ਜਲੰਧਰ 18 ਅਗਸਤ ( ਭੁਪਿੰਦਰ ਸਿੰਘ ਮਾਹੀ ) – ਨਵੀਨ ਸਿੰਗਲਾ ਆਈ.ਪੀ.ਐੱਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਰਣਜੀਤ ਸਿੰਘ ਬਦੇਸ਼ਾ ਉਪ ਪੁਲਿਸ ਕਪਤਾਨ, ਡਿਟੈਕਟਿਵ ਜਲੰਧਰ ਦਿਹਾਤੀ, ਦੀ ਰਹਿਨੁਮਾਈ ਹੇਠ ਸੀ.ਆਈ.ਏ. ਸਟਾਫ-2 ਜਲੰਧਰ ਦਿਹਾਤੀ ਦੇ ਇੰਚਾਰਜ ਸਬ ਇੰਸਪੈਕਟਰ ਪੁਸ਼ਪ ਬਾਲੀ ਦੀ ਪੁਲਿਸ ਟੀਮ ਵੱਲੋਂ ਨਸ਼ਾ ਤਸਕਰ ਅੱਧਾ ਕਿੱਲੋ ਅਫੀਮ ਸਮੇਤ ਕਾਬੂ ਕੀਤਾ ਗਿਆ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਕਪਤਾਨ ਨੇ ਦੱਸਿਆ ਕਿ ਮਿਤੀ 16 ਅਗਸਤ ਨੂੰ ਐਸ.ਆਈ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ ਸਟਾਫ-2 ਨੂੰ ਗੁਪਤ ਸੂਚਨਾ ਮਿਲਣ ਤੇ ਏ.ਐਸ.ਆਈ ਗੁਰਮੀਤ ਰਾਮ ਦੀ ਸਪੈਸ਼ਲ ਟੀਮ ਤਿਆਰ ਕੀਤੀ ਗਈ।ਟੀਮ ਵੱਲੋ ਬਾ ਸਵਾਰੀ ਪ੍ਰਾਈਵੇਟ ਗੱਡੀ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਰੁੜਕਾ ਕਲਾਂ ਤੋਂ ਗੋਰਾਇਆ ਰੋਡ ਨੂੰ ਜਾਂਦੇ ਸਮੇ ਬਿਜਲੀ ਘਰ ਰੁੜਕਾ ਕਲਾਂ ਦੇ ਸਾਹਮਣੇ ਇੱਕ ਨੌਜਵਾਨ ਪਾਸੋਂ ਪੁਛਗਿੱਛ ਕਰਨ ਤੇ ਉਸਨੇ ਆਪਣਾ ਨਾਮ ਹਰਿੰਦਰਪਾਲ ਸਿੰਘ ਉਰਫ ਗਿੰਦਾ (ਉਮਰ ਕ੍ਰੀਬ 29 ਸਾਲ) ਪੁੱਤਰ ਬਲਵੰਤ ਸਿੰਘ ਵਾਸੀ ਸੰਗ ਢੇਸੀਆ ਥਾਣਾ ਗੋਰਾਇਆ ਜਿਲ੍ਹਾ ਜਲੰਧਰ ਦੱਸਿਆ। ਤਲਾਸ਼ੀ ਕਰਨ ਤੇ ਉਸਦੇ ਸੱਜੇ ਹੱਥ ਵਿੱਚ ਫੜੇ ਲਿਫਾਫੇ ਦੀ ਤਲਾਸ਼ੀ ਕਰਨ ਤੇ ਜਿਸ ਪਾਸੋ ਅੱਧਾ ਕਿੱਲੋ ਅਫੀਮ ਬ੍ਰਾਮਦ ਕੀਤੀ।
ਜਿਸਤੇ ਹਰਿੰਦਰਪਾਲ ਸਿੰਘ ਉਰਫ ਗਿੰਦਾ ਵਿਰੁੱਧ ਮੁੱਕਦਮਾ ਨੰਬਰ 112 ਮਿਤੀ 16-੦8-2021ਅਧੀਨ ਧਾਰਾ 18-ਬੀ-61-85 ਐਨ.ਡੀ.ਪੀ.ਐਸ ਐਕਟ ਥਾਣਾ ਗੋਰਾਇਆ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ ਹੈ।
ਇਸਨੇ ਆਪਣੀ ਪੁਛਗਿੱਛ ਦੌਰਾਨ ਮੰਨਿਆ ਕਿ ਉਸਨੇ ਇਹ ਅਫੀਮ ਡੇਢ ਲੱਖ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਖਰੀਦ ਕੀਤੀ ਹੈ ਅਤੇ ਅੱਗੋ 2 ਲੱਖ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚਦਾ ਹੈ।ਜਿਸ ਵਿੱਚੋ ਉਸਨੂੰ ਪੰਜਾਹ ਹਜਾਰ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਮੁਨਾਫਾ ਹੁੰਦਾ ਹੈ।
ਹਰਿੰਦਰਪਾਲ ਸਿੰਘ ਉਰਫ ਗਿੰਦਾ ਉਕਤ ਨੂੰ ਪੇਸ਼ ਅਦਾਲਤ ਕਰਕੇ ਇਸਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੁੰਘਾਈ ਨਾਲ ਜਾਂਚ ਕਰਕੇ ਪਤਾ ਲਗਾਇਆ ਜਾਵੇਗਾ ਕਿ ਇੰਨੀ ਜਿਆਦਾ ਮਾਤਰਾ ਵਿੱਚ ਇਹ ਅਫੀਮ ਇਸਨੇ ਕਿਸ ਕੋਲੋਂ ਖਰੀਦੀ ਹੈ ਅਤੇ ਕਿਸ-ਕਿਸ ਨੂੰ ਅੱਗੇ ਵੇਚਦਾ ਹੈ।