ਸਿਰਫ ਇੱਕ ਗੇੰਦ ਨਾਲ ਜਹਾਜ਼ ਅਗਵਾ ਕਰਨ ਵਾਲਾ ਸੂਰਮਾ

34

4 ਅਗਸਤ 1982 ਦਾ ਸਿਖ ਇਤਿਹਾਸ
ਕੌਮੀ ਹੀਰੋ, “ਬਾਬਾ ਗੁਰਬਖਸ਼ ਸਿੰਘ ਹਾਈ ਜੈਕਰ”

ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆ ਦੀ ਲਾਲਾ ਜਗਤ ਨਰੈਣ ਕਤਲ ਕਾਂਡ ਵਿੱਚ ਹੋਈ ਨਜਾਇਜ ਗ੍ਰਿਫਤਾਰੀ ਵਿਰੁੱਧ 20 ਸਤੰਬਰ 1981 ਨੂੰ ਭਾਈ ਗਜਿੰਦਰ ਸਿੰਘ ਅਤੇ ਸਾਥੀਆਂ ਵਲੋਂ ਜਹਾਜ ਅਗਵਾਕਾਰੀ ਦੀ ਸ਼ੁਰੂਆਤ ਕੀਤੀ। ਇਸ ਪਿੱਛੋ ਸਰਕਾਰ ਨੇ ਇਸ ਅਗਵਾਕਾਰ ਕਾਂਡ ਨੂੰ ਗਾਤਰੇ ਵਾਲੀ ਕਿਰਪਾਨ ਨਾਲ ਜੋੜ ਕੇ ਹਵਾਈ ਸਫਰ ਦੌਰਾਨ ਕ੍ਰਿਪਾਨ ਪਹਿਨਣ ਤੇ ਪਾਬੰਦੀ ਲਾ ਦਿੱਤੀ।
ਇਸ ਖਿਲਾਫ਼ ਭਾਵੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਸੰਘਰਸ਼ ਵਿੱਢ ਰੱਖਿਆ ਸੀ ਪਰ ਬਾਬਾ ਗੁਰਬਖ਼ਸ਼ ਸਿੰਘ ਨੇ ਆਪਣੇ ਮਨ ਵਿੱਚ ਧਾਰ ਲਿਆ ਸੀ ਕਿ ਜੇਕਰ ਭਾਰਤ ਸਰਕਾਰ ਸੋਚਦੀ ਹੈ ਕਿ ਸਿੱਖ ਕਿਰਪਾਨ ਨਾਲ ਹੀ ਜਹਾਜ ਅਗਵਾਹ ਕਰ ਲੈਣਗੇ ਤਾਂ ਉਹ ਬਿਨ੍ਹਾਂ ਕਿਰਪਾਨ ਤੋਂ ਜਹਾਜ ਅਗਵਾਹ ਕਰਕੇ ਦਿਖਾ ਦੇਵੇਗਾ ਤੇ ਕਿਰਪਾਨ ਉੱਪਰ ਲੱਗੀ ਪਾਬੰਦੀ ਹਟਾਉਣ ਲਈ ਮਜ਼ਬੂਰ ਕਰ ਦੇਵੇਗਾ। ਬਾਬਾ ਗੁਰਬਖਸ਼ ਸਿੰਘ ਦੇ ਮਨ ਵਿੱਚ ਇੱਕ ਫੁਰਨਾ ਬਣ ਗਿਆ ਕਿ ਮੈਂ ਕਿਰਪਾਨ ਤੋਂ ਪਾਬੰਦੀ ਹਟਾਉਣ ਲਈ ਖਿਡੋਣੇ ਨਾਲ ਜਹਾਜ ਅਗਵਾ ਕਰਕੇ ਦਿਖਾਵਾਗਾ।
ਬਾਬਾ ਗੁਰਬਖਸ਼ ਸਿੰਘ ਦੀ ਜਹਾਜ ਅਗਵਾਹ ਕਰਨ ਦੀ ਦਿਲੀ ਤਮੰਨਾ ਸੀ ਪਰ ਦਿੱਲੀ ਤੋਂ ਅੰਮ੍ਰਿਤਸਰ ਦੀ ਜਹਾਜ ਦੀ ਟਿਕਟ ਲੈਣ ਜੋਗਾ ਕਿਰਾਇਆ ਵੀ ਜੇਬ ਵਿੱਚ ਨਹੀਂ ਸੀ ਜੋ ਓਹੜ ਪੋਹੜ ਕਰਕੇ ਇਕੱਠਾ ਕੀਤਾ। ਇਸ ਸਬੰਧੀ ਉਨ੍ਹਾਂ ਨੇ ਆਰਥਕ ਮੁਸ਼ਕਿਲਾਂ ਦੇ ਚਲਦਿਆ ਤਿੰਨ ਵਾਰ ਜਹਾਜ ਵਿੱਚ ਸਫਰ ਕਰਨ ਦਾ ਜੋਖਮ ਉਠਾਇਆ। ਇੱਕ ਵਾਰ ਜਹਾਜ ਅਗਵਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਸਨ। ਪਰ ਜਦੋ ਉਨ੍ਹਾਂ ਨੇ ਜਹਾਜ ਵਿੱਚ ਭਾਰਤੀ ਫੌਜ ਦੇ ਇੱਕ ਸੀਨੀਅਰ ਅਫਸਰ ਨੂੰ ਬੈਠੇ ਦੇਖਿਆ ਤਾਂ ਆਪਣਾ ਮਨ ਇਸ ਕਰਕੇ ਬਦਲ ਲਿਆ ਕਿ ਜੇ ਮੈਂ ਇਹ ਜਹਾਜ ਪਾਕਿਸਤਾਨ ਲੈ ਗਿਆ ਤਾਂ ਪਾਕਿਸਤਾਨ ਦੇ ਫੌਜੀ ਅਧਿਕਾਰੀ ਸਾਡੇ ਅਫਸਰ ਨੂੰ ਬੁਰੀ ਤਰ੍ਹਾਂ ਜਲੀਲ ਕਰਨਗੇ।
ਅਖੀਰਕਾਰ ਓਹ ਦਿਨ ਆ ਗਿਆ 4 ਅਗਸਤ 1982 ਨੂੰ ਦਿੱਲੀ ਚਲੇ ਗਏ। ਮਿਸ਼ਨ ਪੂਰਾ ਕਰਨ ਲਈ ਉਨ੍ਹਾਂ ਆਪਣੀ ਜ਼ੁਰਾਬ ਵਿੱਚ ਇੱਕ ਗੁਬਾਰਾ ਟੰਗ ਲਿਆ ਤੇ ਜਹਾਜ ਵਿੱਚ ਜਾ ਕੇ ਇਸ ਵਿੱਚ ਹਵਾ ਭਰਕੇ ਉੱਪਰ ਇੱਕ ਜਾਲ਼ੀ ਨੁਮਾ ਕਵਰ ਚੜ੍ਹਾ ਲਿਆ ਤੇ ਬੰਬ ਦਾ ਰੂਪ ਦੇ ਦਿੱਤਾ ਤੇ ਕਾਕਪਿੱਟ ਵਿੱਚ ਜਾ ਕੇ ਪਾਈਲਾਟ ਨੂੰ ਬੰਬ ਚਲਾਉਣ ਦੀ ਧਮਕੀ ਦਿੱਤੀ। ਉਨ੍ਹਾਂ ਪਾਈਲਟ ਨੂੰ ਜਹਾਜ ਲਾਹੌਰ ਲਿਜਾਣ ਲਈ ਮਜ਼ਬੂਰ ਕਰ ਦਿੱਤਾ ਪਰ ਲਹੌਰ ਏਅਰਪੋਰਟ ਅਥਾਰਿਟੀ ਨੇ ਉੱਥੇ ਜਹਾਜ ਨਾ ਉੱਤਰਨ ਦਿੱਤਾ ਤੇ ਜਦੋ ਪਾਇਲਟ ਨੇ ਕਿਹਾ ਕਿ ਹੁਣ ਸਾਰੇ ਮੁਸਾਫਿਰ ਅਤੇ ਅਸੀ ਮਾਰੇ ਜਾਵਾਗੇ ਕਿਉਂਕਿ ਤੇਲ ਕੁਝ ਮਿੰਟਾਂ ਦਾ ਹੀ ਬਾਕੀ ਹੈ ਤਾਂ ਬਾਬਾ ਜੀ ਨੇ ਬੇਗੁਨਾਹ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਧਿਆਨ ਵਿੱਚ ਰੱਖਦਿਆ ਪਾਇਲਟ ਨੂੰ ਜਹਾਜ ਅੰਮ੍ਰਿਤਸਰ ਉਤਾਰਨ ਲਈ ਸਹਿਮਤੀ ਦੇ ਦਿੱਤੀ। ਜਿੱਥੇ ਉਨ੍ਹਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਅਤੇ ਸੰਤ ਹਰਚੰਦ ਸਿੰਘ ਲੌਗੋਵਾਲ ਦੀ ਹਾਜਰੀ ਵਿੱਚ ਆਪਣਾ ਬਿਆਨ ਦੇਣ ਦੀ ਮੰਗ ਕੀਤੀ ਤਾਂ ਅਕਾਲੀ ਦਲ ਵਲੋਂ ਸ਼੍ਰ: ਪ੍ਰਕਾਸ ਸਿੰਘ ਮਜੀਠਾ ਨੇ ਬਾਬਾ ਜੀ ਨੂੰ ਸਮਝਾ ਕੇ ਆਤਮ ਸਮਰਪਣ ਕਰਵਾ ਦਿੱਤਾ। ਉਸ ਸਮੇਂ ਭਾਵੇ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿ ਗੁਰਬਖਸ਼ ਸਿੰਘ ਤੇ ਕੋਈ ਤਸ਼ੱਦਦ ਨਹੀਂ ਕੀਤਾ ਜਾਵੇਗਾ। ਪਰ ਬਾਅਦ ਵਿੱਚ ਤੀਜੇ ਦਰਜੇ ਦਾ ਮਨੁੱਖੀ ਤਸ਼ੱਦਦ ਅਤੇ ਜਹਿਰ ਦੇ ਟੀਕੇ ਲਾ ਕੇ ਬਾਬਾ ਜੀ ਦਾ ਜੀਵਨ ਬਰਬਾਦ ਕਰ ਦਿੱਤਾ।
ਸਾਡੀ ਕੌਮ ਦੇ ਹੀਰੋ “ਬਾਬਾ ਗੁਰਬਖਸ਼ ਸਿੰਘ ਹਾਈ ਜੈਕਰ”, ਜਿੰਨਾ ਨੇ INDIA ਵਿੱਚ ਕਿਰਪਾਨ ਦੀ ਪਾਬੰਦੀ ਦਾ ਜਵਾਬ 4 ਅਗਸਤ 1982 ਨੂੰ ਸਿਰਫ਼ ਗੇਂਦ ਨਾਲ ਜਹਾਜ ਅਗਵਾ ਕਰਕੇ ਦਿੱਤਾ । ਬਾਬਾ ਜੀ ਨੇ ਉਹ ਜਹਾਜ ਇਕੱਲਿਆ ਨੇ ਹੀ ਅਗਵਾ ਕੀਤਾ ਸੀ।
ਜਿੱਥੇ ਬਾਬਾ ਜੀ ਨੇ ਸਾਰੀ ਦੁਨੀਆ ਦਾ ਧਿਆਨ ਇਸ ਮੁੱਦੇ ਤੇ ਖਿਚਿਆ ਉਥੇ ਇਹ ਭਾਈ ਗੁਰਬਖਸ਼ ਸਿੰਘ ਦੀ INDIA ਦੇ ਦੋਗਲੇ ਚਿਹਰੇ ਤੇ ਕਰਾਰੀ ਚਪੇੜ ਸੀ। ਤੁਸੀਂ ਅਕਸਰ ਹੀ ਸੰਤ ਜਰਨੈਲ ਸਿੰਘ ਜੀ ਦੀਆਂ ਸਪੀਚਾਂ ‘ਚ’ ਬਾਬਾ ਜੀ ਦਾ ਨਾਮ ਸੁਣਿਆ ਹੋਵੇਗਾ, ਬਾਬਾ ਜੀ ਦੇ ਇਸ ਐਕਸ਼ਨ ਕਰਕੇ ਧਰਮ ਯੁੱਧ ਮੋਰਚੇ ਨੂੰ ਵੀ ਬਹੁਤ ਸਹਾਰਾ ਲੱਗਾ ਸੀ।

(ਪੰਜਾਬ ਸਿੰਘ)

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

× How can I help you?