ਜਲੰਧਰ 18 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ) -ਹੋਟਲ ਮਾਲਕ ਨੂੰ ਬਲੈਕਮੇਲ ਕਰਕੇ ਡੇਢ ਲੱਖ ਵਸੂਲਣ ਵਾਲੀ ਐੱਨਆਰਆਈ ਮਹਿਲਾ, ਉਸ ਦੇ ਸਾਥੀ ਪੱਤਰਕਾਰ ਤੇ ਇਕ ਨੇਤਾ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਹੋਟਲ ਮਾਲਕ ਗੌਰਵ ਸ਼ਰਮਾ ਨੇ ਦੱਸਿਆ ਕਿ ਬੀਤੇ ਮਹੀਨੇ ਉਨ੍ਹਾਂ ਦੇ ਹੋਟਲ ਸਤਲੁਜ ਕਲਾਸਿਕ ‘ਚ ਰਾਤ ਸਾਢੇ 8 ਵਜੇ ਅਪ-ਟੂ-ਡੇਟ ਮਹਿਲਾ ਇਸ਼ਿਕਾ ਸਿੰਘ ਲਗਜ਼ਰੀ ਕਾਰ ‘ਚ ਆਈ, ਜਿਸ ਨੇ ਉਨ੍ਹਾਂ ਦੇ ਹੋਟਲ ਦਾ ਕਮਰਾ 15 ਦਿਨਾਂ ਲਈ ਬੁੱਕ ਕਰ ਲਿਆ। ਮਹਿਲਾ ਨੇ ਹੋਟਲ ਮਾਲਕ ਨੂੰ ਬਲੈਕਮੇਲ ਕਰ ਕੇ ਉਸ ਕੋਲੋਂ ਰੁਪਏ ਵਸੂਲਣ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ। ਹੋਟਲ ‘ਚ ਰੁਕਣ ਤੋਂ ਬਾਅਦ ਇਸ਼ਿਕਾ ਨੇ ਵੇਟਰਾਂ ਨਾਲ ਨੇੜਤਾ ਵਧਾ ਲਈ ਤੇ ਯੂਐੱਸਏ ਸਿਟੀਜ਼ਨ ਹੋਣ ਦਾ ਪਾਸਪੋਰਟ ਵਿਖਾਉਂਦੇ ਹੋਏ ਉਨ੍ਹਾਂ ਨੂੰ ਆਪਣੇ ਜਾਲ ‘ਚ ਫਸਾ ਲਿਆ।
ਵੇਟਰਾਂ ਨੂੰ ਝਾਂਸੇ ‘ਚ ਲੈ ਕੇ ਮਾਲਕ ਨਾਲ ਗੱਲ ਕਰਨੀ ਚਾਹੀ। ਵੇਟਰਾਂ ਨੇ ਮਾਲਕ ਗੌਰਵ ਸ਼ਰਮਾ ਨਾਲ ਮਹਿਲਾ ਦੀ ਫੋਨ ‘ਤੇ ਗੱਲਬਾਤ ਕਰਵਾਈ ਤਾਂ ਇਸ਼ਿਕਾ ਸਿੰਘ ਨੇ ਗੌਰਵ ਨੂੰ ਕਿਹਾ ਕਿ ਬੌਬੀ ਨਾਮ ਦਾ ਲੜਕਾ ਜਿਸ ਦੇ ਪਿੱਛੇ ਪੁਲਿਸ ਲੱਗੀ ਹੋਈ ਹੈ, ਉਸ ਨੇ ਮਹਿਲਾ ਨੂੰ ਵਿਦੇਸ਼ ਲਿਜਾਣਾ ਹੈ। ਉਹ ਹੁਣ ਉਸ ਦੇ ਨਾਲ ਗਾਲੀ-ਗਲੋਚ ਕਰਦਾ ਹੈ। ਮਹਿਲਾ ਨੇ ਮਾਲਕ ਨੂੰ ਕਿਹਾ ਕਿ ਉਹ ਕਮਰੇ ‘ਚ ਆਏ ਤਾਂ ਹੀ ਪੂਰੀ ਗੱਲ ਦੱਸੇਗੀ। ਉਸ ਦੀ ਗੱਲ ਸਣਨ ਤੋਂ ਬਾਅਦ ਗੌਰਵ ਨੇ ਤੁਰੰਤ ਉਸ ਨੂੰ ਹੋਟਲ ਛੱਡਣ ਦੀ ਗੱਲ ਕਹੀ ਤੇ ਵੇਟਰ ਹੱਥ ਪਿਛਲੇ 15 ਦਿਨਾਂ ਦਾ ਬਿੱਲ ਭਿਜਵਾਇਆ। ਮਹਿਲਾ ਨੇ ਕਿਹਾ ਕਿ ਇਹ ਬਿੱਲ ਬੌਬੀ ਦੇਵੇਗਾ ਤੇ ਉਹ ਹੋਰ ਕੁਝ ਦਿਨ ਹੋਟਲ ‘ਚ ਰੁਕੇਗੀ। ਗੌਰਵ ਨੇ ਹੋਟਲ ‘ਚ ਰੱਖਣ ਤੋਂ ਮਨ੍ਹਾ ਕਰ ਦਿੱਤਾ ਤਾਂ ਮਹਿਲਾ ਬਿਨਾਂ ਭੁਗਤਾਨ ਕੀਤੇ ਟੈਕਸੀ ਮੰਗਵਾ ਕੇ ਉਥੋਂ ਚਲੀ ਗਈ। ਥਾਣਾ ਮੁਖੀ ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਮਹਿਲਾ ਇਸ਼ਿਕਾ ਸਿੰਘ, ਪੱਤਰਕਾਰ ਸਾਥੀ ਜੱਸੀ ਤੇ ਨੇਤਾ ਤਿ੍ਲੋਕ ਵੈਂਡਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।
ਗੌਰਵ ਸ਼ਰਮਾ ਨੇ ਦੱਸਿਆ ਕਿ 15 ਦਿਨ ਰੁਕਣ ਤੋਂ ਬਾਅਦ ਬਿਨਾਂ ਭੁਗਤਾਨ ਕੀਤੇ ਜਦੋਂ ਮਹਿਲਾ ਚਲੀ ਗਈ ਤਾਂ ਕੁਝ ਦਿਨਾਂ ਬਾਅਦ ਗੌਰਵ ਨੂੰ ਐੱਸਐੱਸਪੀ ਜਲੰਧਰ ਦੇ ਦਫਤਰ ਤੋਂ ਫੋਨ ਆਇਆ ਕਿ ਉਨ੍ਹਾਂ ਖ਼ਿਲਾਫ਼ ਅੌਰਤ ਦੀ ਸ਼ਿਕਾਇਤ ਆਈ ਹੈ, ਉਹ ਇੱਥੇ ਆ ਕੇ ਆਪਣਾ ਪੱਖ ਰੱਖਣ। ਉਹ ਐੱਸਐੱਸਪੀ ਦਫ਼ਤਰ ਪਹੁੰਚਿਆ ਤਾਂ ਉੱਥੇ ਮਹਿਲਾ ਇਸ਼ਿਕਾ ਸਿੰਘ ਤੇ ਉਸ ਦਾ ਸਾਥੀ ਨੇਤਾ ਤਿ੍ਲੋਕ ਵੈਂਡਰ ਉਸ ਨੂੰ ਮਿਲੇ। ਮਹਿਲਾ ਨੇ ਦੋਸ਼ ਲਾ ਦਿੱਤੇ ਕਿ ਜਦੋਂ ਉਹ ਉਨ੍ਹਾਂ ਦੇ ਹੋਟਲ ‘ਚ ਰੁਕੀ ਸੀ ਤਾਂ ਉੱਥੇ ਉਸ ਨਾਲ ਛੇੜਛਾੜ ਕੀਤੀ ਗਈ ਤੇ ਤਿ੍ਲੋਕ ਵੈਂਡਰ ਨੇ ਗੌਰਵ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ।
ਗੌਰਵ ਨੇ ਦੱਸਿਆ ਕਿ ਮਹਿਲਾ ਦਾ ਇਕ ਸਾਥੀ ਪੱਤਰਕਾਰ ਜੱਸੀ ਵਾਸੀ ਨਕੋਦਰ ਉਸ ਦੇ ਹੋਟਲ ‘ਚ ਆ ਕੇ ਧਮਕਾਉਣ ਲੱਗਾ ਤੇ ਉਹ ਪੁਲਿਸ ਦੇ ਨਾਂ ‘ਤੇ ਡਰਾ ਕੇ ਗੌਰਵ ਕੋਲੋਂ ਡੇਢ ਲੱਖ ਰੁਪਏ ਵਸੂਲ ਕੇ ਲੈ ਗਏ। ਉਪਰੰਤ ਗੌਰਵ ਨੇ ਇਸ ਦੀ ਸ਼ਿਕਾਇਤ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਕੀਤੀ ਤੇ ਸੀਸੀਟੀਵੀ ਦੇ ਪੂਰੇ ਸਬੂਤ ਦਿੱਤੇ। ਪੁਲਿਸ ਜਾਂਚ ‘ਚ ਮਾਮਲਾ ਸਪਸ਼ਟ ਹੋ ਗਿਆ ਕਿ ਅਸਲੀਅਤ ਕੀ ਹੈ