ਸ਼ਾਹਪੁਰਕੰਢੀ 22 ਅਗਸਤ ( ਸੁੱਖਵਿੰਦਰ ਜੰਡੀਰ )- ਲਾਇੰਸ ਕਲੱਬ ਸੁਜਾਨਪੁਰ ਹਰਮਨ ਨੇ ਅੱਜ ਰਣਜੀਤ ਸਾਗਰ ਡੈਮ ਜੁਗਿਆਲ ਕਲੋਨੀ ਦੇ ਵਰਕਸ਼ਾਪ ਕੰਪਲੈਕਸ ਸਟੋਰ ਵਿਚ ਉਹ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਦੇ ਮੰਤਵ ਨਾਲ ਬੂਟੇ ਲਗਾਉਣ ਲਈ ਇਕ ਪ੍ਰੋਗਰਾਮ ਦਾ ਆਯੋਜਨ ਲਾਇੰਸ ਕਲੱਬ ਸੁਜਾਨਪੁਰ ਹਰਮਨ ਦੇ ਪ੍ਰੈਜ਼ੀਡੈਂਟ ਲਾਈਨ ਵਿਨੈ ਮਹਾਜਨ ਦੇ ਦਿਸ਼ਾ ਨਿਰਦੇਸ਼ਾਂ ਤੇ ਕਲੱਬ ਦੇ ਚੇਅਰਮੈਨ ਲਾਇਨ ਅਸ਼ੋਕ ਬਾਂਬਾ ਦੀ ਦੇਖ ਰੇਖ ਵਿੱਚ ਕਰਵਾਇਆ ਗਿਆ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਰਣਜੀਤ ਸਾਗਰ ਡੈਮ ਦੇ ਐਸ ਸੀ ਹੈੱਡਕੁਆਰਟਰ ਨਰੇਸ਼ ਮਹਾਜਨ ਮੌਜੂਦ ਹੋਏ ਇਸ ਪ੍ਰੋਗਰਾਮ ਵਿੱਚ ਕਲੱਬ ਵੱਲੋਂ ਲਗਪਗ ਵੱਖ ਵੱਖ ਤਰ੍ਹਾਂ ਦੇ ਸੌ ਬੂਟੇ ਲਗਾਏ ਗਏ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮਹਿਮਾਨ ਨਰੇਸ਼ ਮਹਾਜਨ ਨੇ ਦੱਸਿਆ ਕਿ ਲਾਇਨਜ਼ ਕਲੱਬ ਸੁਜਾਨਪੁਰ ਹਰਮਨ ਲਾਈਨ ਵਿਨੈ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਬਹੁਤ ਹੀ ਚੰਗੇ ਤੇ ਲੋਕ ਭਲਾਈ ਦੇ ਕੰਮ ਕਰ ਰਿਹਾ ਹੈ ਅੱਗੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਕਲੱਬ ਨੇ ਸਵੀਪ ਵਿੱਚ ਵੀ ਪਾਰਟਨਰ ਏਜੰਸੀ ਦੇ ਤੌਰ ਤੇ ਕੰਮ ਕੀਤਾ ਹੈ ਇਸ ਮੌਕੇ ਉਨ੍ਹਾਂ ਕਿਹਾ ਕਿ ਬਾਕੀ ਕਲੱਬਾਂ ਨੂੰ ਭੀ ਸੁਜਾਨਪੁਰ ਹਰਮਨ ਕਲੱਬ ਤੋਂ ਪ੍ਰੇਰਿਤ ਹੋਣਾ ਚਾਹੀਦਾ ਹੈ ਉੱਥੇ ਹੀ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਲਾਈਨ ਇੰਜਨੀਅਰ ਵਿਨੈ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਦੀ ਕਲੱਬ ਪਹਿਲਾਂ ਰੁੱਖਾਂ ਨੂੰ ਲਗਾਉਣ ਲਈ ਵੱਡੇ ਪ੍ਰੋਜੈਕਟ ਤੇ ਕੰਮ ਕਰ ਚੁੱਕੀ ਹੈ ਤੇ ਹਮੇਸ਼ਾ ਹੀ ਲੋਕ ਭਲਾਈ ਦੇ ਕੰਮਾਂ ਲਈ ਅੱਗੇ ਰਹਿੰਦੀ ਹੈ ਉੱਥੇ ਹੀ ਕਲੱਬ ਦੇ ਚੇਅਰਮੈਨ ਅਸ਼ੋਕ ਬਾਂਬਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਰੁੱਖਾਂ ਦੀ ਸੰਭਾਲ ਤੇ ਨਵੇਂ ਰੁੱਖਾਂ ਨੂੰ ਲਗਾਉਣ ਦਾ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਤੇ ਹਰ ਇੱਕ ਮਨੁੱਖ ਆਪਣੇ ਜੀਵਨ ਵਿੱਚ ਇੱਕ ਨਾ ਇੱਕ ਰੁੱਖ ਜ਼ਰੂਰ ਲਗਾਵੇ ਇਸ ਮੌਕੇ ਉਨ੍ਹਾਂ ਨਾਲ ਮੁੱਖ ਮਹਿਮਾਨ ਨਰੇਸ਼ ਮਹਾਜਨ ਅਸ਼ੋਕ ਬਾਂਬਾ ਜਨਕ ਸਿੰਘ ਹਰਜੀਤ ਸਿੰਘ ਸੰਜੀਵ ਗੁਪਤਾ ਗੌਰਵ ਰਾਜਨ ਰਾਜੀਵ ਖੋਸਲਾ ਦੀਪਕ ਸ਼ਰਮਾ ਇੰਦਰਜੋਤ ਸ਼ਰਨਜੀਤ ਸੁਰੇਸ਼ ਮਹਾਜਨ ਸੁਰਿੰਦਰ ਕੋਹਲੀ ਦੇ ਨਾਲ ਹੋਰ ਲੋਕ ਮੌਜੂਦ ਸਨ
Author: Gurbhej Singh Anandpuri
ਮੁੱਖ ਸੰਪਾਦਕ