ਅੰਮ੍ਰਿਤਸਰ 26 ਜੁਲਾਈ ( ਹਰਮੇਲ ਸਿੰਘ ਹੁੰਦਲ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਪ੍ਰਧਾਨ ਸ਼੍ਰ. ਹਰਜਿੰਦਰ ਸਿੰਘ ਧਾਮੀ ਤੇ ਧਰਮ ਪ੍ਰਚਾਰ ਕਮੇਟੀ ਸਕੱਤਰ ਸ਼੍ਰ. ਬਲਵਿੰਦਰ ਸਿੰਘ ਕਾਹਲਵਾ ਦੇ ਦਿਸਾ ਨਿਰਦੇਸ਼ ਤਹਿਤ ਤੇ ਪ੍ਰਚਾਰਕ ਭਾਈ ਮਨਦੀਪ ਸਿੰਘ ਅਬਦਾਲ ਦੇ ਉਪਰਾਲੇ ਨਾਲ ਪਿੰਡ ਅਬਦਾਲ ਵਿਖੇ ਬੱਚਿਆਂ ਦਾ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਵਿੱਚ ਬੱਚਿਆਂ ਨੇ ਵੱਧ ਚੜ ਕੇ ਭਾਗ ਲਿਆ! ਇਸ ਦੌਰਾਨ ਬੱਚਿਆਂ ਨੂੰ ਗੁਰਬਾਣੀ . ਗੁਰ ਇਤਿਹਾਸ. ਸਿੱਖ ਰਹਿਤ ਮਰਿਆਦਾ ਤੇ ਗੁਰਮਤਿ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ ! ਤੇ ਗੁਰਮਤਿ ਸਿਖਲਾਈ ਕੈਂਪ ਵਿੱਚ ਭਾਗ ਲੈ ਰਹੇ ਬੱਚਿਆਂ ਦਾ ਲਿਖਤੀ ਟੈਸਟ ਲਿਆ ਗਿਆ .ਬੱਚਿਆਂ ਦਾ ਕਵਿਤਾ ਤੇ ਕੁਵਿਜ ਤੇ ਕਵੀਸ਼ਰੀ ਮੁਕਾਬਲਾ ਕਰਵਾਇਆ ਗਿਆ ਅਤੇ ਅਵੱਲ ਆਉਣ ਵਾਲੇ ਬੱਚਿਆਂ ਨੂੰ ਸ੍ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਮੈਡਲ. ਸਨਮਾਨ ਪੱਤਰ .ਲਿਟਰੇਚਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋ ਬੱਚਿਆਂ ਨੂੰ ਸੀਲਡਾ ਦੇ ਕੇ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਸ਼੍ਰ.ਡਾਕਟਰ ਬਲਕਾਰ ਸਿੰਘ ਸ਼੍ਰ. ਹਰਭਾਲ ਸਿੰਘ ਸੁਪਰਵਾਇਜਰ (sgpc) ਸ਼੍ਰ. ਕਿਰਪਾਲ ਸਿੰਘ ਫੌਜੀ ਮੈਡਮ ਮਨਜੀਤ ਕੌਰ ਧਾਰਮਿਕ ਟੀਚਰ ਸ਼੍ਰ. ਅਵਤਾਰ ਸਿੰਘ ਜਈ. ਤੇ ਸਮੂਹ ਸੰਗਤਾ ਹਾਜਰ ਸਨ
Author: Gurbhej Singh Anandpuri
ਮੁੱਖ ਸੰਪਾਦਕ