ਪੱਟੀ 12 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ )ਕਿਸਾਨ ਮਜਦੂਰ ਸੰਘਰਸ਼ ਕਮੇਟੀ ( ਪੰਜਾਬ) ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜੋਨ ਭਿੱਖੀਵਿੰਡ ਦੀ ਮੀਟਿੰਗ ਦਿਲਬਾਗ ਸਿੰਘ ਪਹੂਵਿੰਡ ਤੇ ਪੂਰਨ ਸਿੰਘ ਮੱਦਰ ਦੀ ਪ੍ਰਧਾਨਗੀ ਹੇਠ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਅਸਥਾਨ ਨਗਰ ਪਹੂਵਿੰਡ ਸਾਹਿਬ ਵਿਖੇ ਹੋਈ। ਇਸ ਮੀਟਿੰਗ ਵਿੱਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸੁਖਵਿੰਦਰ ਸਿੰਘ ਸਭਰਾ ਵਿਸ਼ੇਸ ਤੌਰ ਤੇ ਪਹੁੰਚੇ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆ ਉਹਨਾ ਨੇ ਕਿਹਾ ਕਿ 15 ਅਗਸਤ ਨੂੰ ਅਜਾਦੀ ਦੇ ਨਾਮ ਤੇ ਸਿਆਸੀ ਧਿਰਾ ਮਨਾ ਰਹੀਆ ਹਨ ਪਰ ਦੇਸ ਨੂੰ ਅਜਾਦ ਕਰਵਾਉਣ ਲਈ ਸਾਰਿਆ ਅਜ਼ਾਦੀ ਪ੍ਰਵਾਨਿਆ ਨੇ ਆਪਣੀਆ ਕੁਰਬਾਨੀਆ ਦਿੱਤੀਆ ਸੀ ਪਰ ਅੱਜ ਉਨਾ ਦੇ ਸੁਪਨੇ ਅਧੂਰੇ ਹਨ ਕਿਉਕਿ ਅੰਗਰੇਜਾ ਦੀ ਥਾ ਕਾਲੇ ਅੰਗਰੇਜ਼ਾ ਨੇ ਲੈ ਲਈ ਹੈ ਤੇ ਭਾਰਤ ਦੇ ਦਲਾਲ ਹਾਕਮ ਦੇਸ਼ ਨੂੰ ਵੇਚਣਾ ਚਾਹੁੰਦੇ ਹਨ ਤੇ ਲੋਕ ਸੜਕਾ ਤੇ ਸੰਘਰਸ਼ ਕਰ ਰਹੇ ਹਨ ।ਉਹਨਾ ਨੇ ਦੱਸਿਆ ਕਿ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋ 15 ਅਗਸਤ ਨੂੰ ਕਾਲੇ ਦਿਨ ਵਜੋ ਮਨਾਉਣ ਲਈ ਪਿੰਡਾ ਅਤੇ ਸਹਿਰਾ ਵਿੱਚ ਕਾਲੇ ਝੰਡੇ ਲੈ ਕੇ ਵੱਡੇ ਕਾਫਲਿਆ ਦੇ ਰੂਪ ਵਿਚ ਰੋਡ ਮਾਰਚ ਕੀਤਾ ਜਾਵੇਗਾ ਜਿਸ ਦੀ ਸਮਾਪਤੀ ਤਰਨ ਤਾਰਨ ਦੇ ਡੀ ਸੀ ਦਫ਼ਤਰ ਅੱਗੇ ਕੇਂਦਰ, ਪੰਜਾਬ ਸਰਕਾਰ ਅਤੇ ਕਾਰਪੋਰੇਟ ਜਗਤ ਦਾ ਪੁਤਲਾ ਫੂਕ ਕੇ ਕੀਤੀ ਜਾਵੇਗੀ ।ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆ ਜ਼ੋਨ ਪ੍ਰਧਾਨ ਮਹਿਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਅਤੇ ਨੌਜਵਾਨਾਂ ਨੇ ਇਕਸੁਰਤਾ ਵਿਖਾਉਂਦਿਆਂ ਕੇਂਦਰ ਸਰਕਾਰ ਸਮੇਤ ਸਾਰੀਆਂ ਸਿਆਸੀ ਧਿਰਾਂ ਨੂੰ ਸੁਨੇਹਾ ਦਿੰਦਿਆਂ ਇਹ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਸਾਡਾ ਸੰਘਰਸ਼ ਨਿਰੰਤਰ ਜਾਰੀ ਰਹੇਗਾ ਤੇ ਦਿੱਲੀ ਅੰਦੋਲਨ ਵਿਚੋਂ ਕਿਸਾਨ ਉਦੋਂ ਤੱਕ ਵਾਪਸ ਨਹੀਂ ਆਉਣਗੇ ਜਦੋ ਤੱਕ ਖੇਤੀ ਨਾਲ ਸਬੰਧਤ ਤਿੰਨੋ ਕਾਲੇ ਕਾਨੂੰਨ ਰੱਦ ਨਈ ਹੋ ਜਾਦੇ। ਇਸ ਮੌਕੇ ਪ੍ਰੈੱਸ ਨੋਟ ਜਾਰੀ ਕਰਦਿਆ ਰਣਜੀਤ ਸਿੰਘ ਚੀਮਾ ਤੇ ਪਲਵਿੰਦਰ ਸਿੰਘ ਚੂੰਘ ਨੇ ਕਿਹਾ ਕਿ ਇਸ ਕਾਫਲੇ ਵਿਚ ਨੋਜਵਾਨ ਵਰਗ ਵੱਡੇ ਪੱਧਰ ਤੇ ਹਿੱਸਾ ਲਵੇਗਾ ।ਇਸ ਮੌਕੇ ਸਤਨਾਮ ਸਿੰਘ ਮਨਿਹਾਲਾ, ਗੁਰਉਪਕਾਰ ਸਿੰਘ ਮਨਿਹਾਲਾ,ਰਾਜਬੀਰ ਸਿੰਘ ਅਮੀਰਕੇ, ਸੁੱਚਾ ਸਿੰਘ ਵੀਰਮ, ਕਾਰਜ ਸਿੰਘ ਅਮੀਸ਼ਾਹ, ਨਿਰਵੈਲ ਸਿੰਘ ਚੇਲਾ, ਤਸਬੀਰ ਸਿੰਘ ਚੂੰਘ, ਹਰਜਿੰਦਰ ਸਿੰਘ ਕਲਸੀਆ,ਹਰੀ ਸਿੰਘ ਕਲਸੀਆ, ਨਿਸਾਨ ਸਿੰਘ ਮਾੜੀ ਮੇਘਾ,ਮਾਨ ਸਿੰਘ ਮਾੜੀ ਮੇਘਾ, ਮਨਦੀਪ ਸਿੰਘ ਮਾੜੀ ਮੇਘਾ, ਹੀਰਾ ਸਿੰਘ ਮੱਦਰ , ਗੁਰਲਾਲ ਸਿੰਘ ਮਨਾਵਾ,ਰਣਜੀਤ ਸਿੰਘ ਮਨਾਵਾ, ਨਿਰਮਲ ਸਿੰਘ ਮਨਾਵਾ, ਅਜਮੇਰ ਸਿੰਘ ਕੱਚਾ ਪੱਕਾ, ਗੁਰਦੇਵ ਸਿੰਘ ਮੱਖੀ ਕਲ੍ਹਾ,ਗੁਰਨਾਮ ਸਿੰਘ ਵੱਡੀ ਮੱਖੀ,ਅੰਗਰੇਜ਼ ਸਿੰਘ ਵੀਰਮ, ਸੁਖਪਾਲ ਸਿੰਘ ਦੋਦੇ, ਬਲਵਿੰਦਰ ਸਿੰਘ ਦੋਦੇ,ਸਤਨਾਮ ਸਿੰਘ ਉੱਦੋਕੇ,ਸੁਰਜੀਤ ਸਿੰਘ ਉੱਦੋਕੇ ,ਹਰਭਜਨ ਸਿੰਘ ਚੱਕ ਬਾਹਬਾ, ਮੇਹਰ ਸਿੰਘ ਮੱਦਰ, ਹਰਭਗਵੰਤ ਸਿੰਘ ਵਾ,ਅੰਗਰੇਜ਼ ਸਿੰਘ ਵਾ, ਜੁਗਰਾਜ ਸਿੰਘ ਸਾਧਰਾ, ਹਰਚੰਦ ਸਿੰਘ ਸਾਧਰਾ,ਬਾਜ ਸਿੰਘ ਖਾਲੜਾ, ਬਲਕਾਰ ਸਿੰਘ ਖਾਲੜਾ, ਅਜਮੇਰ ਸਿੰਘ ਅਮੀਸ਼ਾਹ, ਮਨਜੀਤ ਸਿੰਘ ਅਮੀਸ਼ਾਹ, ਬਚਿੱਤਰ ਸਿੰਘ ਨਵਾਪਿੰਡ, ਜੋਗਿੰਦਰ ਸਿੰਘ ਪਹੂਵਿੰਡ,ਬਲਵਿੰਦਰ ਸਿੰਘ ਪਹੂਵਿੰਡ, ਸੰਦੀਪ ਸਿੰਘ ਖਾਲੜਾ, ਜੋਗਿੰਦਰ ਸਿੰਘ ਡਲੀਰੀ, ਰਾਜਬੀਰ ਸਿੰਘ ਮਨਿਹਾਲਾ ਆਦਿ ਕਿਸਾਨ ਹਾਜ਼ਿਰ ਸਨ ।