇ ਪਹਿਲੇ , ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਟਰਾਫੀਆਂ ਅਤੇ ਦਸਤਾਰਾਂ ਦੇ ਕੇ ਸਨਮਾਨਿਤ ਕੀਤਾ ਗਿਆ ।

2 ਜੁਲਾਈ ਨੂੰ 10 ਪਿੰਡਾਂ ਦੀਆਂ ਟੀਮਾਂ ਵਿਚਕਾਰ ਗੁਰਮਤਿ ਪ੍ਰਸ਼ਨ ਉੱਤਰ ਮੁਕਾਬਲੇ ਹੋਏ, ਜਿਸ ਵਿੱਚ ਪਿੰਡ ਖੱਸਣ ਦੀ ਟੀਮ ਪਹਿਲੇ ਸਥਾਨ ਤੇ, ਪਿੰਡ ਤਲਵੰਡੀ ਡੱਡੀਆਂ ਦੀ ਟੀਮ ਦੂਜੇ ਸਥਾਨ ਤੇ ਅਤੇ ਰਾਜਪੁਰ ਦੀ ਟੀਮ ਤੀਜੇ ਸਥਾਨ ਤੇ ਰਹੀ। ਪਹਿਲੇ,ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲਿਆਂ ਟੀਮਾਂ ਨੂੰ ਕ੍ਰਮਵਾਰ 6000/-, 4500/- ,3000/- ਰੁਪਏ ਨਕਦ ਇਨਾਮ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ ।

ਸ.ਰਜਤ ਸਿੰਘ ਖਾਲਸਾ ਸਾਇੰਸਦਨ (ਇਸਰੋ) ਨੇ ਗੁਰਬਾਣੀ ਅਤੇ ਸਾਇੰਸ ਵਿਸ਼ੇ ਉਪਰ ਖੋਜ ਭਰਪੂਰ ਲੈਕਚਰ ਕੀਤਾ ।

ਇਸ ਮੌਕੇ ਸੀਨੀਅਰ ਅਕਾਲੀ ਆਗੂ ਯੁਵਰਾਜ ਭੁਪਿੰਦਰ ਸਿੰਘ ਜੀ ਬੇਗੋਵਾਲ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਤਾਰਾ ਸਿੰਘ ਜੀ ਸੱਲ੍ਹਾਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਈ ਅਤੇ ਜੇਤੂ ਟੀਮਾਂ ਨੂੰ ਸਨਮਾਨਿਤ ਕੀਾ ।

ਇਸ ਮੌਕੇ ਸ਼ਹੀਦ ਭਾਈ ਮਨੀ ਸਿੰਘ ਜੀ ਗ੍ਰੰਥੀ ਸਭਾ ਦੇ ਪ੍ਰਧਾਨ ਭਾਈ ਜਸਵਿੰਦਰ ਸਿੰਘ ਭੁਲੱਥ,ਭਾਈ ਗੁਰਭੇਜ ਸਿੰਘ ਅਨੰਦਪੁਰੀ ਜਨਰਲ ਸਕੱਤਰ, ਭਾਈ ਕਸ਼ਮੀਰ ਸਿੰਘ ਸੀਨੀਅਰ ਮੀਤ ਪ੍ਰਧਾਨ ,ਭਾਈ ਗੁਰਪ੍ਰੀਤ ਸਿੰਘ ਡੱਡੀਆਂ, ਭਾਈ ਰਣਜੀਤ ਸਿੰਘ ਖਜ਼ਾਨਚੀ, ਭਾਈ ਸੁਰਿੰਦਰ ਸਿੰਘ ਕਮਰਾਵਾਂ ਸਹਾਇਕ ਖਜ਼ਾਨਚੀ ,ਭਾਈ ਦਿਲਬਾਗ ਸਿੰਘ ਧਾਰੀਵਾਲ ਇੰਚਾਰਜ ਮਾਝਾ ਜ਼ੋਨ , ਭਾਈ ਸ਼ਰਨਜੀਤ ਸਿੰਘ ਜੀ ਅੰਤ੍ਰਿੰਗ ਕਮੇਟੀ ਮੈਂਬਰ , ਭਾਈ ਕੁਲਵੰਤ ਸਿੰਘ ਅੰਤ੍ਰਿੰਗ ਕਮੇਟੀ ਮੈਂਬਰ , ਭਾਈ ਪ੍ਰਨਾਮ ਸਿੰਘ ਜ਼ਿਲ੍ਹਾ ਪ੍ਰਧਾਨ ਪਟਿਆਲਾ ,ਭਾਈ ਕੁਲਵੰਤ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਪੱਤੀ ਅਵਾਣ ਪਿੰਡ ਡੱਡੀਆਂ ਅਤੇ ਇਲਾਕੇ ਦੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਅਤੇੇ ਬੇਅੰਤ ਸੰਗਤਾਂ ਨੇ ਹਾਜ਼ਰੀ ਭਰੀ।
ਪ੍ਰੋਗ੍ਰਾਮ ਦਾ ਸਿੱਧਾ ਪ੍ਰਸਾਰਨ ਨਜ਼ਰਾਨਾ ਟੀ ਵੀ ਦੇ ਫੇਸਬੁੱਕ ਪੇਜ, nazranatv.com wesite ਅਤੇ ਸਿੰਘ ਫੋਟੋਗ੍ਰਾਫੀ ਚੋਲਾਂਗ ਦੇ YouTube ਚੈਨਲ ਤੇ ਕੀਤਾ ਗਿਆ