
ਇਥੋਂ ਤੁਰੋ ਦਸਾਂ ਮਿੰਟਾਂ ਚ ਹਰਿਆਣਾ ਆ ਜਾਂਦਾ
ਵੀਹ ਮਿੰਟਾਂ ਚ ਚੰਡੀਗਡ਼੍ਹ ਆ ਜਾਂਦਾ
ਡੇਢ ਘੰਟੇ ਦੀ ਸ਼ਿਮਲੇ ਦੀਆਂ ਪਹਾੜੀਆਂ ਆ ਜਾਂਦੀ ਆਂ ਹਨ
ਲਹਿੰਦੇ ਨੂੰ ਤੁਰੋ ਦੋ ਘੰਟੇ ਵਿਚ ਅੰਮ੍ਰਿਤਸਰ ਆ ਜਾਂਦਾ
ਚੜ੍ਹਦੇ ਨੂੰ ਤੁਰੋਂ ਦਾ ਦੋ ਘੰਟੇ ਦੀ ਦਿੱਲੀ ਬੰਗਲਾ ਸਾਹਿਬ ਆ ਜਾਂਦਾ
ਸ਼ਿਮਲੇ ਸ਼ਾਮ ਨੂੰ ਚਾਰ ਵਜੇ ਸੇਬ ਟੁੱਟਦਾ ਹੈ ਰਾਤ ਨੂੰ ਪੈਕ ਹੋ ਕੇ ਸਵੇਰੇ ਪੰਜ ਵਜੇ ਰਾਜਪੁਰਾ ਮੰਡੀ ਆ ਜਾਂਦਾ ਹੈ
ਸਵੇਰੇ 7 ਵਜੇ ਰਾਜਪੁਰਾ ਵਾਲੇ ਤਾਜਾ ਫਰੂਟ ਖਾ ਲੈਦੇ ਹਨ
ਦੁਨੀਆਂ ਦੀ ਕੋਈ ਮਸ਼ੀਨਰੀ ਨਹੀ ਜਿਸਦਾ ਸਪੇਅਰ ਪਾਰਟ ਇੱਥੋਂ ਨਹੀਂ ਮਿਲਦਾ
ਇੱਥੇ ਰੇਹੜੀਆਂ ਲਾਉਣ ਵਾਲੇ ਵੀ ਕਰੋੜਪਤੀ ਹਨ
ਇਹ ਸ਼ਹਿਰ ਦਾ ਇਕ ਇਤਿਹਾਸ ਰਿਹਾ ਹੈ ਕਦੇ ਵੀ ਇਥੇ ਕੋਈ ਕਾਰੋਬਾਰ ਫੇਲ੍ਹ ਨਹੀਂ ਹੁੰਦਾ
ਪੰਜਾਬ ਦਾ ਗੇਟ ਕਹੇ ਜਾਣ ਵਾਲਾ ਛੋਟਾ ਜਿਹਾ ਸ਼ਹਿਰ ਹੈ ਪਰ ਪੰਜਾਬ ਦਾ ਸਭ ਤੋਂ ਵੱਧ ਵਪਾਰ ਇੱਥੇ ਹੀ ਹੁੰਦਾ ਹੈ
ਰਾਜਪੁਰਾ ਦੀ ਅਨਾਜ ਮੰਡੀ ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਅਨਾਜ ਮੰਡੀ ਹੈ
ਜਿੱਥੇ ਇੱਕ ਵਾਰ ਅਨਾਜ ਸੁੱਟਣ ਗਈ ਟਰਾਲੀ ਜਾਮ ਚ ਫਸੀ ਸ਼ਾਮ ਤੱਕ ਮੁੜ ਕੇ ਪਿੰਡ ਨਹੀਂ ਆਉਂਦੀ
ਘੜੀ ਬਜਾਰ ਸਾਇਕਲ ਮਾਰਕੀਟ ਤੁਹਾਨੂੰ ਦਿੱਲੀ ਵਾਂਗ ਲੱਗੇਗਾ ਜਿੱਥੇ ਹਰ ਇਲੈਕਟ੍ਰੋਨਿਕ ਛੋਟੀ ਮੋਟੀ ਚੀਜ਼ ਮਿਲ ਜਾਂਦੀ ਹੈ ਜੋ ਪੰਜਾਬ ਕਿਤੋਂ ਨਹੀ ਮਿਲਦੀ
ਰਾਜਪੁਰਾ ਪੰਜਾਬ ਦਾ ਪਹਿਲਾ ਸ਼ਹਿਰ ਹੈ ਜੋ ਨਹਿਰੀ ਪਾਣੀ ਸਾਫ ਕਰਕੇ ਪਿਛਲੇ ਚਾਲੀ ਸਾਲ ਤੋਂ ਪੀ ਰਿਹਾ ਹੈ
ਖ਼ਰੀਦਦਾਰੀ ਕਰਨ ਲਈ ਚੰਡੀਗਡ਼੍ਹ ਤੋਂ ਲੈ ਕੇ ਨਾਭੇ ਤੱਕ ਹਰਿਆਣੇ ਤੋਂ ਲੈ ਕੇ ਲੁਧਿਆਣੇ ਤਕ ਲੱਖਾਂ ਲੋਕ ਰੋਜ਼ ਆਉਂਦੇ ਹਨ
ਪੰਜਾਬ ਦਾ ਵਪਾਰਕ ਸ਼ਹਿਰ ਦੁਪਹਿਰ ਸਮੇਂ ਵੀ ਕਦੇ ਸ਼ਾਂਤ ਨਹੀਂ ਹੁੰਦਾ
ਕਦੇ ਸਿਖਰ ਦੁਪਹਿਰੇ ਵੀ ਆ ਕੇ ਦੇਖੋ ਇੱਥੇ ਸਵੇਰ ਸ਼ਾਮ ਵਰਗੀ ਰੌਣਕ ਹੁੰਦੀ ਹੈ
ਇੱਥੇ ਛੋਟੀਆਂ ਛੋਟੀਆਂ ਦੁਕਾਨਾਂ ਵਾਲੇ ਵੱਡੀਆਂ ਵੱਡੀਆਂ ਕੰਪਨੀਆਂ ਦੀਆਂ ਏਜੰਸੀਆਂ ਲੈ ਕੇ ਬੈਠੇ ਹਨ
ਇੱਥੇ ਇਕ ਕੋਲਾ ਡੀਪੂ ਹੁੰਦਾ ਸੀ ਉਹਦੇ ਬਾਰੇ ਇੱਕ ਕਹਾਵਤ ਮਸ਼ਹੂਰ ਸੀ ਕਹਿੰਦੇ ਪੰਜਾਬ ਚ ਕੋਲੇ ਦੀ ਰੇਲ ਗੱਡੀ ਉਹਦੇ ਫੋਨ ਤੇ ਆਉਂਦੀ ਸੀ
ਪਾਕਿਸਤਾਨੀ ਬਹਾਵਲਪੁਰੀਆ ਦਾ ਗੜ ਮੰਨਿਆ ਜਾਂਦਾ ਹੈ ਇਹ ਸ਼ਹਿਰ
ਜੋ ਪੂਰੇ ਪੰਜਾਬ ਨੂੰ ਵਸਤੂਆਂ ਦੀ ਸਪਲਾਈ ਕਰਦਾ ਹੈ