Home » ਰਾਸ਼ਟਰੀ » ਯੂਨੀਵਰਸਿਟੀ ਦਾ ਨਾਮ ਸਿੱਖ ਕੌਮ ਦੇ ਕਾਤਲ ਰਾਜੀਵ ਗਾਂਧੀ ਦੇ ਨਾਮ ਤੇ ਰੱਖਣ ਵਿਰੁੱਧ ਪਟਿਆਲਾ ਡੀ.ਸੀ. ਨੂੰ ਦਿੱਤਾ ਮੈਮੋਰੰਡਮ

ਯੂਨੀਵਰਸਿਟੀ ਦਾ ਨਾਮ ਸਿੱਖ ਕੌਮ ਦੇ ਕਾਤਲ ਰਾਜੀਵ ਗਾਂਧੀ ਦੇ ਨਾਮ ਤੇ ਰੱਖਣ ਵਿਰੁੱਧ ਪਟਿਆਲਾ ਡੀ.ਸੀ. ਨੂੰ ਦਿੱਤਾ ਮੈਮੋਰੰਡਮ

22

ਪਟਿਆਲਾ,24 ਅਗਸਤ(ਨਜ਼ਰਾਨਾ ਨਿਊਜ਼ ਨੈੱਟਵਰਕ)ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਅਤੇ ਦੇਸ਼ਾਂ-ਵਿਦੇਸ਼ਾਂ ਵਿੱਚ ਵਸਦੀ ਸਮੂਹ ਸਿੱਖ ਕੌਮ ਦੇ ਮਹਾਨ ਜਰਨੈਲ ਸ: ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਅੱਜ ਭਾਦਸੋਂ ਰੋਡ ਤੇ ਸਥਿਤ ਰਾਜੀਵ ਗਾਂਧੀ ਨੈਸ਼ਨਲ ਯੁੂਨੀਵਰਸਿਟੀ ਆਫ ਲਾਅ ਦੇ ਸਾਹਮਣੇ ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਦੀ ਜਿਲ਼ਾ ਪਟਿਆਲਾ ਜਥੇਬੰਦੀ ਵੱਲੋਂ ਰੋਸ ਮੁਜਾਹਰਾ ਕੀਤਾ ਗਿਆ। ਜਿਸ ਵਿੱਚ ਅਕਾਲੀ ਦਲ (ਅ) ਯੂਥ ਵਿੰਗ ਦੇ ਸਰਪ੍ਰਸਤ ਸ: ਇਮਾਨ ਸਿੰਘ ਮਾਨ, ਪਾਰਟੀ ਜਰਨਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ, ਕਰਨੈਲ ਸਿੰਘ ਨਾਰੀਕੇ ਅਤੇ ਕੁਲਦੀਪ ਸਿੰਘ ਭਾਗੋਵਾਲ, ਪੀ.ਏ.ਸੀ. ਮੈਂਬਰ ਸ: ਹਰਭਜਨ ਸਿੰਘ ਕਸ਼ਮੀਰੀ, ਸ਼ੰਗਾਰਾ ਸਿੰਘ ਬਡਲਾ ਆਦਿ ਸੀ. ਲੀਡਰ ਵਿਸ਼ੇਸ ਤੌਰ ਤੇ ਹਾਜਰ ਸਨ। ਇਸ ਮੌਕੇ ਪ੍ਰੈਸ ਦੀ ਟੀਮ ਨਾਲ ਗੱਲਬਾਤ ਕਰਦਿਆਂ ਜਿਲ਼ਾ ਦਿਹਾਤੀ ਪ੍ਰਧਾਨ ਜਥੇ. ਬਲਕਾਰ ਸਿੰਘ ਭੁੱਲਰ, ਕੌਮੀ ਵਰਕਿੰਗ ਕਮੇਟੀ ਮੈਂਬਰ ਜਥੇ. ਮੋਹਣ ਸਿੰਘ ਕਰਤਾਰਪੁਰ ਅਤੇ ਹਰਦੀਪ ਸਿੰਘ ਸਹਿਜਪੁਰਾ ਨੇ ਸਾਂਝੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਇਸ ਯੁਨੀਵਰਸਿਟੀ ਦਾ ਨਾਮ ਸਿੱਖਾਂ ਦੇ ਕਾਤਿਲ ਰਾਜੀਵ ਗਾਂਧੀ ਦੇ ਨਾਮ ਰੱਖ ਕੇ ਸਿੱਖ ਕੌਮ ਦੇ 1984 ਦੇ ਜਖਮਾਂ ਦੇ ਲੂਣ ਛਿੜਕੜ ਦਾ ਕੰਮ ਕੀਤਾ, ਜਿਸ ਨੂੰ ਸਮੂਹ ਸਿੱਖ ਕੌਮ ਅਤੇ ਅਕਾਲੀ ਦਲ (ਅ) ਵੱਲੋਂ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਰਾਜੀਵ ਗਾਂਧੀ ਦੇ ਨਾਮ ਨੂੰ ਹਟਾਉਣ ਦੀ ਸਿੱਖ ਕੌਮ ਤੇ ਪੰਜਾਬੀਆਂ ਵੱਲੋਂ ਮੰਗ ਉਠਦੀ ਆ ਰਹੀ ਹੈ ਪਰ ਅਜੇ ਤੱਕ ਕੌਮ ਦੀਆਂ ਭਾਵਨਾਵਾਂ ਅਨੁਸਾਰ ਇਸ ਉਪਰ ਕਾਰਵਾਈ ਨਾ ਕਰਨਾ ਸਿਆਸਤਦਾਨਾਂ ਦੀ ਮੰਦਭਾਵਨਾ ਨੂੰ ਪ੍ਰਤੱਖ ਕਰਦਾ ਹੈ। ਇਸ ਮੌਕੇ ਪ੍ਰਦਰਸ਼ਨ ਕਾਰੀਆਂ ਨੇ ਰਾਜੀਵ ਗਾਂਧੀ, ਇੰਦਰਾ ਗਾਂਧੀ ਮੁਰਦਾਬਾਦ ਦੇ ਨਾਅਰੇ ਲਾਏ ਅਤੇ ਯੂਨੀਵਰਸਿਟੀ ਦਾ ਨਾਮ ਸ: ਦਿੱਤ ਸਿੰਘ ਦੇ ਨਾਮ ਦੇ ਰੱਖੇ ਜਾਣ ਦੀ ਮੰਗ ਕੀਤੀ ਅਤੇ ਉਪਰੋਕਤ ਸਮੂਹ ਲੀਡਰਾਂ ਨੇ ਤਹਿਸੀਲਦਾਰ ਮਨਮੋਹਨ ਸਿੰਘ ਰਾਹੀਂ ਡੀ.ਸੀ. ਸਾਹਿਬ ਪਟਿਆਲਾ ਨੂੰ ਮੈਮੋਰੰਡਮ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਜੰਟ ਸਿੰਘ ਕੱਟੂ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ ਫਤਿਹਪੁਰ, ਜਗਜੀਤ ਸਿੰਘ ਰਾਜਪੁਰਾ, ਗੁਰਮੀਤ ਸਿੰਘ ਗੁਥਮੜਾ, ਗੁਰਮੇਲ ਸਿੰਘ ਦੂਧਨ, ਜਗੀਰ ਸਿੰਘ ਫਤਿਹਪੁਰ, ਸੰਤੋਖ ਸਿੰਘ ਮਵੀਸੱਪਾਂ, ਹਰਜੀਤ ਕੌਰ, ਕੁਲਵਿੰਦਰ ਸਿੰਘ ਗਾਜੇਵਾਸ, ਡਾ. ਰਾਜਵਿੰਦਰ ਸਿੰਘ ਪੱਪੀ, ਬਲਵਿੰਦਰ ਸਿੰਘ ਗਾਜੀਪੁਰ, ਪ੍ਰੇਮ ਸਿੰਘ ਸਫੇਰਾ, ਸੱਤਪਾਲ ਸਿੰਘ ਗਰੇਵਾਲ, ਗੁਰਚਰਨ ਸਿੰਘ ਗੁਰਾਇਆ, ਹਰਭਜਨ ਸਿੰਘ ਪੰਨੂ, ਕੁਲਦੀਪ ਸਿੰਘ ਮਾਨ, ਜੋਰਾਵਰ ਸਿੰਘ ਭੁਨਰਹੇੜੀ, ਜਗਪਾਲ ਸਿੰਘ ਰਾਣਾ, ਸੋਭਾ ਸਿੰਘ ਬਲੱਗਣ, ਕੋਟਲਾ, ਅਮਰੀਕ ਸਿੰਘ ਕਕਰਾਲਾ, ਸੁੱਖਾ ਸਿੰਘ, ਬਲਵਿੰਦਰ ਸਿੰਘ ਚੀਮਾ, ਰਣਜੀਤ ਸਿੰਘ ਸੇਠੀ, ਬਲਜੀਤ ਸਿੰਘ ਗਿੱਲ ਆਦਿ ਆਗੂ ਅਤੇ ਵਰਕਰਜ਼ ਹਾਜਰ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?