ਜਲੰਧਰ ‘ਚ ਅੱਜ ਵੀ ਕਿਸਾਨਾਂ ਦਾ ਧਰਨਾ ਜਾਰੀ, ਮੁੱਖ ਮੰਤਰੀ ਅੱਜ ਕਰ ਸਕਦੇ ਕੋਈ ਐਲਾਨ ਜਲੰਧਰ

26

ਪੰਜਾਬ ਦੇ ਵੱਖ -ਵੱਖ ਖੇਤਰਾਂ ਦੇ ਗੰਨਾ ਕਿਸਾਨ 20 ਅਗੱਸਤ 2021 ਤੋਂ ਅਣਮਿੱਥੇ ਸਮੇਂ ਲਈ ਧਰਨੇ ‘ਤੇ ਹਨ, ਜੋ ਕਿ ਜਲੰਧਰ, ਰਾਸ਼ਟਰੀ ਰਾਜ ਮਾਰਗ ‘ਤੇ, ਧਨੋਵਾਲੀ ਨੇੜੇ ਹੈ। ਰੋਸ ਪ੍ਰਦਰਸ਼ਨ ਅੱਜ ਚੌਥੇ ਦਿਨ ਵਿਚ ਦਾਖ਼ਲ ਹੋ ਗਿਆ ਹੈ। ਕਿਸਾਨ ਯੂਨੀਅਨ ਦੇ ਨੇਤਾਵਾਂ ਅਤੇ ਗੰਨਾ ਕਮਿਸ਼ਨਰ ਦਫ਼ਤਰ ਦੇ ਨੁਮਾਇੰਦਿਆਂ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਵਿਚ ਜਲੰਧਰ ਦੇ ਡੀਸੀ ਦਫ਼ਤਰ ਵਿਚ ਗੱਲਬਾਤ ਦਾ ਕੋਈ ਠੋਸ ਨਤੀਜਾ ਨਹੀਂ ਨਿਕਲਿਆ.

ਉਮੀਦ ਕੀਤੀ ਜਾ ਰਹੀ ਹੈ ਕਿ ਇਸ ਬੈਠਕ ਦੇ ਸਿੱਟੇ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੋਈ ਐਲਾਨ ਕਰ ਸਕਦੇ ਹਨ। ਕਲ ਪੰਜਾਬ ਰਾਜ ਸਰਕਾਰ ਨਾਲ ਚੰਡੀਗੜ੍ਹ ਵਿਚ ਹੋਈ ਗੱਲਬਾਤ ਦਾ ਕੋਈ ਠੋਸ ਨਤੀਜਾ ਨਹੀਂ ਨਿਕਲਿਆ ਸੀ ਅਤੇ ਕਿਸਾਨਾਂ ਵਲੋਂ ਅਪਣਾ ਵਿਰੋਧ ਜਾਰੀ ਹੈ। ਰਾਸ਼ਟਰੀ ਰਾਜ ਮਾਰਗ ਅਤੇ ਇਕ ਰੇਲਵੇ ਲਾਈਨ ਉਤੇ ਪ੍ਰਦਰਸ਼ਨਕਾਰੀਆਂ ਦਾ ਕਬਜ਼ਾ ਹੈ, ਸਰਕਾਰ ਕਿਸਾਨ ਯੂਨੀਅਨਾਂ ਦੁਆਰਾ ਸਾਂਝੇ ਕੀਤੇ ਉਤਪਾਦਨ ਦੇ ਅੰਕੜਿਆਂ ਦੀ ਲਾਗਤ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ।

ਗੰਨਾ ਉਤਪਾਦਕ ਗੁੱਸੇ ਵਿਚ ਅਤੇ ਚਿੰਤਤ ਹਨ ਕਿ ਰਾਜ ਸਰਕਾਰ ਉਨ੍ਹਾਂ ਕਿਸਾਨਾਂ ਨੂੰ ਢੁਕਵੀਂ ਸਹਾਇਤਾ ਤੋਂ ਬਿਨਾਂ ਫ਼ਸਲਾਂ ਦੀ ਵਿਭਿੰਨਤਾ ਬਾਰੇ ਬੋਲ ਰਹੀ ਹੈ ਪਰ ਜੋ ਇਸ ਤਰ੍ਹਾਂ ਦੀ ਵਿਭਿੰਨਤਾ ਦੀ ਕੋਸ਼ਿਸ਼ ਕਰ ਰਹੇ ਹਨ, ਰਾਜ ਸਰਕਾਰ ਨੇ ਗੁਆਂਢੀ ਹਰਿਆਣਾ ਦੇ ਮੁਕਾਬਲੇ ਇਨ੍ਹਾਂ ਲਈ ਕੀਮਤਾਂ ਬਹੁਤ ਘੱਟ ਰੱਖੀਆਂ ਹਨ ਅਤੇ ਅਜੇ ਤਕ ਬਕਾਏ ਦਾ ਭੁਗਤਾਨ ਨਹੀਂ ਕੀਤਾ ਗਿਆ।
ਸੰਯੁਕਤ ਕਿਸਾਨ ਮੋਰਚੇ ਵਲੋਂ 26-27 ਅਗੱਸਤ ਦੇ ਆਲ ਇੰਡੀਆ ਸੰਮੇਲਨ ਦੀ ਤਿਆਰੀ ਚਲ ਰਹੀ ਹੈ ਜਿਸ ਦਾ ਆਯੋਜਨ ਸਿੰਘੂ ਬਾਰਡਰ ‘ਤੇ ਕੀਤਾ ਜਾਵੇਗਾ। ਐਸਕੇਐਮ ਦੇ ਹਲਕਿਆਂ ਤੋਂ ਉਤਸ਼ਾਹਜਨਕ ਹੁੰਗਾਰਾ ਮਿਲਿਆ ਹੈ ਅਤੇ ਸੈਂਕੜੇ ਕਿਸਾਨ ਸੰਗਠਨਾਂ ਦੇ ਭਾਗ ਲੈਣ ਦੀ ਉਮੀਦ ਹੈ। 26 ਅਗੱਸਤ ਤਕ, ਦਿੱਲੀ ਦੀਆਂ ਸਰਹੱਦਾਂ ‘ਤੇ ਸ਼ਾਂਤਮਈ ਵੱਡੇ ਵਿਰੋਧ ਪ੍ਰਦਰਸ਼ਨਾਂ ਨੂੰ 9 ਮਹੀਨੇ ਹੋਣੇ ਹਨ, ਜਿਨ੍ਹਾਂ ਦਾ ਸਮਰਥਨ ਪੂਰੇ ਭਾਰਤ ਵਿਚ ਕੀਤਾ ਗਿਆ ਸੀ।


ਰੇਲ ਯਾਤਰੀਆਂ ਦੀ ਪਰੇਸ਼ਾਨੀ, ਮੰਗਲਵਾਰ ਨੂੰ ਵੀ 27 ਟ੍ਰੇਨਾਂ ਰਹਿਣਗੀਆਂ ਰੱਦ, 11 ਦੇ ਰੂਟ ਬਦਲੇ
ਸੋਮਵਾਰ ਨੂੰ 48 ਟ੍ਰੇਨਾਂ ਰੱਦ ਰਹੀਆਂ। ਮੰਗਵਲਾਰ ਨੂੰ ਵੀ 27 ਟ੍ਰੇਨਾਂ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। 11 ਟ੍ਰੇਨਾਂ ਦੇ ਰੂਟ ‘ਚ ਬਦਲਾਅ ਕਰਨ ਅਤੇ 11 ਟ੍ਰੇਨਾਂ ਨੂੰ ਮੰਜ਼ਿਲ ਤੋਂ ਪਹਿਲਾਂ ਰੋਕਣ ਦਾ ਫ਼ੈਸਲਾ ਕੀਤਾ ਗਿਆ ਹੈ।

ਪਿਛਲੇ ਸ਼ੁੱਕਰਵਾਰ ਤੋਂ ਕਿਸਾਨ ਪੰਜਾਬ ‘ਚ ਜਲੰਧਰ ਤੇ ਫਗਵਾੜਾ ਵਿਚਕਾਰ ਰੇਲਵੇ ਟ੍ਰੇਕ ‘ਤੇ ਧਰਨਾ ਦੇ ਰਹੇ ਹਨ ਜਿਸ ਨਾਲ ਟ੍ਰੇਨਾਂ ਦੀ ਆਵਾਜਾਈ ‘ਚ ਅੜਿੱਕਾ ਪੈ ਰਿਹਾ ਹੈ। ਆਸ ਸੀ ਕਿ ਪੰਜਾਬ ਸਰਕਾਰ ਨਾਲ ਗੱਲਬਾਤ ਤੋਂ ਬਾਅਦ ਕੋਈ ਨਤੀਜਾ ਨਿਕਲੇਗਾ ਤੇ ਟ੍ਰੇਨਾਂ ਦੀ ਆਵਾਜਾਈ ਸ਼ੁਰੂ ਹੋ ਸਕੇਗੀ ਪਰ ਗੱਲਬਾਤ ਅਸਫਲ ਰਹਿਣ ਨਾਲ ਰੇਲਵੇ ਅਧਿਕਾਰੀਆਂ ਦੇ ਨਾਲ ਹੀ ਯਾਤਰੀਆਂ ਦੀ ਚਿੰਤਾ ਵਧ ਗਈ ਹੈ।

ਵਧੀ ਯਾਤਰੀਆਂ ਦੀ ਪਰੇਸ਼ਾਨੀ

ਯਾਤਰੀਆਂ ਨੂੰ ਜ਼ਿਆਦਾ ਪਰੇਸ਼ਾਨੀ ਇਸ ਕਾਰਨ ਹੋ ਰਹੀ ਹੈ ਕਿ ਅਗਲੇ ਦਿਨ ਰੱਦ ਰਹਿਣ ਵਾਲੀਆਂ ਟ੍ਰੇਨਾਂ ਦਾ ਐਲਾਨ ਸ਼ਾਮ ਵੇਲੇ ਕੀਤਾ ਜਾਂਦਾ ਹੈ। ਇਸ ਸਥਿਤੀ ‘ਚ ਯਾਤਰੀ ਸਫ਼ਰ ਲਈ ਕੋਈ ਹੋਰ ਬਦਲ ਵੀ ਨਹੀਂ ਤਲਾਸ਼ ਕਰ ਪਾ ਰਹੇ। ਇਸ ਬਾਰੇ ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲਾਤ ‘ਚ ਨਜ਼ਰ ਰੱਖੀ ਜਾ ਰਹੀ ਹੈ। ਟ੍ਰੈਕ ਖਾਲੀ ਹੋਣ ਦੀ ਆਸ ‘ਚ ਟ੍ਰੇਨਾਂ ਨੂੰ ਰੱਦ ਕਰਨ ਦੇ ਐਲਾਨ ‘ਚ ਦੇਰ ਹੋ ਰਹੀ ਹੈ। ਯਾਤਰੀਆਂ ਦੀ ਸੁਰੱਖਿਆ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ, ਇਸ ਲਈ ਟ੍ਰੈਕ ਪੂਰੀ ਤਰ੍ਹਾਂ ਨਾਲ ਖਾਲੀ ਹੋਣ ਤੋਂ ਬਾਅਦ ਹੀ ਆਵਾਜਾਈ ਸ਼ੁਰੂ ਹੋਵੇਗੀ।

ਮੰਗਲਵਾਰ ਨੂੰ ਰੱਦ ਰਹਿਣ ਵਾਲੀ ਪ੍ਰਮੁੱਖ ਟ੍ਰੇਨਾਂ

ਨਵੀਂ ਦਿੱਲੀ ਤੋਂ ਅੰਮ੍ਰਿਤਸਰ ਵਿਚਕਾਰ ਚੱਲਣ ਵਾਲੀਆਂ ਦੋਵੇਂ ਸ਼ਤਾਬਦੀ, ਅੰਮ੍ਰਿਤਸਰ-ਹਰਿਦੁਆਰਾ ਜਨਸ਼ਤਾਬਦੀ, ਜੰਮੂਤਵੀ-ਸਰਾਏ ਰੋਹਿੱਲਾ ਐਕਸਪ੍ਰੈੱਸ, ਸ਼ਾਨ-ਏ-ਪੰਜਾਬ, ਪੁਰਾਣੀ ਦਿੱਲੀ-ਪਠਾਨਕੋਟ ਐਕਸਪ੍ਰੈੱਸ, ਨਵੀਂ ਦਿੱਲੀ-ਅੰਮ੍ਰਿਤਸਰ ਐਕਸਪ੍ਰੈੱਸ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?