ਜਲੰਧਰ ਨਗਰ ਨਿਗਮ ਨੇ ਵਿਧਾਇਕ ਸੁਸ਼ੀਲ ਰਿੰਕੂ ਦੇ ਵੈਸਟ ਹਲਕੇ ‘ਚ ਦੋ ਨਾਜਾਇਜ਼ ਕਾਲੋਨੀਆਂ ਅਤੇ 8 ਦੁਕਾਨਾਂ ‘ਤੇ ਡਿੱਚ ਚਲਾਈ ਤੇ ਉਨ੍ਹਾਂ ਨੂੰ ਤਹਿਸ-ਨਹਿਸ ਕਰ ਦਿੱਤਾ। ਨਿਗਮ ਦੀ ਬਿਲਡਿੰਗ ਬ੍ਾਂਚ ਨੇ ਬੁੱਧਵਾਰ ਸਵੇਰੇ ਲਗਭਗ ਸਾਢੇ 5 ਵਜੇ ਘਾਹ ਮੰਡੀ ਦੀਆਂ ਨਾਜਾਇਜ਼ ਤੌਰ ‘ਤੇ ਉਸਾਰੀਆਂ ਜਾ ਰਹੀਆਂ 8 ਦੁਕਾਨਾਂ ਨੂੰ ਡਿੱਚ ਚਲਾ ਕੇ ਢਾਹ ਦਿੱਤਾ, ਜਦੋਂਕਿ ਕਾਲਾ ਸੰਿਘਆ ਰੋਡ ‘ਤੇ ਸਿਧਾਰਥ ਨਗਰ ਵਿਖੇ ਦੋ ਨਾਜਾਇਜ਼ ਕਾਲੋਨੀਆਂ ‘ਤੇ ਕਾਰਵਾਈ ਕਰ ਕੇ ਉਨ੍ਹਾਂ ਦਾ ਸੀਵਰੇਜ, ਸੜਕ ਆਦਿ ਤੋੜ ਦਿੱਤੀਆਂ। ਇਹ ਕਾਰਵਾਈ ਏਟੀਪੀ ਵਿਕਾਸ ਦੁਆ, ਇੰਸਪੈਕਟਰ ਕਿਰਨਦੀਪ ਸਿੰਘ ਅਤੇ ਨਿਰਮਲਜੀਤ ਵਰਮਾ ਨੇ ਲੋਕਾਂ ਦੇ ਵਿਰੋਧ ਤੋਂ ਬਚਣ ਲਈ ਸਵੇਰੇ ਸਾਢੇ 5 ਵਜੇ ਕਾਰਵਾਈ ਕੀਤੀ। ਇਸ ਦੌਰਾਨ ਉਥੇ ਪਈਆਂ ਨਵੀਆਂ ਇੱਟਾਂ ਦੀ ਵੀ ਭੰਨਤੋੜ ਕੀਤੀ ਗਈ। ਨਿਗਮ ਦੀ ਬਿਲਡਿੰਗ ਬ੍ਾਂਚ ਨੇ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ ‘ਤੇ ਉਕਤ ਕਾਰਵਾਈ ਕੀਤੀ। ਕਾਲਾ ਸੰਿਘਆਂ ਰੋਡ ‘ਤੇ ਬਣ ਰਹੀ ਕਾਲੋਨੀ ‘ਤੇ ਡਿੱਚ ਮਸ਼ੀਨ ਨਾਲ ਪਲਾਟ ਕੱਟਣ ਲਈ ਬਣਾਈ ਗਈ ਨੀਂਹ ਵੀ ਉਖਾੜ ਦਿੱਤੀ ਗਈ ਅਤੇ ਨਾਲ ਹੀ ਦੋ ਦੁਕਾਨਾਂ ਨੂੰ ਵੀ ਤੋੜਿਆ ਗਿਆ। ਸਿਧਾਰਥ ਨਗਰ ‘ਚ ਇਕ ਨਾਜਾਇਜ਼ ਕਾਲੋਨੀ ਅਤੇ ਦੋ ਦੁਕਾਨਾਂ ਤੋੜੀਆਂ ਗਈਆਂ। ਬਸਤੀ ਸ਼ੇਖ ਨੇੜੇ ਘਾਹ ਮੰਡੀ ਚੌਕ ਨੇੜੇ ਬਣਾਈਆਂ ਜਾ ਰਹੀਆਂ 6 ਦੁਕਾਨਾਂ ਦੀਆਂ ਨੀਂਹਾਂ ਵੀ ਤੋੜੀਆਂ ਗਈਆਂ।
Author: Gurbhej Singh Anandpuri
ਮੁੱਖ ਸੰਪਾਦਕ