
ਜਗਰਾਓਂ : ਜਗਰਾਓਂ ਦੇ ਪਿੰਡ ਸਵੱਦੀ ਕਲਾਂ ਵਿਖੇ ਆਪਸ ’ਚ ਚਾਚੇ ਤਾਏ ਦੀਆਂ ਧੀਆਂ ਨੇ ਪਰਿਵਾਰ ਦੇ ਵਿਰੋਧ ਦੇ ਬਾਵਜੂਦ ਸਮਲਿੰਗੀ ਵਿਆਹ ਕਰਵਾ ਲਿਆ। ਵਿਆਹ ਦੇ ਕਈ ਦਿਨ ਬਾਅਦ ਦੋਵਾਂ ਨੇ ਹੀ ਵਿਆਹ ਦੀ ਵੀਡੀਓ ਆਪ ਵਾਇਰਲ ਕਰਕੇ ਇਸ ਦਾ ਖ਼ੁਲਾਸਾ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸਵੱਦੀ ਕਲਾਂ ਵਾਸੀ ਪ੍ਰੀਤੀ ਤੇ ਸੋਨੂੰ ਜੋ ਆਪਸ ’ਚ ਚਾਚੇ ਤਾਏ ਦੀਆਂ ਧੀਆਂ ਹਨ, ਨੂੰ ਕਈ ਮਹੀਨੇ ਪਹਿਲਾਂ ਆਪਸ ’ਚ ਪਿਆਰ ਹੋ ਗਿਆ। ਉਨ੍ਹਾਂ ਦੋਵਾਂ ਨੇ ਇਸ ਦੌਰਾਨ ਇਕੱਠੇ ਰਹਿਣ ਦਾ ਫੈਸਲਾ ਕਰ ਲਿਆ ਪਰ ਪਰਿਵਾਰਕ ਵਿਰੋਧ ਨੂੰ ਦੇਖਦਿਆਂ ਇਸ ਬਾਰੇ ਕਿਸੇ ਨੂੰ ਵੀ ਨਾ ਦੱਸਿਆ। ਦੋਵਾਂ ਨੇ ਕੁਝ ਦਿਨ ਪਹਿਲਾਂ ਆਪਸ ’ਚ ਵਿਆਹ ਕਰਵਾ ਲਿਆ।
MENUਕੋਰੋਨਾ ਵਾਇਰਸ
- ਸ਼ਹਿਰ ਚੁਣੋ
- ਤਾਜ਼ਾ ਖ਼ਬਰਾਂ
- ਪੰਜਾਬ
- ਦੇਸ਼
- ਟੀ 20 ਲੀਗ
- ਧਰਮ
- Vishvas News
- ਲਾਈਫ ਸਟਾਈਲ
- ਮਨੋਰੰਜਨ
- ਵਿਦੇਸ਼
- ਖੇਡਾਂ
- ਕ੍ਰਿਕਟ
- ਵਪਾਰ
- ਖੇਤੀਬਾੜੀ
- ਸਿੱਖਿਆ
- ਤਕਨਾਲੋਜੀ
- ਸੰਪਾਦਕੀ
- ਐਨ.ਆਰ.ਆਈ.
- Epaper
This website uses cookie or similar technologies, to enhance your browsing experience and provide personalised recommendations. By continuing to use our website, you agree to our Privacy Policy and Cookie Policy. OK
- ਪੰਜਾਬੀ ਖ਼ਬਰਾਂ
- ⁄ ਪੰਜਾਬ
- ⁄ ਲੁਧਿਆਣਾ
ਪਰਿਵਾਰ ਦੇ ਵਿਰੋਧ ‘ਚ ਚਚੇਰੀਆਂ ਭੈਣਾਂ ਨੇ ਆਪਸ ’ਚ ਕਰਵਾਇਆ ਵਿਆਹ, ਇੰਝ ਹੋਇਆ ਖੁਲਾਸਾ

ਪਰਿਵਾਰ ਦਾ ਕਹਿਣਾ ਹੈ ਕਿ ਇਹ ਸਮਾਜਿਕ ਤੌਰ ਤੇ ਧਾਰਮਿਕ ਤੌਰ ’ਤੇ ਵੀ ਗਲਤ ਹੈ।
ਜਗਰਾਓਂ : (ਨਜ਼ਰਾਨਾ ਨਿਊਜ਼ ਨੈੱਟਵਰਕ )ਜਗਰਾਓਂ ਦੇ ਪਿੰਡ ਸਵੱਦੀ ਕਲਾਂ ਵਿਖੇ ਆਪਸ ’ਚ ਚਾਚੇ ਤਾਏ ਦੀਆਂ ਧੀਆਂ ਨੇ ਪਰਿਵਾਰ ਦੇ ਵਿਰੋਧ ਦੇ ਬਾਵਜੂਦ ਸਮਲਿੰਗੀ ਵਿਆਹ ਕਰਵਾ ਲਿਆ। ਵਿਆਹ ਦੇ ਕਈ ਦਿਨ ਬਾਅਦ ਦੋਵਾਂ ਨੇ ਹੀ ਵਿਆਹ ਦੀ ਵੀਡੀਓ ਆਪ ਵਾਇਰਲ ਕਰਕੇ ਇਸ ਦਾ ਖ਼ੁਲਾਸਾ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸਵੱਦੀ ਕਲਾਂ ਵਾਸੀ ਪ੍ਰੀਤੀ ਤੇ ਸੋਨੂੰ ਜੋ ਆਪਸ ’ਚ ਚਾਚੇ ਤਾਏ ਦੀਆਂ ਧੀਆਂ ਹਨ, ਨੂੰ ਕਈ ਮਹੀਨੇ ਪਹਿਲਾਂ ਆਪਸ ’ਚ ਪਿਆਰ ਹੋ ਗਿਆ। ਉਨ੍ਹਾਂ ਦੋਵਾਂ ਨੇ ਇਸ ਦੌਰਾਨ ਇਕੱਠੇ ਰਹਿਣ ਦਾ ਫੈਸਲਾ ਕਰ ਲਿਆ ਪਰ ਪਰਿਵਾਰਕ ਵਿਰੋਧ ਨੂੰ ਦੇਖਦਿਆਂ ਇਸ ਬਾਰੇ ਕਿਸੇ ਨੂੰ ਵੀ ਨਾ ਦੱਸਿਆ। ਦੋਵਾਂ ਨੇ ਕੁਝ ਦਿਨ ਪਹਿਲਾਂ ਆਪਸ ’ਚ ਵਿਆਹ ਕਰਵਾ ਲਿਆ।
ਇਸ ਦੌਰਾਨ ਪ੍ਰੀਤੀ ਲਾੜਾ ਤੇ ਸੋਨੂੰ ਲਾੜੀ ਬਣੀ। ਦੋਵਾਂ ਨੇ ਵਿਆਹ ਕਰਵਾਉਣ ਦੇ ਕਈ ਦਿਨ ਬਾਅਦ ਵਿਆਹ ਸਮੇਂ ਬਣਾਈ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ। ਜਿਸ ਦਾ ਪਿੰਡ ’ਚ ਖੁਲਾਸਾ ਹੋਣ ’ਤੇ ਜਿੱਥੇ ਇਹ ਸਮਲਿੰਗੀ ਵਿਆਹ ਲੋਕਾਂ ਲਈ ਚਰਚਾ ਬਣ ਗਿਆ, ਉਥੇ ਪਰਿਵਾਰ ਨੇ ਇਸ ਵਿਆਹ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਭੈਣਾਂ ’ਚ ਇਸ ਤਰ੍ਹਾਂ ਦਾ ਵਿਆਹ ਨਹੀਂ ਹੋ ਸਕਦਾ।ਪਰਿਵਾਰ ਦਾ ਕਹਿਣਾ ਹੈ ਕਿ ਇਹ ਸਮਾਜਿਕ ਤੌਰ ਤੇ ਧਾਰਮਿਕ ਤੌਰ ’ਤੇ ਵੀ ਗਲਤ ਹੈ। ਆਪਸ ’ਚ ਵਿਆਹ ਕਰਵਾਉਣ ਵਾਲੀਆਂ ਦੋਵਾਂ ਲੜਕੀਆਂ ’ਚੋਂ ਇੱਕ ਦੇ ਪਿਤਾ ਬਿੱਲੂ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਦੀਆਂ ਧੀਆਂ ਨੇ ਵਿਆਹ ਕਰਵਾਉਣਾ ਹੈ ਉਹ ਤਾਂ ਆਪਣੀਆਂ ਧੀਆਂ ਲਈ ਬਕਾਇਦਾ ਗੁੰਮਸ਼ੁਦਾ ਦੀ ਰਿਪੋਰਟ ਲਿਖਵਾ ਚੁੱਕੇ ਹਨ। ਹੁਣ ਜਦੋਂ ਉਨ੍ਹਾਂ ਨੂੰ ਇਸ ਹਰਕਤ ਦਾ ਪਤਾ ਲੱਗ ਗਿਆ ਹੈ ਤਾਂ ਪਰਿਵਾਰ ਨੇ ਦੋਵਾਂ ਨਾਲ ਹਰ ਤਰ੍ਹਾਂ ਦਾ ਰਿਸ਼ਤਾ ਤੋੜ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਇਹ ਚਾਹੁੰਦੇ ਹਨ ਕਿ ਇਹ ਦੋਵੇਂ ਪਿੰਡ ਵਿਚ ਨਾ ਰਹਿਣ। ਹਾਲਾਂਕਿ ਵਿਆਹ ਕਰਵਾਉਣ ਵਾਲੀਆਂ ਦੋਵਾਂ ਭੈਣਾਂ ਨੇ ਪਿੰਡ ’ਚ ਹੀ ਵੱਖ ਮਕਾਨ ਲੈ ਰੱਖਿਆ ਹੈ ਪਰ ਵਿਆਹ ਕਰਵਾਉਣ ਤੋਂ ਬਾਅਦ ਉਹ ਘਰੋਂ ਗਾਇਬ ਹਨ।