ਜਗਿ ਜੀਵਨੁ ਐਸਾ…..

12

ਚੀਨ ਵਿਚ ਪੈਦਾ ਹੋਇਆ ਇਕ ਫ਼ਕੀਰ ਸੀ ਚਵਾਂਗ ਤਜੁ… ਲੋਕਾਂ ਨੇ ਉਸਨੂੰ ਸਦਾ ਹੱਸਦਿਆਂ ਹੀ ਵੇਖਿਆ ਸੀ, ਕਦੇ ਉਦਾਸ ਨਹੀਂ ਵੇਖਿਆ ਸੀ। ਇਕ ਦਿਨ ਸਵੇਰੇ ਉੱਠਿਆ ਅਤੇ ਉਦਾਸ ਬੈਠ ਗਿਆ ਝੌਂਪੜੀ ਦੇ ਬਾਹਰ! ਉਸ ਦੇ ਦੋਸਤ ਆਏ, ਉਸ ਦੇ ਚੇਲੇ ਆਏ ਅਤੇ ਪੁੱਛਣ ਲੱਗੇ, ਤੁਹਾਨੂੰ ਕਦੇ ਉਦਾਸ ਨਹੀਂ ਵੇਖਿਆ। ਚਾਹੇ ਅਸਮਾਨ ਵਿੱਚ ਕਿੰਨਾ ਹੀ ਹਨੇਰਾ ਛਾਇਆ ਹੋਵੇ, ਅਤੇ ਚਾਹੇ ਜ਼ਿੰਦਗੀ ‘ਤੇ ਕਿੰਨੇ ਹੀ ਦੁਖਦਾਈ ਬੱਦਲ ਕਿਉਂ ਨਾ ਛਾਏ ਹੋਣ, ਤੁਹਾਡੇ ਬੁੱਲ੍ਹਾਂ ‘ਤੇ ਹਮੇਸ਼ਾਂ ਮੁਸਕੁਰਾਹਟ ਹੀ ਵੇਖੀ ਹੈ। ਅੱਜ ਤੁਸੀਂ ਉਦਾਸ ਕਿਉਂ ਹੋ? ਤੁਸੀਂ ਚਿੰਤਤ ਕਿਉਂ ਹੋ?

ਚਵਾਂਗ ਤਜੂ ਨੇ ਕਿਹਾ, ਅੱਜ ਮੈਂ ਸੱਚਮੁੱਚ ਇੱਕ ਅਜਿਹੀ ਉਲਝਣ ਵਿੱਚ ਹਾਂ, ਸਮੱਸਿਆ ਵਿੱਚ ਹਾਂ ਕਿ ਜਿਸਦਾ ਮੈਨੂੰ ਕੋਈ ਹੱਲ ਨਹੀਂ ਪਤਾ।

ਚੇਲਿਆਂ ਨੇ ਹੈਰਾਨ ਹੋ ਕੇ ਕਿਹਾ, ਅਸੀਂ ਤਾਂ ਸੋਚਿਆ ਸੀ ਕਿ ਤੁਸੀਂ ਉਲਝਣਾ, ਸਮੱਸਿਆਵਾਂ ਵਗੈਰਾ ਤੋਂ ਅੱਗੇ ਚਲੇ ਗਏ ਹੋ। ਅਸੀਂ ਤਾਂ ਆਪਣੀਆਂ ਉਲਝਣਾ, ਸਮੱਸਿਆਵਾਂ ਲੈ ਕੇ ਤੁਹਾਡੇ ਕੋਲ ਆਉਂਦੇ ਹਾਂ ਅਤੇ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ। ਹੱਦ ਹੈ, ਤੁਹਾਨੂੰ ਵੀ ਕੋਈ ਸਮੱਸਿਆ ਆ ਗਈ! ਕੀ ਹੈ ਇਹ ਸਮੱਸਿਆ?

ਚਵਾਂਗ ਤਜੂ ਨੇ ਕਿਹਾ, ਦੱਸਾਂਗਾ ਜਰੂਰ, ਪਰ ਤੁਸੀਂ ਵੀ ਹੱਲ ਨਹੀਂ ਕਰ ਸਕੋਗੇ। ਅਤੇ ਮੈਨੂੰ ਲਗਦਾ ਹੈ ਕਿ ਸ਼ਾਇਦ ਹੁਣ ਸਾਰੀ ਉਮਰ, ਉਹ ਹੱਲ ਨਹੀਂ ਹੋ ਸਕੇਗੀ!

ਰਾਤ ਮੈਂ ਇਕ ਸੁਪਨਾ ਦੇਖਿਆ। ਉਸ ਸੁਪਨੇ ਵਿਚ ਮੈਂ ਦੇਖਿਆ ਕਿ ਮੈਂ ਇਕ ਬਗੀਚੇ ਵਿਚ ਤਿਤਲੀ ਬਣ ਗਿਆ ਹਾਂ ਅਤੇ ਫੁੱਲਾਂ ‘ਤੇ ਉੱਡਦਾ ਫਿਰ ਰਿਹਾ ਹਾਂ।

ਚੇਲਿਆਂ ਨੇ ਕਿਹਾ, ਇਸ ਵਿਚ ਅਜਿਹੀ ਵੱਡੀ ਸਮੱਸਿਆ ਕੀ ਹੈ? ਮਨੁੱਖ ਸੁਪਨੇ ਵਿਚ ਕੁਝ ਵੀ ਹੋ ਸਕਦਾ ਹੈ।

ਚਵਾਂਗ ਤਜੂ ਨੇ ਕਿਹਾ, ਜੇਕਰ ਮਾਮਲਾ ਏਨਾ ਹੀ ਹੁੰਦਾ ਤਾਂ ਠੀਕ ਹੁੰਦਾ। ਪਰ ਜਦੋਂ ਸਵੇਰੇ ਮੈਂ ਜਾਗਿਆ, ਤਾਂ ਮੈਂ ਫਿਰ ਤੋਂ ਚਵਾਂਗ ਤਜੂ ਸੀ। ਤੇ ਮੇਰੇ ਦਿਮਾਗ ਵਿਚ ਇਕ ਪ੍ਰਸ਼ਨ ਉੱਠਿਆ ਕਿ ਜੇ ਚਾਂਗਤਸੂ ਨਾਂ ਦਾ ਆਦਮੀ ਸੁਪਨੇ ਵਿਚ ਇੱਕ ਤਿਤਲੀ ਹੋ ਸਕਦਾ ਹੈ, ਤਾਂ ਕਿਤੇ ਅਜਿਹਾ ਤਾਂ ਨਹੀਂ ਕਿ ਹੁਣ ਤਿਤਲੀ ਸੁੱਤੀ ਪਈ ਹੋਵੇ ਅਤੇ ਸੁਪਨਾ ਵੇਖ ਰਹੀ ਹੋਵੇ ਕਿ ਚਵਾਂਗ ਤਜੂ ਹੋ ਗਈ ਹੈ! ਮੈਂ ਸਵੇਰ ਤੋਂ ਪਰੇਸ਼ਾਨ ਹਾਂ। ਜੇ ਇਕ ਆਦਮੀ ਸੁਪਨੇ ਵਿਚ ਇਕ ਤਿਤਲੀ ਹੋ ਸਕਦਾ ਹੈ, ਤਾਂ ਇਕ ਤਿਤਲੀ ਵੀ ਸੁਪਨੇ ਵਿਚ ਇਕ ਆਦਮੀ ਹੋ ਸਕਦੀ ਹੈ। ਅਤੇ ਹੁਣ ਮੈਂ ਇਹ ਤੈਅ ਨਹੀਂ ਕਰ ਪਾ ਰਿਹਾ ਹਾਂ ਕਿ ਕੀ ਮੈਂ ਇੱਕ ਤਿਤਲੀ ਹਾਂ, ਜੋ ਇੱਕ ਸੁਪਨਾ ਵੇਖ ਰਹੀ ਹੈ ਆਦਮੀ ਹੋਣ ਦਾ ਜਾਂ ਕੀ ਮੈਂ ਆਦਮੀ ਹਾਂ ਜਿਸਨੇ ਸੁਪਨਾ ਵੇਖਿਆ ਤਿਤਲੀ ਹੋਣ ਦਾ! ਅਤੇ ਹੁਣ ਇਹ ਤੈਅ ਕੌਣ ਕਰੇਗਾ? ਮੈਂ ਬਹੁਤ ਮੁਸ਼ਕਿਲ ਵਿੱਚ ਪੈ ਗਿਆ ਹਾਂ।

ਸ਼ਾਇਦ ਇਹ ਕਦੇ ਵੀ ਤੈਅ ਨਹੀਂ ਹੋ ਸਕੇਗਾ। ਚਵਾਂਗ ਤਜੂ ਸਹੀ ਕਹਿੰਦਾ ਹੈ, ਜੋ ਅਸੀਂ ਬਾਹਰ ਵੇਖਦੇ ਹਾਂ, ਕੀ ਉਹ ਵੀ ਖੁੱਲੀ ਅੱਖ ਦਾ ਸੁਪਨਾ ਨਹੀਂ ਹੈ? ਕਿਉਂਕਿ ਅੱਖ ਬੰਦ ਹੁੰਦੇ ਹੀ ਉਹ ਅਲੋਪ ਹੋ ਜਾਂਦਾ ਹੈ, ਗੁੰਮ ਜਾਂਦਾ ਹੈ ਅਤੇ ਵਿਲੀਨ ਹੋ ਜਾਂਦਾ ਹੈ। ਅੱਖਾਂ ਬੰਦ ਹੁੰਦੇ ਹੀ, ਅਸੀਂ ਕਿਸੇ ਹੋਰ ਸੰਸਾਰ ਵਿੱਚ ਹੁੰਦੇ ਹਾਂ। ਅਤੇ ਅੱਖਾਂ ਖੋਲ੍ਹ ਕੇ ਵੀ ਜੋ ਅਸੀਂ ਵੇਖਦੇ ਹਾਂ, ਕੁਝ ਸਮੇਂ ਬਾਅਦ ਹੀ, ਉਸਦੀ ਕੀਮਤ ਸੁਪਨੇ ਤੋਂ ਵੱਧ ਮਾਲੁਮ ਨਹੀਂ ਹੁੰਦੀ।

ਤੁਸੀਂ ਜ਼ਿੰਦਗੀ ਜੀਅ ਲਈ ਹੈ – ਕੁਝ ਨੇ ਪੰਦਰਾਂ ਸਾਲ, ਕੁਝ ਨੇ ਚਾਲੀ ਸਾਲ, ਕੁਝ ਨੇ ਪੰਜਾਹ ਸਾਲ। ਜੇਕਰ ਤੁਸੀਂ ਮੁੜ ਕੇ ਪਿੱਛੇ ਵੱਲ ਵੇਖੋ, ਉਨ੍ਹਾਂ ਪੰਜਾਹ ਸਾਲਾਂ ਵਿਚ ਜੋ ਵੀ ਵਾਪਰਿਆ ਸੀ, ਕੀ ਇਹ ਸੱਚਮੁੱਚ ਵਾਪਰਿਆ ਸੀ ਜਾਂ ਸਭ ਇਕ ਸੁਪਨੇ ਵਿਚ ਹੋਇਆ ਸੀ? ਤਾਂ ਕੀ ਫ਼ਰਕ ਜਾਪੇਗਾ? ਪਿੱਛੇ ਮੁੜ ਕੇ ਵੇਖਣ ਤੋਂ ਬਾਅਦ ਕੀ ਫ਼ਰਕ ਮਾਲੁਮ ਪਵੇਗਾ? ਜੋ ਵੀ ਸੀ – ਜੋ ਸਤਿਕਾਰ ਪ੍ਰਾਪਤ ਹੋਇਆ ਸੀ, ਜੋ ਅਪਮਾਨ ਮਿਲਿਆ ਸੀ – ਉਹ ਇੱਕ ਸੁਪਨੇ ਵਿੱਚ ਮਿਲਿਆ ਸੀ ਜਾਂ ਸੱਚ ਵਿੱਚ ਮਿਲਿਆ ਸੀ?

ਮਰਦੇ ਵਕਤ ਆਦਮੀ ਨੂੰ ਕੀ ਫ਼ਰਕ ਮਾਲੁਮ ਹੁੰਦਾ ਹੈ? ਜੋ ਜ਼ਿੰਦਗੀ ਉਸ ਨੇ ਜਿਉਂਈ ਸੀ, ਉਹ ਇਕ ਕਹਾਣੀ ਸੀ ਜਾਂ ਜੋ ਉਸਨੇ ਸੁਪਨੇ ਵਿਚ ਵੇਖੀ ਸੀ, ਸੱਚਮੁੱਚ ਹੀ ਉਹ ਜ਼ਿੰਦਗੀ ਵਿਚ ਘਟੀ ਸੀ।
ਇਸ ਧਰਤੀ ਤੇ ਕਿੰਨੇ ਲੋਕ ਰਹਿ ਚੁੱਕੇ ਨੇ ਸਾਡੇ ਤੋਂ ਪਹਿਲਾਂ! ਅਸੀਂ ਜਿੱਥੇ ਬੈਠੇ ਹਾਂ, ਉਸਦੇ ਕਣ-ਕਣ ਵਿੱਚ ਪਤਾ ਨਹੀਂ ਕਿੰਨੇ ਲੋਕਾਂ ਦੀ ਮਿੱਟੀ ਸਮਾਈ ਹੈ, ਅਤੇ ਪਤਾ ਨਹੀਂ ਕਿੰਨੇ ਲੋਕਾਂ ਦੀ ਖ਼ਾਕ ਹੈ। ਸਾਰੀ ਧਰਤੀ ਇਕ ਵੱਡਾ ਸ਼ਮਸ਼ਾਨਘਾਟ ਹੈ, ਜਿਸ ਵਿਚ ਪਤਾ ਨਹੀਂ ਕਿੰਨੇ ਅਰਬਾਂ-ਅਰਬਾਂ ਲੋਕ ਰਹੇ ਹਨ ਅਤੇ ਮਿਟ ਗਏ ਹਨ। ਅੱਜ ਉਹਨਾਂ ਦੇ ਹੋਣ ਜਾਂ ਨਾ ਹੋਣ ਨਾਲ ਕੀ ਫ਼ਰਕ ਪੈਂਦਾ ਹੈ? ਉਹ ਜਦੋਂ ਰਹੇ ਹੋਣਗੇ, ਤਦ ਉਨ੍ਹਾਂ ਨੂੰ ਜ਼ਿੰਦਗੀ ਜਾਪੀ ਹੋਵੇਗੀ ਕਿ ਬਹੁਤ ਸੱਚੀ ਹੈ। ਹੁਣ ਨਾ ਜ਼ਿੰਦਗੀ ਰਹੀ ਉਹਨਾਂ ਦੀ ਅਤੇ ਨਾ ਉਹੀ ਰਹੇ ਅੱਜ, ਸਭ ਮਿੱਟੀ ਵਿਚ ਖੋ ਗਏ ਹਨ।

ਅੱਜ ਅਸੀਂ ਜਿੰਦਾ ਬੈਠੇ ਹਾਂ, ਕੱਲ੍ਹ ਅਸੀਂ ਵੀ ਗੁੰਮ ਜਾਵਾਂਗੇ, ਖੋ ਜਾਵਾਂਗੇ। ਅੱਜ ਤੋਂ ਹਜ਼ਾਰਾਂ ਸਾਲ ਬਾਅਦ, ਲੋਕਾਂ ਦੇ ਪੈਰ ਸਾਡੀ ਖ਼ਾਕ ‘ਤੇ ਚੱਲਣਗੇ। ਤਾਂ ਜਿਹੜੀ ਜ਼ਿੰਦਗੀ ਆਖੀਰ ‘ਚ ਖ਼ਾਕ ਹੋ ਜਾਂਦੀ ਹੈ, ਉਸ ਜ਼ਿੰਦਗੀ ਦੇ ਸੱਚ ਦਾ ਕਿੰਨਾਂ ਕੁ ਅਰਥ ਹੈ? ਜ਼ਿੰਦਗੀ ਜੋ ਆਖਰਕਾਰ ਗੁਆਚ ਜਾਂਦਾ ਹੈ, ਉਸ ਜ਼ਿੰਦਗੀ ਦਾ ਕਿੰਨਾ ਕੁ ਮੁੱਲ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?