ਸ਼ਾਹਪੁਰ ਕੰਢੀ 28 ਮਾਰਚ ( ਸੁਖਵਿੰਦਰ ਜੰਡੀਰ ) ਆਮ ਆਦਮੀ ਪਾਰਟੀ ਦੇ ਸ੍ਰੀ ਬਰਮ ਛੰਕਰ ਜੰਪਾ ਇਰੀਗੇਸ਼ਨ ਵਾਟਰ ਸਪਲਾਈ ਮੰਤਰੀ ਅੱਜ ਹਲਕਾ ਸੁਜਾਨਪੁਰ ਵਿੱਚ ਪਹੁੰਚੇ, ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ,ਹਲਕਾ ਸੁਜਾਨਪੁਰ ਦੇ ਇੰਚਾਰਜ ਠਾਕੁਰੁ ਅਮਿਤ ਮੰਟੂ ਆਮ ਆਦਮੀ ਪਾਰਟੀ ਨੇ ਉਹਨਾਂ ਦੇ ਨਾਲ ਖਾਸ ਮੁਲਾਕਾਤ ਕੀਤੀ ਅਮਿਤ ਮੰਟੂ ਨੇ ਹਲਕਾ ਸੁਜਾਨਪੁਰ ਦੇ ਵਿਕਾਸ ਬਾਰੇ ਕਾਫੀ ਮੁੰਦਿਆਂ ਦੇ ਸੰਬੰਧ ਵਿੱਚ ਗੱਲਬਾਤ ਕੀਤੀ, ਉਨ੍ਹਾਂ ਨੇ ਗੰਭੀਰਤਾ ਵਿੱਚ ਲੈਂਦੇ ਹੋਏ ਕਿਹਾ ਕੇ ਅਧੂਰੇ ਕੰਮਾਂ ਨੂੰ ਪੂਰਾ ਕੀਤਾ ਜਾਵੇਗਾ ਇਸ ਮੌਕੇ ਤੇ ਮੰਤਰੀ ਬਰਮ ਛੰਕਰ ਨੇੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਆਮ ਬੰਦੇ ਦੀ ਸਰਕਾਰ ਹੈ ਅਤੇ ਸਭ ਨੂੰ ਇਨਸਾਫ ਮਿਲੇਗਾ, ਉਨ੍ਹਾਂ ਇਮਾਨਦਾਰੀ ਵਰਤਣ ਨੂੰ ਪ੍ਰੇਰਿਆ, ਉਨ੍ਹਾਂ ਕਿਹਾ ਸੂਬੇ ਵਿੱਚ ਭ੍ਰਿਸ਼ਟਾਚਾਰਾਂ ਨੂੰ ਨਹੀਂ ਬਖਸ਼ਿਆ ਜਾਵੇਗਾ, ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤੁਹਾਡੇ ਸੁਜਾਨਪੁਰ ਹਲਕੇ ਵਿੱਚ ਅਮਿਤ ਮੰਟੂ ਬਹੁਤ ਹੀ ਇਮਾਨਦਾਰ ਅਤੇ ਮਿਹਨਤੀ ਨੇਤਾ ਹਨ ਉਨ੍ਹਾਂ ਕਿਹਾ ਅਮਿਤ ਮੰਟੂ ਨੇ ਹਲਕੇ ਦੀ ਬਹੁਤ ਸੇਵਾ ਕੀਤੀ ਹੈ, ਅਤੇ ਕਰ ਵੀ ਰਹੇ ਹਨ, ਇਸ ਮੌਕੇ ਤੇ ਰਣਜੀਤ ਸਾਗਰ ਡੈਮ ਤੋਂ ਜਥੇਬੰਦੀ ਦੇ ਪ੍ਰਧਾਨ ਅਮਰਜੀਤ ਸਿੰਘ ਜੰਡੀਰ, ਪਰਕਾਸ਼ ਸਿੰਘ ਗੋਰਾ ਸੀਨੀਅਰ ਮੀਤ ਪ੍ਰਧਾਨ, ਬਾਬਾ ਬਲਬੀਰ ਸਿੰਘ ਨਾਮਧਾਰੀ ਮੀਤ ਪ੍ਰਧਾਨ, ਵਿਜੇ ਕੁਮਾਰ ਸਕੱਤਰ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ