ਜੁਗਿਆਲ – 24 ਅਗਸਤ – ਸੁੱਖਵਿੰਦਰ ਜੰਡੀਰ –
ਗਰਾਮ ਪੰਚਾਇਤ ਪਿੰਡ ਮੋਗਾ ਵੱਲੋਂ ਵਣ ਵਿਭਾਗ ਦੇ ਸਹਿਯੋਗ ਨਾਲ ਵਾਤਾਵਰਣ ਨੂੰ ਸ਼ੁੱਧ ਰੱਖਣ ਅਤੇ ਹਰਿਆ ਭਰਿਆ ਬਣਾਉਣ ਲਈ ਵਣ ਮਹਾਉਤਸਵ ਮਨਾਇਆ ਗਿਆ।ਇਸ ਦੌਰਾਨ ਗਰਾਮ ਪੰਚਾਇਤ ਮੋਗਾ ਵੱਲੋਂ ਪਿੰਡ ਅੰਦਰ ਵੱਖ ਵੱਖ ਪਬਲਿਕ ਥਾਵਾਂ ਤੇ ਪੌਦੇ ਲਗਾਏ ਗਏ ਇਸ ਦੌਰਾਨ ਗ੍ਰਾਮ ਪੰਚਾਇਤ ਮੋਗਾ ਦੇ ਸਰਪੰਚ ਸਾਬੀ ਮੋਗਾ ਵੱਲੋਂ ਪਿੰਡ ਦੀ ਗਰਾਊਂਡ ਵਿੱਚ ਪੌਦੇ ਲਗਾ ਕੇ ਵਣ ਮਹਾਂਉਤਸਵ ਦੀ ਸ਼ੁਰੂਆਤ ਕੀਤੀ ਗਈ ਅਤੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੀਤੀ ਗਈ ਅਤੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਗਰਾਮ ਪੰਚਾਇਤ ਮੋਗਾ ਵੱਲੋਂ ਪਿੰਡ ਅੰਦਰ ਅਤੇ ਲਿੰਕ ਰੋਡ ਤੇ ਵੱਧ ਤੋਂ ਵੱਧ ਪੌਦੇ ਲਗਾਏ ਜਾਣਗੇ।ਤਾਂ ਜੋ ਵਾਤਾਵਰਣ ਨੂੰ ਸ਼ੁੱਧ ਰੱਖਿਆ ਜਾ ਸਕੇ ਅਤੇ ਉਨ੍ਹਾਂ ਵੱਲੋਂ ਆਮ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਸਰਕਾਰ ਵਲੋਂ ਚਲਾਈ ਗਈ ਇਸ ਮੁਹਿੰਮ ਵਿਚ ਸਹਿਯੋਗ ਦਿੱਤਾ ਜਾਵੇ।ਇਸ ਮੁਹਿੰਮ ਵਿਚ ਵਣ ਵਿਭਾਗ ਦੇ ਵਣ ਬਲਾਕ ਅਫਸਰ ਆਦਮਪੁਰ ਸ੍ਰੀ ਗੁਰਬਖ਼ਸ਼ ਸੂਬਾ ਅਤੇ ਵਣ ਗਾਰਡ ਸ੍ਰੀ ਕੁਲਵਿੰਦਰ ਸਿੰਘ ਵੱਲੋਂ ਵੀ ਸਹਿਯੋਗ ਦਿੱਤਾ ਗਿਆ ਇਸ ਮੌਕੇ ਵਿਕਾਸ ਸੁਪਰਡੈਂਟ ਅਜ਼ਾਦ ਸਿੰਘ ਵੇਅਰਹਾਊਸ ਭੋਗਪੁਰ,ਦਵਿੰਦਰ ਗਾਖਲ ਲਾਲ ਹੁਸੈਨ ਹਰਨਾਮ ਦਾਸ ਚੋਪੜਾ,ਬਾਬਾ ਬਲਵਿੰਦਰ ਸਿੰਘ, ਮਲਕੀਤ ਸਿੰਘ ,ਵਰਿੰਦਰ ਸਿੰਘ, ਹਾਜ਼ਰ ਸਨ !
Author: Gurbhej Singh Anandpuri
ਮੁੱਖ ਸੰਪਾਦਕ