ਭੋਗਪੁਰ 20 ਅਗਸਤ . ਸੁੱਖਵਿੰਦਰ ਜੰਡੀਰ . ਪੰਜਾਬ ਦੇ ਸਾਬਕਾ ਮਾਲ ਮੰਤਰੀ ਮਾਰਕਫੈਡ ਪੰਜਾਬ ਦੇ ਚੇਅਰਮੈਨ, ਸਰਦਾਰ ਅਮਰਜੀਤ ਸਿੰਘ ਸਮਰਾ, ਅੱਜ ਰਸਮੀ ਤੌਰ ਤੇ ਨਕੋਦਰ ਹਲਕਾ ਇੰਚਾਰਜ਼ ਲਗਾਇਆ ਜਾ ਰਿਹਾ ਹੈ, ਹਲਕਾ ਇੰਚਾਰਜ ਦਾ ਉਹਦਾ ਹੁਣ ਜਗਵੀਰ ਬਗੜ ਵੱਲੋਂ ਅਕਾਲੀ ਦਲ ਵਿੱਚ ਜਾਣ ਕਾਰਨ ਖਾਲੀ ਹੋ ਗਿਆ ਸੀ, ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਪਰਗਟ ਸਿੰਘ ਤਿੰਨ ਵਜੇ ਨਕੋਦਰ ਕੀ ਐੱਸ ਰਿਸੋਰਟ ਵਿਖੇ ਪਹੁੰਚ ਕੇ ਸਰਦਾਰ ਸਮਰਾ ਹਲਕਾ ਨਕੋਦਰ ਦੀਆਂ ਪਾਵਰਾਂ ਦੇਣਗੇ, ਸਰਦਾਰ ਅਮਰਜੀਤ ਸਿੰਘ ਸਮਰਾ ਸ਼ੁਰੂ ਤੋਂ ਹੀ ਨਕੋਦਰ ਵਿਖੇ ਆਪਣੀ ਪਾਰਟੀ ਨੂੰ ਸੇਵਾਵਾਂ ਦੇ ਰਹੇ ਹਨ, ਪੰਜਾਬ ਪ੍ਰਦੇਸ਼ ਹਾਈ ਕਮਾਂਡ ਨੇ ਇਕ ਵਾਰ ਫਿਰ ਸਮਰਾ ਤੇ ਵਿਸ਼ਵਾਸ ਕਰਦਿਆਂ ਪਾਰਟੀ ਪ੍ਰਤੀ ਵਫਾਦਾਰ ਬੇਦਾਗ ਸਖਸ਼ੀਅਤ ਮਿਲਾਪੜੇ ਸੁਭਾਅ ਦੇ ਮਾਲਕ ਅਤੇ ਪਾਰਟੀ ਪ੍ਰਤੀ ਲਗਨ ਦੇੇਖ ਦੇ ਹੋਏ ਹਲਕਾ ਇੰਚਾਰਜ ਲਗਾਇਆ ਗਿਆ ਹੈ। 21 ਅਗਸਤ ਨੂੰ ਨਕੋਦਰ ਵਿਖੇ ਪਾਰਟੀ ਵਰਕਰਾਂ ਦਾ ਭਾਰੀ ਇਕੱਠ ਹੋਵੇਗਾ ਜਿਸ ਵਿੱਚ ਅਮਰਜੀਤ ਸਿੰਘ ਸਮਰਾ ਦੇ ਨਾਮ ਤੇ ਮੋਹਰ ਲੱਗ ਜਾਵੇਗੀ, ਸਮਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਪਾਰਟੀ ਵੱਲੋਂ ਜੋ ਸੇਵਾ ਸੌਂਪੀ ਗਈ ਹੈ ੳਹ ਇਮਾਨਦਾਰੀ ਅਤੇ ਲਗਨ ਦੇ ਨਾਲ ਨਿਭਾਉਣਗੇ
Author: Gurbhej Singh Anandpuri
ਮੁੱਖ ਸੰਪਾਦਕ