ਬਠਿੰਡਾ -7 ਜੁਲਾਈ (ਨਜ਼ਰਾਨਾ ਨਿਊਜ਼ ਨੈੱਟਵਰਕ )ਬਹੁ ਚਰਚਿਤ ਸਾਬਕਾ ਗੈਂਗਸਟਰ ਕੁਲਬੀਰ ਨਰੂਆਣਾ ਦਾ ਉਸ ਦੇ ਨੇੜਲੇ ਸਾਥੀ ਮੰਨਾ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ।ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕੁਲਬੀਰ ਨਰੂਆਣਾ ਦਾ ਨੇੜਲਾ ਸਾਥੀ ਮੰਨਾ ਨਰੂਆਣਾ ਦੇ ਘਰ ਆਇਆ ਅਤੇ ਉਸ ਨੂੰ ਧੋਖੇ ਨਾਲ ਬਾਹਰ ਬੁਲਾ ਕੇ ਗੋਲੀਆਂ ਚਲਾ ਦਿੱਤੀਆਂ ।ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਮੰਨਾ ਪਿੰਡ ਨਰੂਆਣਾ ਵਿੱਚੋਂ ਬਚ ਕੇ ਨਿਕਲਣ ਵਿੱਚ ਕਾਮਯਾਬ ਹੋ ਗਿਆ ।ਬਠਿੰਡਾ ਪੁਲੀਸ ਮੁਤਾਬਕ ਕੁਲਬੀਰ ਨਰੂਆਣਾ ਦੇ ਕਤਲ ਦੀ ਜਾਣਕਾਰੀ ਨਰੂਆਣਾ ਦੇ ਪਿਤਾ ਨੇ ਪੁਲਿਸ ਦਿੱਤੀ ।ਪੁਲਸ ਮੁਤਾਬਕ ਕੁਲਵੀਰ ਨਰੂਆਣਾ ਦੇ ਪਿਤਾ ਨੇ ਹੀ ਇਹ ਦੱਸਿਆ ਹੈ ਕਿ ਕੁਲਵੀਰ ਦਾ ਕਤਲ ਮੰਨਾ ਨੇ ਕੀਤਾ ।
ਵਰਨਣਯੋਗ ਹੈ ਕਿ ਮੰਨਾ ਤਲਵੰਡੀ ਸਾਬੋ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਵੀਹ ਸਾਲ ਤੋਂ ਕੁਲਵੀਰ ਨਰੂਆਣਾ ਦਾ ਨੇੜਲਾ ਸਾਥੀ ਰਿਹਾ ਹੈ ।ਚਸ਼ਮਦੀਦ ਗਵਾਹਾਂ ਦੇ ਮੁਤਾਬਕ ਕੁਲਬੀਰ ਨਰੂਆਣਾ ਦੇ ਸਾਥੀਆਂ ਵੱਲੋਂ ਮਨਾਂ ਦਾ ਪਿੱਛਾ ਕਰਦਿਆਂ ਉਸ ਦੀ ਗੱਡੀ ਉਪਰ ਵੀ ਗੋਲੀਆਂ ਚਲਾਈਆਂ ਪਰ ਉਹ ਬਚ ਕੇ ਨਿਕਲਣ ਵਿੱਚ ਸਫ਼ਲ ਹੋ ਗਿਆ ।ਇਸ ਵਾਰਦਾਤ ਵਿੱਚ ਕੁਲਬੀਰ ਨਰੂਆਣਾ ਦੇ ਦੋ ਸਾਥੀ ਵੀ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ਵਿਚੋਂ ਇਕ ਚਮਕੌਰ ਦੀ ਸਿਵਲ ਹਸਪਤਾਲ ਵਿੱਚ ਮੌਤ ਹੋ ਗਈ ਹੈ । ਪਤਾ ਲੱਗਾ ਹੈ ਕਿ ਹਮਲਾਵਰ ਗੈਂਗਸਟਰ ਮੰਨਾ ਦੇ ਵੀ ਗੋਲੀ ਲੱਗੀ ਹੈ ਅਤੇ ਉਹ ਘੁੱਦਾ ਹਸਪਤਾਲ ਵਿੱਚ ਦਾਖ਼ਲ ਹੋ ਗਿਆ ਹੈ ਜਿੱਥੇ ਪੁਲਸ ਫੋਰਸ ਭਾਰੀ ਗਿਣਤੀ ਵਿੱਚ ਪਹੁੰਚ ਚੁੱਕੀ ਹੈ
Author: Gurbhej Singh Anandpuri
ਮੁੱਖ ਸੰਪਾਦਕ