ਦੋਰਾਹਾ, 24 ਅਗਸਤ (ਲਾਲ ਸਿੰਘ ਮਾਂਗਟ)-ਕਿਸਾਨ ਅੰਦੋਲਨ ਵਿਸ਼ਵ ਭਰ ਵਿੱਚ ਅਜਿਹਾ ਉਭਰਕੇ ਸਾਹਮਣੇ ਆਇਆ ਹੈ, ਜਿਸ ਦੀ ਚਰਚਾ ਗਲੀ ਗਲੀ ਤੋ ਮੁਹੱਲੇ ਮੁਹੱਲੇ ਤੱਕ ਚੱਲਣ ਲੱਗ ਪਈ ਹੈ। ਇਨਾ ਸ਼ਬਦਾ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਰਜਿੰਦਰ ਸਿੰਘ ਅਤੇ ਪ੍ਰਗਟ ਸਿੰਘ ਕੋਟ ਪਨੈਚ ਨੇ ਕਿਹਾ ਕਿ ਪੂਰਾ ਵਿਸ਼ਵ ਇਸ ਅੰਦੋਲਨ ਤੋਂ ਪ੍ਰੇਰਿਤ ਹੋ ਕੇ ਖੋਜਾਂ ਕਰ ਰਿਹੈ ਹੈ। ਦੂਜੇ ਪਾਸੇ ਮੋਦੀ ਸਰਕਾਰ ਦੀ ਹਾਲਤ ਤਰਸਯੋਗ ਬਣੀ ਹੋਈ ਹੈ, ਜੋ ਬਿਨਾ ਸਿਰ ਪੈਰ ਬਿਆਨ ਦੇ ਕੇ ਸਮਾ ਪਾਸ ਕਰ ਰਹੀ ਹੈ। ਕੇਦਰ ਸਰਕਾਰ ਨੂੰ ਜਗਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਹਰ ਪ੍ਰੋਗਰਾਮ ਨੂੰ ਲੋਕਾਂ ਦਾ ਪੂਰਨ ਸਹਿਯੋਗ ਮਿਲ ਰਿਹਾ ਜਿਸ ਕਰਕੇ ਸਿਆਸੀ ਸਫਾਂ ਵਿੱਚ ਬੇਚੈਨੀ ਦਾ ਮਾਹੌਲ ਬਣਿਆ ਹੋਇਆ ਹੈ।
ਸਿੰਘੂ ਬਾਡਰ ਤੇ ਜਥੇਬੰਦੀ ਦੇ ਮੁੱਖ ਦਫਤਰ ਤੋਂ ਹੋਰਨਾਂ ਸਮੇਤ ਜ਼ਿਲਾ ਬਰਨਾਲਾ ਦੇ ਪ੍ਰਧਾਨ ਗਿਆਨੀ ਨਿਰਭੈ ਸਿੰਘ, ਗੁਰਪ੍ਰੀਤ ਸਿੰਘ ਧਮੋਟ, ਰਣਵੀਰ ਸਿੰਘ ਬਲਾਕ ਡੇਹਲੋਂ, ਅਵਤਾਰ ਸਿੰਘ ਕੈਦੂਪੁਰ ਨੇ ਕੇਂਦਰ ਸਰਕਾਰ ਦੀ ਸਖ਼ਤ ਨੁਕਤਾਚੀਨੀ ਕਰਦਿਆਂ ਦੋਸ਼ ਲਾਇਆ ਹੈ ਕਿ ਭਾਰਤ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ, ਉਨ੍ਹਾਂ ਕਿਹਾ ਕਿ ਜਿਸ ਦੇਸ਼ ਦੇ ਅੰਨਦਾਤੇ ਸਡ਼ਕਾਂ ਤੇ ਰੁਲ਼ ਰਹੇ ਹੋਣ, ਵਜ਼ੀਰ ਵਜ਼ੀਰੀਆਂ ਦੇ ਲੁਤਫ਼ ਵਿਚ ਅੰਨ੍ਹੇ ਹੋਏ ਪਰਜਾ ਦੀਆਂ ਮੁਸਕਲਾਂ ਨੂੰ ਨਾ ਭਾਂਪਦੇ ਹੋਣ, ਅਜਿਹੇ ਲੋਕਾਂ ਨੂੰ ਸਿਆਸੀ ਤੌਰ ਤੇ ਦਫ਼ਾ ਹੋ ਜਾਣਾ ਹੀ ਦੇਸ਼ ਦੀ ਬੇਹਤਰੀ ਹੋਵੇਗੀ। ਉਕਤ ਆਗੂਆਂ ਨੇ ਸਮੁੱਚੇ ਅੰਦੋਲਨ ਲਈ ਸਮਰਪਿਤ ਭਾਵਨਾ ਨਾਲ ਸਹਿਯੋਗ ਦੇਣ ਵਾਲਿਆਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਿਆਂ ਹੋਇਆਂ, ਘਰਾਂ ਵਿੱਚ ਬੈਠੇ ਆਪਣੇ ਭਰਾਵਾਂ ਨੂੰ ਜ਼ੋਰ ਦੇ ਕੇ ਆਖਿਆ ਹੈ ਕਿ, ਆਉ ਰਲਕੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਆਉਣ ਵਾਲੀਆਂ ਨਸਲਾਂ ਲਈ ਕਿਸਾਨੀ ਜ਼ਿੱਤ ਹਾਸਲ ਕਰਕੇ ਉਨ੍ਹਾਂ ਦੇ ਹੱਕ ਹਕੂਕਾ ਲਈ ਆਪਣਾ ਯੋਗਦਾਨ ਪਾਈਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮਿੰਦਰ ਸਿੰਘ ਸੰਂਧੂ ਸਾਹਨੀ, ਚਰਨ ਸਿੰਘ ਬਰਮਾਂ, ਅਮਰਜੀਤ ਸਿੰਘ ਇਸਨਪੁਰ ਅਤੇ ਹੋਰ ਵੀ ਮੌਜੂਦ ਸਨ।
Author: Gurbhej Singh Anandpuri
ਮੁੱਖ ਸੰਪਾਦਕ