!
ਕਪੂਰਥਲਾ 17 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ ) ਆਮ ਆਦਮੀ ਪਾਰਟੀ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਅਤੇ ਸਕੱਤਰ ਨਿਰਮਲ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਭੁਲੱਥ ,ਫਗਵਾੜਾ ਅਤੇ ਕਪੂਰਥਲਾ ਵਿੱਚ ਵਿੱਚ ਕਾਫੀ ਬੇਨਿਯਮੀਆਂ ਦੇਖਣ ਨੂੰ ਮਿਲ ਰਹੀਆਂ ਹਨ ਵਿਧਾਨ ਸਭਾ ਹਲਕਿਆਂ ਵਿੱਚ ਕਈ ਪਾਰਟੀ ਆਗੂ ਅਤੇ ਵਲੰਟੀਅਰਜ਼ ਨੇ ਆਪਣੇ ਆਪ ਨੂੰ ਹਲਕਾ ਇੰਚਾਰਜ ਅਤੇ ਪਾਰਟੀ ਉਮੀਦਵਾਰ ਵਜੋਂ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ ਜਦੋਂ ਕਿ ਅਧਿਕਾਰਤ ਤੌਰ ਦੇ ਉੱਤੇ ਪਾਰਟੀ ਹਾਈ ਕਮਾਂਡ ਵੱਲੋਂ ਜ਼ਿਲ੍ਹਾ ਕਪੂਰਥਲਾ ਦੇ ਚਾਰ ਵਿਧਾਨ ਸਭਾ ਹਲਕਿਆਂ ਚੋਂ ਸਿਰਫ਼ ਹਲਕਾ ਸੁਲਤਾਨਪੁਰ ਤੋ ਸ ਸੱਜਣ ਸਿੰਘ ਚੀਮਾ ਨੂੰ ਹੀ ਹਲਕਾ ਇੰਚਾਰਜ ਲਗਾਇਆ ਹੈ ਬਾਕੀ ਤਿੰਨ ਵਿਧਾਨ ਸਭਾ ਹਲਕਿਆਂ ਵਿਚ ਪਾਰਟੀ ਨੇ ਅਜੇ ਕਿਸੇ ਵੀ ਵਲੰਟੀਅਰ ਜਾਂ ਆਗੂ ਨੂੰ ਹਲਕਾ ਇੰਚਾਰਜ ਨਿਯੁਕਤ ਨਹੀਂ ਕੀਤਾ
ਪਾਰਟੀ ਵੱਲੋਂ ਸਪੱਸ਼ਟ ਹਦਾਇਤਾਂ ਹਨ ਕਿ ਹਲਕਾ ਇੰਚਾਰਜ ਵੀ ਪਾਰਟੀ ਉਮੀਦਵਾਰ ਨਹੀਂ ਹਨ !ਇਸ ਲਈ ਆਮ ਆਦਮੀ ਪਾਰਟੀ ਵਲੰਟੀਅਰਾਂ ਅਤੇ ਆਗੂਆਂ ਵੱਲੋਂ ਆਪਣੇ ਆਪ ਨੂੰ ਟਿਕਟ ਮਿਲਣ ਦੇ ਦਾਅਵੇ ਅਤੇ ਹਲਕਾ ਇੰਚਾਰਜੀ ਦੇ ਦਾਅਵੇ ਪਾਰਟੀ ਅਨੁਸ਼ਾਸਨਹੀਣਤਾ ਹੈ ਅਤੇ ਪਾਰਟੀ ਸਫ਼ਾਂ ਵਿੱਚ ਗੁੰਮਰਾਹਕੁਨ ਹਾਲਾਤ ਪੈਦਾ ਕਰ ਰਹੇ ਹਨ ! ਜ਼ਿਲ੍ਹਾ ਪ੍ਰਧਾਨ ਸਰਦਾਰ ਗੁਰਪਾਲ ਸਿੰਘ ਇੰਡੀਅਨ ਨੇ ਕਿਹਾ ਕਿ ਸਮੂਹ ਪਾਰਟੀ ਵਲੰਟੀਅਰਜ਼ ਨੂੰ ਪਾਰਟੀ ਡਿਸਿਪਲਨ ਵਿੱਚ ਰਹਿ ਕੇ ਮਿਸ਼ਨ 2022 ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਇੱਕ ਮੁੱਠ ਹੋ ਕੇ ਜ਼ੋਰ ਲਾਉਣਾ ਚਾਹੀਦਾ ਹੈ ਸਿਰਫ਼ ਇਸ ਤਰ੍ਹਾਂ ਹੀ ਕੇਜਰੀਵਾਲ ਦੇ ਪੰਜਾਬ ਨੂੰ ਮੁੜ ਪਹਿਲਾਂ ਵਾਲਾ ਹਰਿਆ ਭਰਿਆ ਖੁਸ਼ਹਾਲ ਪੰਜਾਬ ਬਣਾਉਣ ਦਾ ਸੁਪਨਾ ਪੂਰਾ ਹੋ ਸਕਦਾ ਹੈ
Author: Gurbhej Singh Anandpuri
ਮੁੱਖ ਸੰਪਾਦਕ