ਜਲੰਧਰ 2 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ)- ਡਾ: ਸੁਖਚੈਨ ਸਿੰਘ ਗਿੱਲ IPS ਕਮਿਸ਼ਨਰ ਪੁਲਿਸ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰਮੀਤ ਸਿੰਘ S. DC Investigation, ਹਰਪ੍ਰੀਤ ਸਿੰਘ ਬੈਨੀਪਾਲ PPS. ADCP Investigation ਅਤੇ ਕੰਵਲਜੀਤ ਸਿੰਘ PS. ACP (D) ਦੀ ਨਿਗਰਾਨੀ ਹੇਠ ਨਸ਼ਾ ਸਮਗਲਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ S। ਅਸ਼ੋਕ ਕੁਮਾਰ ਇੰਚਾਰਜ ਸਪੈਸ਼ਲ ਉਪਰੇਸ਼ਨ ਯੂਨਿਟ ਕਮਿਸ਼ਨਰੇਟ ਜਲੰਧਰ ਦੀ ਟੀਮ ਨੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 2 ਕਿੱਲੋਗ੍ਰਾਮ (2000 ਗ੍ਰਾਮ) ਅਫੀਮ ਅਤੇ ਇੱਕ ਗੱਡੀ ਮਾਰਕਾ ਕਰੇਟਾ ਨੰਬਰੀ PB10-FH-9207 ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਗੁਰਮੀਤ ਸਿੰਘ ਡੀਸੀਪੀ ਇਨਵੈਸਟੀਕੇਸ਼ਨ ਨੇ ਦੱਸਿਆ ਕਿ ਮਿਤੀ 02.09.21 ਨੂੰ ਸਪੈਸ਼ਲ ਉਪਰੇਸ਼ਨ ਯੂਨਿਟ ਕਮਿਸ਼ਨਰੇਟ ਜਲੰਧਰ ਦੀ ਪੁਲਿਸ ਟੀਮ ਬਾਏ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਨੇੜੇ ਪਰਾਗਪੁਰ ਚੂੰਗੀ ਜੀ.ਟੀ.ਰੋਡ ਜਲੰਧਰ ਮੌਜੂਦ ਸੀ। ਇਸ ਦੌਰਾਨ ਇੱਕ ਗੱਡੀ ਮਾਰਕਾ ਕਰੇਟਾ ਨੰਬਰੀ PB10-FH-9207 ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਕਤ ਗੱਡੀ ਵਿੱਚ ਸਵਾਰ ਦੋ ਵਿਅਕਤੀਆਂ ਨੇ ਮੌਕੇ ਤੋਂ ਖਿਸਕਣ ਦੀ ਕੋਸ਼ਿਸ਼ ਕੀਤੀ । ਪਰ ਪੁਲਿਸ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਹਨਾ ਆਪਣੀ ਪਛਾਣ ਦਵਿੰਦਰ ਸਿੰਘ @ ਕਾਕਾ ਪੁੱਤਰ ਮਹਿਮਾ ਸਿੰਘ ਵਾਸੀ ਪਿੰਡ ਘੁਢਾਣੀ ਤਹਿਸੀਲ ਪਾਇਲ ਜਿਲ੍ਹਾ ਲੁਧਿਆਣਾ, ਗੁਰਪ੍ਰੀਤ ਸਿੰਘ @ ਸੋਮਾ ਪੁੱਤਰ ਮੇਜਰ ਸਿੰਘ ਵਾਸੀ ਲਿਬੜਾ ਤਹਿਸੀਲ ਖੰਨਾ ਜਿਲ੍ਹਾ ਲੁਧਿਆਣਾ ਵਜੋਂ ਕਰਵਾਈ।
ਇਹਨਾਂ ਪਾਸੋਂ 01 ਕਿੱਲੋਗ੍ਰਾਮ (1000 ਗ੍ਰਾਮ) ਅਫੀਮ ਅਤੇ ਗੱਡੀ ਮਾਰਕਾ ਕਰੋਟਾ ਨੰਬਰੀ PB10-FH-9207 ਗ੍ਰਾਮਦ ਕੀਤੀ। ਦੋਸ਼ੀਆਨ ਵਿਰੁੱਧ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 103 ਮਿਤੀ 02.09.21 ਅ/ਧ 18/61/85 NDPS Act ਥਾਣਾ ਕੈਟ ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕੀਤਾ ਗਿਆ।
ਦੌਰਾਨੇ ਤਫਤੀਸ਼ ਦੋਸ਼ੀ ਗੁਰਪ੍ਰੀਤ ਸਿੰਘ ਨੇ ਮੰਨਿਆ ਕਿ ਉਹ ਟਰੱਕ ਡਰਾਈਵਰ ਹੈ ਅਤੇ ਬਰਮਪੁਰ (ਉੜੀਸਾ) ਤੋਂ ਅਫੀਮ ਲਿਆ ਕੇ ਆਪਣੇ ਸਾਥੀਆਂ ਗ੍ਰਿਫਤਾਰ ਦੋਸ਼ੀ ਦਵਿੰਦਰ ਸਿੰਘ ਅਤੇ ਇੱਕ ਹੋਰ ਸਾਥੀ ਕੁਲਦੀਪ ਸਿੰਘ ਪੁੱਤਰ ਸੰਤ ਸਿੰਘ ਵਾਸੀ ਪਿੰਡ ਦਹਿੜੂ ਜਿਲ੍ਹਾ ਲੁਧਿਆਣਾ ਰਾਂਹੀ ਅੱਗੇ ਸਪਲਾਈ ਕਰਦੇ ਹਨ। ਪੁੱਛਗਿੱਛ ਤੇ ਉਹਨਾਂ ਦੇ ਤੀਸਰੇ ਸਾਥੀ ਕੁਲਦੀਪ ਸਿੰਘ ਨੂੰ ਵੀ ਗ੍ਰਿਫਤਾਰ ਕਰਕੇ 01 ਕਿੱਲੋਗ੍ਰਾਮ (100 ਗ੍ਰਾਮ) ਅਫੀਮ ਬ੍ਰਾਮਦ ਕੀਤੀ ਹੈ।
ਗੁਰਪ੍ਰੀਤ ਸਿੰਘ @ ਸੋਮਾ ਦੀ ਪੁੱਛਗਿੱਛ :
ਦੋਸ਼ੀ ਗੁਰਪ੍ਰੀਤ ਸਿੰਘ ਦੀ ਉਮਰ ਕੂਬ 48 ਸਾਲ ਹੈ। ਜੋ ਦਸਵੀਂ ਕਲਾਸ ਤੱਕ ਪੜਾਈ ਕਰਨ ਤੋਂ ਬਾਅਦ ਟਰੱਕ ਡਰਾਈਵਰੀ ਕਰਨ ਲੱਗ ਪਿਆ। ਜੋ ਬਾਹਰਲੀ ਸਟੇਟ ਬਰਮਪੁਰ (ਉੜੀਸਾ) ਤੋਂ ਆਪਣੇ ਟੱਰਕ ਵਿੱਚ ਸਕਰੈਪ ਕਬਾੜ ਲੋਡ ਕਰਕੇ ਮੰਡੀ ਗੋਬਿੰਦਗੜ (ਖੰਨਾ) ਲਿਆਉਂਦਾ ਸੀ। ਗੁਰਪ੍ਰੀਤ ਦੇ ਸਾਥੀ ਉਸਨੂੰ ਅਕਸਰ ਕਹਿੰਦੇ ਰਹਿੰਦੇ ਕਿ ਤੂੰ ਉੜੀਸਾ ਕਬਾੜ ਲੈਣ ਜਾਂਦਾ ਹੈ ਜਿੱਥੋਂ ਅਫੀਮ ਆਮ ਮਿਲ ਜਾਂਦੀ ਹੈ। ਜੋ ਗੁਰਪ੍ਰੀਤ ਸਿੰਘ ਨੇ ਲਾਲਚ ਵਿੱਚ ਆਕੇ ਉੜੀਸਾ ਤੋਂ ਅਫੀਮ ਲਿਆ ਕੇ ਆਪਣੇ ਏਰੀਆ ਖੰਨਾ,ਰਾਜਪੁਰਾ, ਲੁਧਿਆਣਾ ਅਤੇ ਜਲੰਧਰ ਵਗੈਰਾ ਸਪਲਾਈ ਕਰਨ ਲੱਗ ਪਿਆ। ਜੋ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਬਰਮਪੁਰ ਉੜੀਸਾ ਤੋਂ ਅਫੀਮ 4000/-ਰੁਪਏ ਪ੍ਰਤੀ ਸ਼ਟਾਂਕ,80,000/- ਰੁਪਏ ਪ੍ਰਤੀ ਕਿੱਲੋ ਖਰੀਦ ਕਰਕੇ ਅੱਗੇ 5000/- ਪ੍ਰਤੀ ਸ਼ਟਾਂਕ 1,00000/- ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਅੱਗੇ ਵੇਚ ਦਿੰਦਾ ਹੈ। ਦੋਸ਼ੀ ਪਾਸੋ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਅਫੀਮ ਬਰਮਪੁਰ (ਉੜੀਸਾ) ਤੋਂ ਕਿਸ ਪਾਸੋ ਪ੍ਰੀਦ ਕਰਕੇ ਜਲੰਧਰ ਵਿੱਚ ਕਿੱਥੇ ਕਿੱਥੇ ਸਪਲਾਈ ਕਰਦਾ ਹੈ।
ਦਵਿੰਦਰ ਸਿੰਘ @ ਕਾਕਾ ਦੀ ਪੁੱਛਗਿੱਛ :
ਦੋਸ਼ੀ ਦਵਿੰਦਰ ਸਿੰਘ @ ਕਾਕਾ ਦੀ ਉਮਰ ਕੀਬ 33 ਸਾਲ ਹੈ। ਜੋ ਖੇਤੀਬਾੜੀ ਦਾ ਧੰਦੇ ਨਾਲ ਕੰਬਾਈਨ ਚਲਾਉਂਦਾ ਹੈ ਅਤੇ ਖੇਤੀ ਦੇ ਕੰਮ ਦੇ ਦਿਨਾ ਵਿੱਚ ਅਫੀਮ ਖਾਣ ਦਾ ਆਦੀ ਹੋ ਗਿਆ। ਜੋ ਆਪਣੇ ਪਿੰਡ ਤੋਂ ਬਾਹਰ ਮੇਨ ਹਾਈਵੇਅ ਲੁਧਿਆਣਾ ਤੋਂ ਅੰਬਾਲਾ ਪਰ ਢਾਬਿਆਂ ਤੇ ਆਉਂਦਾ ਜਾਂਦਾ ਸੀ ਜਿੱਥੇ ਉਸਦੀ ਜਾਣਕਾਰੀ ਗੁਰਪ੍ਰੀਤ ਸਿੰਘ @ ਸੋਮਾ ਪੁੱਤਰ ਮੇਜਰ ਸਿੰਘ ਵਾਸੀ ਲਿਬੜਾ ਤਹਿਸੀਲ ਖੰਨਾ ਜਿਲ੍ਹਾ ਲੁਧਿਆਣਾ ਟਰੱਕ ਡਰਾਈਵਰ ਨਾਲ ਹੋ ਗਈ। ਜੋ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਟਰੱਕ ਲੈ ਕੇ ਬਰਮਪੁਰ (ਉੜੀਸਾ) ਜਾਂਦਾ ਸੀ ਜਿੱਥੋਂ ਉਹ ਅਫੀਮ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦਾ ਹੈ । ਗੁਰਪ੍ਰੀਤ ਸਿੰਘ 4000/- ਰੁਪਏ ਪ੍ਰਤੀ ਸ਼ਟਾਂਕ 80,000/- ਰੁਪਏ ਕਿੱਲੋ ਦੇ ਹਿਸਾਬ ਨਾਲ ਬਰਮਪੁਰ (ਉੜੀਸਾ) ਤੋਂ ਖਰੀਦ ਕਰਕੇ ਮੈਨੂੰ 5000/- ਰੁਪਏ ਪ੍ਰਤੀ ਸ਼ਟਾਂਕ ਇੱਕ ਲੱਖ ਰੁਪਏ ਕਿੱਲੋ ਦੇ ਹਿਸਾਬ ਨਾਲ ਦਿੰਦਾ ਸੀ। ਮੈਂ ਅੱਗੇ ਇਹ ਅਫੀਮ 7500/- ਰੁਪਏ ਪ੍ਰਤੀ ਸ਼ਟਾਂਕ 1,50,000/- ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਆਪਣੇ ਸਾਥੀ ਯਾਰਾਂ ਦੋਸਤਾਂ ਨੂੰ ਅੱਗੇ ਵੇਚ ਦਿੰਦਾ ਸੀ। ਦੋਸ਼ੀ ਪਾਸੋ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਅਫੀਮ ਪ੍ਰੀਦ ਕਰਕੇ ਪੰਜਾਬ ਵਿੱਚ ਕਿੱਥੇ ਕਿੱਥੇ ਸਪਲਾਈ ਕਰਦਾ ਹੈ।
ਕੁਲਦੀਪ ਸਿੰਘ ਦੀ ਪੁੱਛਗਿੱਛ :
ਦੋਸ਼ੀ ਕੁਲਦੀਪ ਸਿੰਘ ਦੀ ਉਮਰ ਕੂਬ 42 ਸਾਲ ਹੈ ਜਿਸਨੇ ਦਸਵੀਂ ਤੱਕ ਦੀ ਪੜਾਈ ਕੀਤੀ ਹੈ । ਅਤੇ ਪੇਸ਼ੇ ਵਜੋਂ ਦੁੱਧ ਸਪਲਾਈ ਕਰਨ ਦਾ ਕੰਮ ਕਰਦਾ ਹੈ। ਜੋ ਆਪਣੇ ਸਾਥੀ ਦੋਸ਼ੀ ਗੁਰਪ੍ਰੀਤ ਸਿੰਘ ਦੇ ਘਰ ਵੀ ਦੁਧ ਪਾਉਂਦਾ ਸੀ। ਦੋਸ਼ੀ ਗੁਰਪ੍ਰੀਤ ਸਿੰਘ ਨੇ ਦੋਸ਼ੀ ਕੁਲਦੀਪ ਸਿੰਘ ਪਾਸੋਂ ਵਿਆਜ ਤੇ ਪੈਸੇ ਲਏ ਸਨ। ਜੋ ਵਾਪਸ ਨਹੀਂ ਕਰ ਰਿਹਾ ਸੀ ਤਾਂ ਗੁਰਪ੍ਰੀਤ ਸਿੰਘ ਨੇ ਕੁਲਦੀਪ ਸਿੰਘ ਨੂੰ ਕਿਹਾ ਕਿ ਉਹ ਬਰਮਪੁਰ ਉੜੀਸਾ ਤੋਂ ਅਫੀਮ ਲੈ ਕੇ ਆਉਂਦਾ ਹੈ।ਜੋ ਕੁਲਦੀਪ ਸਿੰਘ ਨੂੰ 5000/- ਪ੍ਰਤੀ ਸ਼ਟਾਂਕ 1,00000/ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਦੇ ਦੇਵੇਗਾ ਅਤੇ ਉਹ ਅੱਗੇ ਆਪਣੇ ਹਿਸਾਬ ਨਾਲ ਮਹਿੰਗੇ ਭਾਅ ਵਿੱਚ ਵੇਚ ਕੇ ਉਸਦੇ ਵਿਆਜ ਤੇ ਲਏ ਪੈਸੇ ਵਾਪਸ ਲੈ ਸਕਦਾ ਹੈ।ਜਿਸ ਤੇ ਕੁਲਦੀਪ ਸਿੰਘ ਨੇ ਲਾਲਚ ਵਿੱਚ ਆ ਕੇ ਦੋਸ਼ੀ ਗੁਰਪ੍ਰੀਤ ਸਿੰਘ ਪਾਸੋਂ 5000/- ਪ੍ਰਤੀ ਸ਼ਟਾਂਕ 1,00000/- ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਖਰੀਦ ਕਰਕੇ ਮਹਿੰਗੇ ਭਾਅ ਤੇ ਵੇਚਣ ਲੱਗ ਪਿਆ।
ਮੁਲਜ਼ਮਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਦੋਸ਼ੀਆਨ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹਨਾਂ ਨਾਲ ਇਸ ਧੰਦੇ ਵਿੱਚ ਹੋਰ ਕਿਹੜੇ ਕਿਹੜੇ ਸਾਥੀ ਸ਼ਾਮਿਲ ਹਨ ਅਤੇ ਇਹ ਅਫੀਮ ਕਿੱਥੇ ਕਿੱਥੇ ਸਪਲਾਈ ਕਰਦੇ ਹਨ।