ਸ਼ਾਹਪੁਰਕੰਢੀ 2 ਸਤੰਬਰ (ਸੁੱਖਵਿੰਦਰ ਜੰਡੀਰ) ਪੁਨੀਤ ਪੈਂਟਾ ਪੰਜਾਬ ਟਰੇਡਰਜ਼ ਬੋਰਡ ਚੇਅਰਮੈਨ ਨੇ ਮਾਝੇ ਦੇ ਜਰਨੈਲ ਪ੍ਰਤਾਪ ਸਿੰਘ ਬਾਜਵਾ ਨਾਲ ਮੁਲਾਕਾਤ ਕਰਕੇ ਸੁਜਾਨਪੁਰ ਹਲਕੇ ਦੇ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ, ਪਨੀਤ ਪੈਂਟਾ ਸੈਣੀ ਨੇ ਕਿਹਾ ਕਿ ਮਾਝੇ ਦੇ ਜਰਨੈਲ ਪ੍ਰਤਾਪ ਸਿੰਘ ਬਾਜਵਾ ਨੇ ਗੁਰਦਾਸਪੁਰ ਦੇ ਹੀ ਨਹੀਂ ਸੁਜਾਨਪੁਰ ਹਲਕੇ ਦੇ ਵੀ ਕਾਫ਼ੀ ਕੰਮ ਕਰਵਾਏ ਹਨ, ਉਨ੍ਹਾਂ ਕਿਹਾ ਹਲਕੇ ਦੇ ਲੋਕਾਂ ਵਿੱਚ ਅੱਜ ਵੀ ਪ੍ਰਤਾਪ ਸਿੰਘ ਬਾਜਵਾ ਲਈ ਦਿਲੋਂ ਪਿਆਰ ਹੈ, ਪ੍ਰਤਾਪ ਸਿੰਘ ਬਾਜਵਾ ਨਾਲ ਕਿਸਾਨਾਂ ਦੇ ਮੁੱਦਿਆਂ ਬਾਰੇ ਵੀ ਗੱਲਬਾਤ ਕੀਤੀ, ਮੁਕਤੇਸ਼ਵਰ ਧਾਮ ਨੂੰ ਬਚਾਉਣਾ, ਬੈਰਾਜ਼ ਓਸਤੀਆਂ ਨੂੰ ਇਨਸਾਫ ਦੇਣਾ, ਧਾਰ ਬਲਾਕ ਦੇ ਲੋਕਾਂ ਦੀ ਪਾਣੀ ਦੀ ਸਮੱਸਿਆ, ਆਦਿ ਮੁਸ਼ਕਲਾਂ ਦੇ ਸੰਬੰਧ ਵਿੱਚ ਗੱਲਬਾਤ ਕੀਤੀ ਗਈ ਇਸ ਮੌਕੇ ਤੇ ਪਨੀਤ ਪੋੇਂਟਾ ਦੇ ਨਾਲ ਹੋਰ ਆਗੂ ਵੀ ਹਾਜਰ ਸਨ