
ਜਲੰਧਰ 18 ਜੁਲਾਈ (ਨਜ਼ਰਾਨਾ ਨਿਊਜ਼ ਨੈੱਟਵਰਕ )ਜਲੰਧਰ ਦੇ ਸਾਬਕਾ ਮੰਤਰੀ ਅਵਤਾਰ ਹੈਨਰੀ ਅਤੇ ਉਨ੍ਹਾਂ ਦੇ ਵਿਧਾਇਕ ਬੇਟੇ ਬਾਵਾ ਹੈਨਰੀ ਦੇ ਰਿਸ਼ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਖ਼ਾਸ ਨਹੀਂ ਹਨ। ਕਾਂਗਰਸ ਦੀ ਪਿਛਲੀ ਸਰਕਾਰ ਸਮੇਂ ਵੀ ਅਵਤਾਰ ਹੈਨਰੀ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ 36 ਦਾ ਅੰਕੜਾ ਹੀ ਰਿਹਾ ਸੀ। ਬਾਵਾ ਹੈਨਰੀ ਜਲੰਧਰ ਉੱਤਰੀ ਸੀਟ ਤੋਂ ਵਿਧਾਇਕ ਹਨ। ਉਨ੍ਹਾਂ ਤੋਂ ਇਲਾਵਾ ਜਲੰਧਰ ਜ਼ਿਲ੍ਹੇ ਤੋਂ ਕਾਂਗਰਸ ਦੇ ਚਾਰ ਵਿਧਾਇਕ ਹਨ। ਇਨ੍ਹਾਂ ’ਚ ਵਿਧਾਇਕ ਰਾਜਿੰਦਰ ਬੇਰੀ, ਸ਼ਾਹਕੋਟ ਤੋਂ ਵਿਧਾਇਕ ਲਾਡੀ ਸ਼ੇਰੋਵਾਲੀਆ, ਜਲੰਧਰ ਵੈਸਟ ਤੋਂ ਵਿਧਾਇਕ ਸੁਸ਼ੀਲ ਰਿੰਕੂ ਅਤੇ ਕਰਤਾਰਪੁਰ ਤੋਂ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਹਨ।
ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਰੂਪ ’ਚ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਨਾਂ ਦੇ ਐਲਾਨ ਮੰਨਿਆ ਜਾ ਰਿਹਾ ਹੈ ਪਰ ਉਸ ਤੋਂ ਪਹਿਲਾਂ ਸਿਆਸੀ ਘਮਸਾਨ ਜਾਰੀ ਹੈ। ਇਸ ਦੌਰਾਨ ਐਤਵਾਰ ਨੂੰ ਨਵਜੋਤ ਸਿੰਘ ਸਿੱਧੂ ਕਾਂਗਰਸ ਵਿਧਾਇਕਾਂ ਨਾਲ ਮੁਲਾਕਾਤ ਕਰਕੇ ਹਮਾਇਤ ਇਕੱਤਰ ਕਰਨ ’ਚ ਲੱਗੇ ਹੋਏ ਹਨ। ਦੁਪਹਿਰ ਖੰਨਾ ’ਚ ਵਿਧਾਇਕਾਂ ਨਾਲ ਮੁਲਾਕਾਤ ਤੋਂ ਬਾਅਦ ਉਹ ਸਾਬਕਾ ਮੰਤਰੀ ਅਵਤਾਰ ਹੈਨਰੀ ਦੇ ਘਰ ਪਹੁੰਚ ਗਏ ਹਨ। ਇਸ ਸਮੇ ਮਹਿੰਦਰ ਸਿੰਘ ਕੇ ਪੀ ਅਤੇ ਸੰਗਤ ਸਿੰਘ ਗੁਲਚੀਆਂ ਵੀ ਸਿੱਧੂ ਨੂੰ ਮਿਲਣ ਪੁਜੇ ਇੱਥੇ ਉਹ ਅਵਤਾਰ ਹੈਨਰੀ ਦੇ ਨਾਲ ਉਨ੍ਹਾਂ ਦੇ ਪੁੱਤਰ ਅਤੇ ਵਿਧਾਇਕ ਬਾਵਾ ਹੈਨਰੀ ਨਾਲ ਮੁਲਾਕਾਤ ਕਰ ਰਹੇ ਹਨ। ਉਨ੍ਹਾਂ ਦੇ ਨਾਲ ਜਲੰਧਰ ਕੈਂਟ ਦੇ ਵਿਧਾਇਕ ਪ੍ਰਗਟ ਸਿੰਘ ਵੀ ਮੌਜੂਦ ਹਨ। ਪ੍ਰਗਟ ਇਕ ਦਿਨ ਪਹਿਲਾਂ ਪਟਿਆਲਾ ’ਚ ਸਿੱਧੂ ਦੇ ਘਰ ਹਾਜ਼ਰੀ ਲਾ ਚੁੱਕੇ ਹਨ।
ਸਿੱਧੂ ਦੀ ਪ੍ਰਧਾਨਗੀ ਦੇ ਰਸਮੀ ਐਲਾਨ ਤੋਂ ਪਹਿਲਾਂ ਕੈਪਟਨ ਦੇ ਹੱਕ ‘ਚ 10 ਵਿਧਾਇਕਾਂ ਨੇ ਹਾਈਕਮਾਨ ਤੋਂ ਕੀਤੀ ਇਹ ਮੰਗ
ਪੰਜਾਬ ਕਾਂਗਰਸ ‘ਚ ਚੱਲ ਰਹੇ ਕਾਟੋ-ਕਲੇਸ਼ ਦਰਮਿਆਨ ਅਤੇ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਦੇ ਰਸਮੀ ਐਲਾਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਹੱਕ ‘ਚ 10 ਵਿਧਾਇਕ ਆ ਗਏ ਹਨ। ਇਨ੍ਹਾਂ 10 ਵਿਧਾਇਕਾਂ ‘ਚ ਸੁਖਪਾਲ ਸਿੰਘ ਖਹਿਰਾ, ਹਰਮਿੰਦਰ ਗਿੱਲ (ਪੱਟੀ) ਫਤਿਹਜੰਗ ਬਾਜਵਾ (ਕਾਦੀਆਂ), ਕੁਲਦੀਪ ਗਿੱਲ, ਬਲਵਿੰਦਰਲਾਡੀ, ਸੰਤੋਖ ਸਿੰਘ, ਜਗਦੇਵ ਕਮਾਲੂ ਆਦਿ ਸ਼ਾਮਲ ਹਨ।
ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆਈ ਹੈ ਕਿ ਇਨ੍ਹਾਂ 10 ਵਿਧਾਇਕਾਂ ਨੇ ਪ੍ਰੈੱਸ ਰਿਲੀਜ਼ ਜਾਰੀ ਕਰਦੇ ਹੋਏ ਹਾਈਕਮਾਨ ਨੂੰ ਕੋਈ ਵੀ ਫ਼ੈਸਲੇ ਲੈਣ ਤੋਂ ਪਹਿਲਾਂ ਕੈਟਪਨ ਦੀ ਭੂਮਿਕਾ ਨੂੰ ਧਿਆਨ ‘ਚ ਰੱਖਣ ਦੀ ਗੱਲ ਕਹੀ ਗਈ ਹੈ। ਕੈਟਪਨ ਦੇ ਹੱਕ ‘ਚ ਬਿਆਨ ਜਾਰੀ ਕਰਦੇ ਵਿਧਾਇਕਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਭੂਮਿਕਾ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।
ਇਸ ਦੇ ਨਾਲ ਹੀ ਵਿਧਾਇਕਾਂ ਵੱਲੋਂ ਨਵਜੋਤ ਸਿੰਘ ਸਿੱਧੂ ‘ਤੇ ਵੀ ਨਿਸ਼ਾਨਾ ਸਾਧਿਆ ਗਿਆ ਹੈ। ਨਿਸ਼ਾਨਾ ਸਾਧਦੇ ਹੋਏ ਵਿਧਾਇਕਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਨਤਕ ਤੌਰ ‘ਤੇ ਕੈਪਟਨ ਅਮਰਿੰਦਰ ਸਿੰਘ ਤੋਂ ਮੁਆਫ਼ੀ ਮੰਗਣ। ਉਨ੍ਹਾਂ ਕਿਹਾ ਕਿ ਸਿੱਧੂ ਵੱਲੋਂ ਆਪਣੀ ਹੀ ਪਾਰਟੀ ‘ਤੇ ਚੁੱਕੇ ਗਏ ਸਵਾਲਾਂ ਦਾ ਪਾਰਟੀ ਨੂੰ ਵੱਡਾ ਨੁਕਸਾਨ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਉਮੀਦ ਜਤਾਈ ਹੈ ਕਿ ਹਾਈਕਮਾਨ ਉਨ੍ਹਾਂ ਦੇ ਇਨ੍ਹਾਂ ਸੁਝਾਵਾਂ ‘ਤੇ ਧਿਆਨ ਦੇਵੇਗਾ।

ਇਨ੍ਹਾਂ ਵਿਧਾਇਕਾਂ ਨੇ ਕਿਹਾ ਹੈ ਕਿ 1984 ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਹਮਲੇ ਅਤੇ ਇਸ ਮਗਰੋਂ ਹੋਈ ਸਿੱਖ ‘ਨਸਲਕੁਸ਼ੀ’ ਤੋਂ ਬਾਅਦ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਬਦੌਲਤ ਹੀ ਕਾਂਗਰਸ ਪੰਜਾਬ ਵਿਚ ਮੁੜ ਸੱਤਾ ਵਿਚ ਆਈ ਸੀ।