ਭੋਗਪੁਰ 24 ਅਗਸਤ . ਸੁੱਖਵਿੰਦਰ ਜੰਡੀਰ . ਸ੍ਰੀ ਹਰਗੋਬਿੰਦਪੁਰ ਤੋਂ ਕਿਸਾਨ ਜਥੇਬੰਦੀਆਂ ਦਾ 35 ਗੱਡੀਆਂ ਦਾ ਕਾਫ਼ਲਾ ਪ੍ਰਧਾਨ ਪਰਮਿੰਦਰ ਸਿੰਘ ਯੂਨੀਅਨ ਰਾਜੋਆਣਾ ਦੀ ਅਗਵਾਈ ਹੇਠ ਰਵਾਨਾ ਹੋਇਆ, ਰਣਜੀਤ ਸਾਗਰ ਡੈਮ ਸ਼ਾਹਪੁਰ ਕੰਡੀ ਜਥੇਬੰਦੀ ਵੱਲੋਂ ਭੋਗਪੁਰ ਵਿਖੇ ਕਾਫ਼ਲੇ ਦਾ ਭਰਵਾਂ ਸਵਾਗਤ ਕੀਤਾ ਗਿਆ, ਇਸ ਮੌਕੇ ਤੇ ਪ੍ਰਧਾਨ ਪਰਮਿੰਦਰ ਸਿੰਘ ਨੇ ਬੋਲਦਿਆਂ ਕਿਹਾ ਕੀ ਸਰਕਾਰਾਂ ਵੱਲੋਂ ਕਿਸਾਨਾਂ ਦੇ ਨਾਲ ਜੋ ਧੱਕਾ ਕੀਤਾ ਜਾ ਰਿਹਾ ਹੈ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਪ੍ਰਧਾਨ ਪਰਮਿੰਦਰ ਸਿੰਘ ਨੇ ਕਿਹਾ ਕਿਸਾਨਾਂ ਦਾ ਬਣਦਾ ਹੱਕ ਕਿਸਾਨਾਂ ਨੂੰ ਜਲਦ ਦਿੱਤਾ ਜਾਵੇ ਕਿਸਾਨਾਂ ਨੂੰ ਫਸਲਾਂ ਦੇ ਪੂਰੇ ਰੇਟ ਦਿੱਤੇ ਜਾਣ, ਇਸ ਮੌਕੇ ਹਰਮੇਜ ਸਿੰਘ ਮੇਜਾ ਪ੍ਰਧਾਨ ਜੋ ਕੇ ਰਣਜੀਤ ਸਾਗਰ ਡੈਮ ਇੰਪਲਾਈਜ਼ਪ ਐਂਡ ਮਜਦੂਰ ਯੂਨੀਆਨ ਦੇ ਜ਼ਿਲ੍ਹਾ ਪ੍ਰਧਾਨ ਵੀ ਹਨ ਨੇ ਕਿਹਾ ਕਿ ਜਿਹੜੇ ਸਿਆਸੀ ਲੋਕ, ਕਿਸਾਨਾਂ ਦੀ ਆੜ ਵਿਚ ਸਿਆਸਤ ਖੇਡ ਰਹੇ ਹਨ, ਉਹ ਸਿਆਸਤ ਤੋਂ ਪਿੱਛੇ ਹਟ ਕੇ ਕਿਸਾਨ ਜਥੇਬੰਦੀਆ ਦਾ ਸਾਥ ਦੇਣ ਤਾਂ ਕਿ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਜਲਦ ਮਿਲ ਸਕੇ ਇਸ ਮੌਕੇ ਤੇ ਹਰਮੇਸ਼ ਸਿੰਘ ਮੇਜਾ ਪ੍ਰਧਾਨ ਲੱਧਾ ਮੰੰਡਾ, ਕੁਲਵੰਤ ਸਿੰਘ ਲੱਧਾ ਮੰਡਾ, ਗੁਰਵਿੰਦਰ ਸਿੰਘ ਬੁੱਟਰ, ਗੁਰਮੇਜ ਸਿੰਘ ਲੱਧਾ ਮੰਡਾ ਸਲਾਹਕਾਰ ਪੰਜਾਬ, ਸੰਤੋਖ ਸਿੰਘ ਮਧਰੇ, ਹਰਿੰਦਰ ਸਿੰਘ ਧਾਲੀਵਾਲ, ਸੁਖਵਿੰਦਰ ਸੈਣੀ ਭੋਗਪੁਰ, ਅੰਮ੍ਰਿਤਪਾਲ ਸਿੰਘ ਭੋਗਪੁਰ, ਸਰਬਜੀਤ ਸਿੰਘ ਮਾਧੋਪੁਰ, ਜੋਰਾਵਰ ਸਿੰਘ ਡੱਲੀ, ਬਿੱਟੂ ਜੰਡੀਰ, ਅਵਤਾਰ ਸਿੰਘ ਜੰਡੀਰ ਆਦਿ ਹਾਜ਼ਰ ਸਨ