81 Views
ਇਕ ਨੇ ਆਪਣੀ ਧੀ ਨੂੰ ਪੜ੍ਹਾਇਆ
ਦੂਜੇ ਲਾ ਦਿੱਤਾ ਸਰਮਾਇਆ।
ਜੇਕਰ ਦਿਲ ਵਿਚ ਪਾਪ ਨਾ ਹੋਵੇ,
ਕੀ ਗਲਤ? ਕਿਉਂ ਰੌਲਾ ਪਾਇਆ?
ਪੜ੍ਹੇ ਲਿਖੇ ਸਰਕਾਰ ਕੁੱਟਦੀ।
ਕਿਧਰੇ ਵੀ ਨਹੀਂ ਜਾਨ ਛੁੱਟਦੀ।
ਜੇ ਕੋਈ ਰਸਤਾ ਬਣਦਾ ਦਿਸਦਾ,
ਕਿਉਂ ਕੋਈ ਧਿਰ ਦੂਜੀ ਨੂੰ ਲੁੱਟਦੀ?
ਕਹਿੰਦੇ ਰੱਬ ਬਣਾਈ ਜੋੜੀ
ਇਕ ਸੀ ਅੰਨ੍ਹਾ ਇਕ ਸੀ ਕੋਹੜੀ
ਦੋਵਾਂ ਰਲ ਮਿਲ ਅੰਬ ਤੋੜ ਲੇ,
ਇਹਨਾਂ ਤੋਂ ਮਤ ਲੈ ਲਉ ਥੋੜ੍ਹੀ !
ਰਿਸ਼ਤਾ ਚਾਹੇ ਸੌਦਾ ਕਰੋ
ਆਪਣੇ ਸੱਚੇ ਰੱਬ ਤੋਂ ਡਰੋ
ਜੇ ਕੌਮ ਦੀ ਇਜ਼ਤ ਰੋਲਣੀ,
ਫਿਰ ਤੁਸੀਂ ਜਿਥੇ ਮਰਜੀ ਮਰੋ।
Author: Gurbhej Singh Anandpuri
ਮੁੱਖ ਸੰਪਾਦਕ