ਢਾਬੇ ਤੋਂ ਟੋਕੀਓ ਤੱਕ
ਹਰਿਆਣੇ ਦੇ ਕੁਰਡ ਪਿੰਡ ਦੇ ਬੇਜ਼ਮੀਨੇ ਦਲਿਤ ਪਰਿਵਾਰ ਦਾ ਗੱਭਰੂ ਸੁਮਿਤ ਭਾਰਤੀ ਹਾਕੀ ਟੀਮ ਦਾ ਉਹ ਮੈਂਬਰ ਹੋ ਹੁਣੇ ਟੋਕੀਓ ਓਲੰਪਿਕਸ ਵਿਚੋਂ ਬਰੋਂਨਜ਼ ਤਗ਼ਮਾ ਜਿੱਤੀ ਹੈ।
ਉਸਦਾ ਵੱਡਾ ਭਰਾ ਅਮਿਤ ਦੱਸਦਾ ਹੈ ਅਸੀਂ ਦੋਨੋਂ ਮੂਰਥਲ ਢਾਬੇ ਤੇ ਸਫਾਈ ਅਤੇ ਭਾਂਢੇ ਮਾਂਜਣ ਦਾ ਕੰਮ ਕਰਦੇ। ਅਸੀਂ ਦੋਨੋਂ ਗਰੀਬੀ ਕਰਕੇ ਘਰ ਤੋਂ ਇੱਕ-ਇੱਕ ਰੋਟੀ ਜਾਂ ਬਰੈਡ ਹੀ ਖਾਂਦੇ ਸਾਂ। ਕਿਰਾਇਆ ਨਾ ਹੋਣ ਕਰਕੇ ਦੋਨੋਂ ਟਰੇਨ ਵਿੱਚ ਬਿਨ੍ਹਾਂ ਟਿਕਟ ਸਫ਼ਰ ਕਰਦੇ ਸੀ। ਦੋਨੋਂ ਸਵੇਰ ਵੇਲੇ ਟ੍ਰੇਨਿੰਗ ਲਈ ਜਾਂਦੇ ਸੀ। ਫੇਰ ਸੁਮਿਤ ਦੀ ਸਲੈਕਸ਼ਨ ਹੋਸਟਲ ਵਿੱਚ ਰਹਿ ਕੇ ਟ੍ਰੇਨਿੰਗ ਕਰਨ ਲਈ ਹੋ ਗਈ। ਮੈਂ ਨਹੀਂ ਜਾ ਸਕਦਾ ਸੀ ਕਿਉਂਕਿ ਇੱਕ ਜਣੇ ਨੂੰ ਕੰਮ ਕਰਨਾ ਪੈਣਾ ਸੀ। ਮੈਂ ਹਿਸਟਰੀ ਵਿੱਚ ਯੂ ਜੀ ਸੀ ਨੇਟ ਦੀ ਤਿਆਰੀ ਕਰ ਰਿਹਾਂ ਤੇ ਰਿਸਰਚ ਸਕਾਲਰ ਬਣ ਕੇ ਖ਼ੋਜ ਕਰਨਾ ਚਾਹੁੰਨਾ।
ਅਮਿਤ ਦਸਦਾ ਹੈ ਕਿ ਪਿਛਲੇ ਸਾਲ ਮੇਰੀ ਮਾਂ ਫੇਫੜਿਆਂ ਵਿੱਚ ਗੰਭੀਰ ਇਨਫੈਕਸ਼ਨ ਹੋਣ ਕਾਰਨ ਵਿਗੋਚਾ ਦੇ ਗਈ। ਜੇ ਉਹ ਜਿਉਂਦੀ ਹੁੰਦੀ ਤਾਂ ਕਿੰਨੀ ਖੁਸ਼ ਹੋਣੀ ਸੀ ਤੇ ਉਸਨੂੰ ਕਿੰਨਾਂ ਮਾਣ ਮਹਿਸੂਸ ਹੋਣਾ ਸੀ। ਉਸਨੇ ਕਦੇ ਵੀ ਜਹਾਜ਼ ਵਿੱਚ ਸਫ਼ਰ ਨਹੀਂ ਕੀਤਾ ਸੀ। ਮੈਂ ਉਸਨੂੰ ਕਹਿੰਦਾ ਹੁੰਦਾ ਸੀ ਜੇਕਰ ਮੇਰੀ ਚੋਣ ਓਲੰਪਿਕਸ ਲਈ ਹੋ ਗਈ ਮੈਂ ਤੁਹਾਨੂੰ ਜਹਾਜ਼ ਦਾ ਸਫ਼ਰ ਕਰਾਵਾਂਗਾ। ਪਰ ਅਫਸੋਸ ਉਹ ਸਾਡੇ ਵਿਚਕਾਰ ਨਹੀਂ। ਮੇਰਾ ਇਹ ਸਫ਼ਰ ਸੂਲਾਂ ਭਰਿਆ ਸਫ਼ਰ ਹੈ।
Author: Gurbhej Singh Anandpuri
ਮੁੱਖ ਸੰਪਾਦਕ