
ਕਰਤਾਰਪੁਰ 7 ਜੁਲਾਈ, ਨਾਹਰ, ਟਰੈਫਿਕ ਪੁਲਿਸ ਅਧਿਕਾਰੀ ਇੰਚਾਰਜ ਕਰਤਾਰਪੁਰ ਜਲੰਧਰ ਦਿਹਾਤੀ ਦਵਿੰਦਰ ਕੁਮਾਰ ਅਤੇ ਏ ਐਸ ਆਈ ਗੁਰਜੀਤ ਸਿੰਘ ਵਲੋੰ ਟਰੈਫਿਕ ਨਿਯਮਾਂ ਅਤੇ ਕੋਵਿਡ 19 ਕਰੋਨਾ ਵਾਇਰਸ ਜਾਗਰੂਕ ਸਬੰਧੀ ਵਿਸ਼ੇਸ਼ ਚੈਕਿੰਗ ਅਭਿਆਨ ਲਗਾਇਆ ਗਿਆ ।ਇਸ ਮੌਕੇ ਤੇ ਇੰਚਾਰਜ ਟਰੈਫਿਕ ਪੁਲਿਸ ਦਵਿੰਦਰ ਕੁਮਾਰ ਨੇ ਡਰਾਇਵਰ ਵੀਰਾਂ ਨੂੰ ਮਾਸਕ ਅਤੇ ਰਿਫਲੈਕਟਰ ਭੇਟ ਅਤੇ ਟਰੈਫਿਕ ਨਿਯਮਾਂ ਨੂੰ ਸ਼ਿੱਕੇ ਟੰਗਣ ਵਾਲਿਆਂ ਦੇ ਚਲਾਨ ਵੀ ਕੱਟੇ ਮੌਕੇ ਤੇ ਅਪੀਲ ਕਰਦਿਆਂ ਕਿਹਾ ਕਿ ਸੜਕੀ ਹਾਦਸਿਆਂ ਤੋਂ ਬਚਾਅ ਲਈ ਜਿੱਥੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਉਥੇ ਕੋਵਿਡ ਕਰੋਨਾ ਦੇ ਬਚਾਅ ਲਈ ਵੀ ਮਾਸਕ ਦੀ ਵਰਤੋਂ ਵੀ ਯਕੀਨੀ ਬਨਾਉਂਣ ਸਾਡਾ ਫਰਜ ਹੈ