ਕਰਤਾਰਪੁਰ 24 ਅਗਸਤ (ਭੁਪਿੰਦਰ ਸਿੰਘ ਮਾਹੀ): ਸਿੱਖਿਆ ਵਿਭਾਗ ਦੇ ਹੁਕਮਾਂ ਮੁਤਾਬਕ ਅੱਜ ਸ਼ਹੀਦ ਸਰਵਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਸਰੋਪੁਰ ਵਿਖੇ ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਵੱਖ ਵੱਖ ਕਿਸਮਾਂ ਦੇ ਪੌਦੇ ਲਗਾ ਕੇ ਵਣ ਮਹਾਂਉਤਸਵ ਮਨਾਇਆ ਗਿਆ ਅਤੇ ਪ੍ਰਣ ਲਿਆ ਗਿਆ ਕਿ ਇਨ੍ਹਾਂ ਬੂਟਿਆਂ ਨੂੰ ਪੂਰੀ ਤਨਦੇਹੀ ਨਾ ਪਾਲ਼ਿਆ ਜਾੲੇਗਾ ਤਾਂ ਜੋ ਵਾਤਾਵਰਨ ਸ਼ੁਧ ਤੇ ਸਾਫ ਸੁਥਰਾ ਬਣਾੳੁਣ ‘ਚ ਯੋਗਦਾਨ ਪਾਇਆ ਜਾ ਸਕੇ। ਇਸ ਮੌਕੇ ਪ੍ਰਿੰਸੀਪਲ ਅਾਸ਼ੂ ਬਾਲਾ, ਨੋਡਲ ਇੰਚਾਰਜ ਸਿਕੰਦਰ ਲਾਲ, ਰੇਨੂੰ ਬਾਲਾ, ਰਾਜਬੀਰ, ਪ੍ਰਦੀਪ, ਪ੍ਰੀਤੀ, ਸੁਰਜੀਤ, ਬਰਿੰਦਰ ਸਿੰਘ ਆਦਿ ਤੋਂ ਇਲਾਵਾ ਵਿਦਿਆਰਥੀ ਮੌਜ਼ੂਦ ਸਨ।