ਨਾਜਾਈਜ਼ ਕਾਲੋਨੀਆੰ ਦੀ ਲਿਸਟ SSP ਦਫਤਰ ਪਈ ਪਰ ਪਰਚੇ ਦਰਜ ਨਹੀਂ ਹੋ ਰਹੇ- ਪੁੱਡਾ ਕਰਮਚਾਰੀ
ਜਲਦ ਇਕ ਰਿਮਾੲੀਂਡਰ ਜਾਰੀ ਕੀਤਾ ਜਾਵੇਗਾ ਐਸ.ਐਸ.ਪੀ. ਦਫਤਰ ਨੂੰ- CA ਕਰਨੇਸ਼ ਸ਼ਰਮਾ
ਜਲੰਧਰ, 3 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ )-ਪੁੱਡਾ ਦੇ ਜਲੰਧਰ ਵਿੰਗ (ਜੇਡੀਏ) ਦੇ ਮੁਲਾਜ਼ਮਾਂ ਅਤੇ ਅਧਿਕਾਰੀਆੰ ਦੀ ਮਿਲੀਭੁਗਤ ਦੇ ਨਾਲ ਪਿੰਡ ਪਚਰੰਗਾ ਅਤੇ ਭਾਖਣੀਆਣਾ ਵਿਖੇ ਦੋ ਵੱਡੀਆੰ ਕਾਲੋਨੀਆੰ ਕੱਟੀਆੰ ਜਾ ਚੁਕੀਆੰ ਹਨ। ਇਨਾਂ ਕਾਲੋਨੀਆੰ ਵਿੱਚ ਸਿਰਫ ਰਿਹਾਇਸ਼ੀ ਪਲਾਟ ਹੀ ਨਹੀਂ ਸਗੋਂ ਕਮਰਸ਼ੀਅਲ ਪਲਾਟ ਅਤੇ ਦੁਕਾਨਾਂ ਵੀ ਹਨ। ਜੋ ਕਿ ਲੱਖਾਂ ਰੁਪਏ ਵਿੱਚ ਵੇਚੀਆੰ ਜਾ ਰਹੀਆੰ ਹਨ। ਪਚਰੰਗਾ ਦੀ ਕਾਲੋਨੀ ਇਕ ਡਾਕਟਰ ਅਤੇ ਸਰਪੰਚ ਨੇ ਮਿਲਕੇ ਕੱਟੀ ਹੈ ਜਦਕਿ ਭਾਖਣੀਆਣੇ ਦੀ ਕਾਲੋਨੀ ਮਖੱਣ ਸਿੰਘ ਨਾ ਦੇ ਕਾਲੋਨਾਈਜਰ ਦੀ ਹੈ।
ਇਨਾਂ ਦੋਹਾਂ ਕਾਲੋਨੀਆੰ ਵਿੱਚ ਦੋ ਸਮਾਨਤਾਵਾਂ ਹਨ। ਇਕ ਤਾਂ ਇਹ ਕਿ ਇਹ ਦੋਵੇਂ ਕਾਲੋਨੀਆੰ ਨਾਜਾਇਜ਼ ਤੌਰ ’ਤੇ ਕੱਟੀਆੰ ਗਈਆੰ ਹਨ ਅਤੇ ਇਨਾਂ ਤੋਂ ਪੁੱਡਾ ਦੇ ਲੱਖਾਂ ਰੁਪੱਏ ਦੇ ਮਾਲੀਏ ਉੱਤੇ ਪਾਣੀ ਫੇਰ ਦਿੱਤਾ ਗਿਆ । ਦੂਜੀ ਸਮਾਨਤਾ ਇਨ੍ਹਾਂ ਵਿੱਚ ਇਹ ਹੈ ਕਿ ਇਨਾਂ ਦੋਹਾਂ ਕਾਲੋਨੀਆੰ ਉੱਤੇ ਪਰਚਾ ਦਰਜ ਕਰਨ ਦੇ ਆਦੇਸ਼ ਪੁੱਡਾ ਵੱਲੋਂ ਮੀਡੀਆ ਵਿੱਚ ਖਬਰਾਂ ਛਪਣ ਤੋਂ ਬਾਅਦ ਜਾਰੀ ਕੀਤੇ ਗਏ ਸਨ। ਪਰ ਇਕ ਮਹੀਨਾ ਬੀਤ ਜਾਣ ਦੇ ਬਾਅਦ ਵੀ ਇਨਾ ਕਾਲੋਨੀਆੰ ਦੇ ਕਾਲੋਨਾਈਜਰਾਂ ਉੱਤੇ ਪਰਚੇ ਦਰਜ ਨਹੀਂ ਹੋਏ। ਜਿਸਦੇ ਨਤੀਜੇ ਵੱਜੋਂ ਇਨ੍ਹਾਂ ਦੋਹਾਂ ਕਾਲੋਨੀਆੰ ਵਿੱਚ ਬਿਨਾਂ ਐਨਓਸੀ ਦੇ ਤਹਿਸੀਲ ਵਿੱਚ ਰਿਸ਼ਵਤ ਦੇ ਕੇ ਰਜਿਸਟਰੀਆੰ ਕਰਵਾਈਆੰ ਜਾ ਰਹੀਆੰ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਰਿਸ਼ਵਤਖੋਰੀ ਜਾ ਮਾਇਆਜਾਲ ਕਿਸ ਹੱਦ ਤੱਕ ਫੈਲਿਆ ਹੋਇਆ ਹੈ ਕਿ ਇਨ੍ਹਾਂ ਨਾਜਾਇਜ਼ ਕਾਲੋਨੀਆੰ ਉੱਤੇ ਪਹਿਲਾਂ ਤਾਂ ਕਈ ਮਹੀਨੇ ਪੁੱਡਾ ਵੱਲੋਂ ਪਰਚਾ ਦਰਜ ਕਰਨ ਦੇ ਆਦੇਸ਼ ਜਾਰੀ ਨਹੀਂ ਕੀਤੇ ਜਾਂਦੇ। ਮੀਡੀਆ ਵਿੱਚ ਖਬਰਾਂ ਲੱਗਣ ਤੋਂ ਬਾਅਦ ਇਨ੍ਹਾਂ ਕਾਲੋਨੀਆੰ ’ਤੇ ਪਰਚਾ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ ਤਾਂ ਕਈ ਮਹੀਨੇ ਫਾਈਲ ਐਸਐਸਪੀ ਦਫਤਰ ਰੁੁਲਦੀ ਰਹਿੰਦੀ ਹੈ ਅਤੇ ਉਨਾਂ ਕਾਲੋਨੀਆੰ ਉੱਤੇ ਪਰਚੇ ਦਰਜ ਨਹੀਂ ਹੁੰਦੇ। ਜੇ ਕਿਸੇ ਕਾਲੋਨਾਈਜਰ ਉੱਤੇ ਪਰਚਾ ਦਰਜ ਹੋ ਵੀ ਜਾੰਦਾ ਹੈ ਤਾਂ ਉਸਦੇ ਬਾਅਦ ਵੀ ਰਿਸ਼ਵਤ ਦੇ ਸਿਰ ’ਤੇ ਕਾਲੋਨੀ ਲਗਾਤਾਰ ਬਣਦੀ ਅਤੇ ਵਿਕਦੀ ਰਹਿੰਦੀ ਹੈ। ਤਹਿਸੀਲ ਵਿੱਚ ਬਿਨਾ ਐਨਓਸੀ ਦੇ ਰਹਿਸਟਰੀਆੰ ਹੁੰਦੀਆ ਹਨ। ਪਰਚਾ ਤਾਂ ਸਿਰਫ ਮੀਡੀਆ ਅਤੇ ਹੋਰ ਲੋਕਾਂ ਦੀਆੰ ਅੱਖਾਂ ਵਿੱਚ ਘੱਟਾ ਪਾਉਣ ਲਈ ਰਹਿ ਜਾਂਦਾ ਹੈ।
ਜਲਦ ਇਕ ਰਿਮਾੲੀਂਡਰ ਜਾਰੀ ਕੀਤਾ ਜਾਵੇਗਾ ਐਸ.ਐਸ.ਪੀ. ਦਫਤਰ ਨੂੰ- CA ਕਰਨੇਸ਼ ਸ਼ਰਮਾ
ਮਾਮਲੇ ਬਾਰੇ ਸੀਏ ਪੁੱਡਾ ਜਲੰਧਰ ਕਰਨੇਸ਼ ਸ਼ਰਮਾ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਐਸਐਸਪੀ ਦਫਤਰ ਨੂੰ ਇਕ ਰਿਮਾਂਈੰਡਰ ਜਾਰੀ ਕਰਕੇ ਕਿਹਾ ਜਾਵੇਗਾ ਕਿ ਜਿਨਾੰ੍ਹ ਕਾਲੋਨੀਆੰ ਦੀ ਲਿਸਟ ਭੇਜੀ ਗਈ ਹੈ ਉਨਾਂ ’ਤੇ ਤੁਰੰਤ ਪਰਚਾ ਦਰਜ ਕੀਤਾ ਜਾਵੇ।
Author: Gurbhej Singh Anandpuri
ਮੁੱਖ ਸੰਪਾਦਕ