
ਕਰਤਾਰਪੁਰ 1 ਅਗਸਤ (ਭੁਪਿੰਦਰ ਸਿੰਘ ਮਾਹੀ): ਸਾਉਣ ਮਹੀਨੇ ਪੰਜਾਬ ਵਿੱਚ ਮਨਾਇਆ ਜਾਣ ਵਾਲਾ ਤੀਆਂ ਦਾ ਤਿਉਹਾਰ ਮੁਹੱਲਾ ਭਾਈ ਭਾਰਾ ਵੱਲੋਂ ਅੱਜ ਕਰਤਾਰਪੁਰ ਵਿੱਚ ਬੜੇ ਹੀ ਚਾਵਾਂ ਨਾਲ ਮਨਾਇਆ ਗਿਆ। ਜਿਸ ਦੇ ਚਲਦਿਆਂ ਨਵੀਆਂ ਸੱਜ ਵਿਆਹੀਆਂ ਆਪਣੇ ਪੇਕੇ ਘਰ ਆਉਣ ਤੇ ਸਥਾਨਕ ਜੱਸੇ ਦੇ ਤਲਾਬ ਤੇ ਰੱਖੇ ਗਏ ਪ੍ਰੋਗਰਾਮ ਵਿੱਚ ਪਹੁੰਚੀਆਂ ਤਾਂ ਉੱਥੇ ਚੱਲ ਰਹੇ ਪ੍ਰੋਗਰਾਮ ਵਿੱਚ ਗਿੱਧਾ ਪਾ ਕੇ ਸਭ ਨੂੰ ਨੱਚਣ ਲਾ ਦਿੱਤਾ। ਇਸ ਦੌਰਾਨ ਪੀਂਘਾ ਝੂਟਦੀਆਂ ਨਵ ਵਿਆਹੀਆਂ ਨੇ ਦਿਲ ਦੇ ਖੂਬ ਚਾਅ ਪੂਰੇ ਕੀਤੇ। ਇਸ ਪ੍ਰੋਗਰਾਮ ਦਾ ਉਦਘਾਟਨ ਸਾਬਕਾ ਕੌਂਸਲਰ ਮਨਜੀਤ ਸਿੰਘ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ।

ਇਸ ਦੌਰਾਨ ਡੀ ਜੇ ਲਗਾ ਕਿ ਕੁੜੀਆਂ, ਨਵ ਵਿਆਹੀਆਂ ਤੇ ਅੌਰਤਾਂ ਵੱਲੋਂ ਖੂਬ ਭੰਗੜਾ ਪਾਇਆ ਗਿਆ। ਪ੍ਰੋਗਰਾਮ ਮੌਕੇ ਆਏ ਹੋਏ ਸਭ ਲਈ ਵੱਖ ਵੱਖ ਪਦਾਰਥਾਂ ਦੇ ਪਕਵਾਨ ਬਣਾਏ ਗਏ। ਇਸ ਮੌਕੇ ਕੁਲਵਿੰਦਰ ਕੌਰ ਭੁੱਲਰ, ਸੁਖਮਨ ਕੌਰ, ਕੌਂਸਲਰ ਬਲਵਿੰਦਰ ਕੌਰ ਭਿੱਤੀ, ਅਮਰਜੀਤ ਕੌਰ ਢਿੱਲੋਂ, ਪਵਨਦੀਪ ਕੌਰ ਕਾਹਲੋਂ, ਜਪਨਜੋਤ ਕੌਰ ਕਾਹਲੋਂ, ਪਰਮਜੀਤ ਕੌਰ ਪੰਮੀ, ਹਰਬੰਸ ਕੌਰ ਪਲਾਹਾ, ਰਾਜਵਿੰਦਰ ਕੌਰ ਖੇਲਾ, ਸਿਮਰਨਜੋਤ ਕੌਰ ਭੁੱਲਰ, ਲਖਵਿੰਦਰ ਕੌਰ ਭੁੱਲਰ, ਮਨਦੀਪ ਕੌਰ ਨੀਰੂ, ਰਣਜੀਤ ਕੌਰ, ਗੁਰਲੀਨ ਕੌਰ, ਸੋਨੀਆ ਕਰੀਰ, ਨੀਲਮ ਕਰੀਰ, ਮਨਜੀਤ ਕੌਰ, ਰਾਜਬੀਰ ਕੌਰ, ਰੰਝੂ, ਕੁਲਵਿੰਦਰ, ਅਨੂ, ਹਰਪ੍ਰੀਤ ਕੌਰ ਖੇਲਾ, ਸਤਿੰਦਰ ਕੌਰ, ਕੌਂਸਲਰ ਓਂਕਾਰ ਸਿੰਘ ਮਿੱਠੂ, ਮਨਮੋਹਨ ਸਿੰਘ ਭੁੱਲਰ, ਮਨਜੀਤ ਸਿੰਘ ਸਾਬਕਾ ਕੌਂਸਲਰ, ਮਨਪ੍ਰੀਤ ਸਿੰਘ ਨਰਵਾਨ, ਜਸਵਿੰਦਰ ਸਿੰਘ ਵਿੱਕੀ, ਹਰਜਿੰਦਰ ਸਿੰਘ ਭੁੱਲਰ, ਪਾਲੀ ਸਿੰਘ, ਸਹਿਜ ਹੱਲਣ, ਹੀਰਾ ਹੱਲਣ, ਹਰਵਿੰਦਰ ਸਿੰਘ ਰਿੰਕੂ, ਸਹਿਜਪ੍ਰੀਤ, ਜੋਬਨ ਭੁੱਲਰ ਆਦਿ ਮੋਜੂਦ ਸਨ।