ਸ਼ਾਹਪੁਰਕੰਡੀ, 2 ਸਤੰਬਰ (ਸੁਖਵਿੰਦਰ ਜੰਡੀਰ)
ਰਣਜੀਤ ਸਾਗਰ ਡੈਮ ਦੀਆਂ ਵੱਖ-ਵੱਖ ਜੱਥੇਬੰਦੀਆਂ ‘ਤੇ ਅਧਾਰਿਤ ਬਣੀ ਸਾਂਝੀ ਐਕਸ਼ਨ ਕਮੇਟੀ ਦੀ ਵਿਸ਼ੇਸ਼ ਮੀਟਿੰਗ ਕਨਵੀਨਰ ਚਰਨ ਕਮਲ ਸ਼ਰਮਾ ਦੀ ਪ੍ਰਧਾਨਗੀ ਹੇਠ ਸਥਾਨਿਕ ਸਟਾਫ਼ ਕਲੱਬ ‘ਚ ਹੋਈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਰੋਸ਼ਨ ਭਗਤ, ਤਾਲਮੇਲ ਸਕੱਤਰ ਨੇ ਦੱਸਿਆ ਕਿ ਮੀਟਿੰਗ ਵਿੱਚ ਡੈਮ ਦੇ ਮੁਲਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ‘ਤੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸਾਂਝੀ ਐਕਸ਼ਨ ਕਮੇਟੀ ਵੱਲੋਂ ਮੰਗਾਂ ਬਾਰੇ ਪਿਛਲੇ ਸਮੇਂ ਤੋਂ ਜਿਹੜੇ ਵੀ ਮੰਗ-ਪੱਤਰ ਦਿੱਤੇ ਗਏ ਹਨ, ਉਨ੍ਹਾਂ ‘ਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਮੰਗਾਂ ਬਾਰੇ ਡੈਮ ਪ੍ਰਸ਼ਾਸਨ ਤੋਂ ਬਕਾਇਦਾ ਲਿਖ਼ਤੀ ਰੂਪ ਵਿਚ ਟਾਇਮ ਲੈ ਕੇ ਮੀਟਿੰਗ ਕਰਕੇ ਸਹੀ ਢੰਗ ਨਾਲ ਹੱਲ ਕਰਵਾਇਆ ਜਾਵੇਗਾ। ਜਿਹੜੇ ਮੁੱਦੇ ਜਿਵੇਂ ਕਿ ਡੈਮ ਕਲੋਨੀ ਦੇ ਖਾਲੀ ਪਏ ਕੁਆਰਟਰ ਲੀਜ਼ ‘ਤੇ ਦੇਣ ਲਈ ਫ਼ਰਵਰੀ 2020 ਵਿੱਚ ਮੁੱਖ ਇੰਜ਼ੀਨੀਅਰ ਵੱਲੋਂ ਕਮੇਟੀ ਗਠਿਤ ਕੀਤੀ ਗਈ ਸੀ। ਉਸ ਕਮੇਟੀ ਵੱਲੋਂ ਅੱਜ ਤੱਕ ਕੋਈ ਵੀ ਰਿਪੋਰਟ ਨਹੀਂ ਦਿੱਤੀ ਗਈ। ਰਿਪੋਰਟ ਦੇਣ ਲਈ ਸਮਾਂ-ਬੱਧ ਕਰਵਾਇਆ ਜਾਵੇਗਾ। ਡੈਮ ਦੇ ਸਟਾਫ਼ ਕਲੋਨੀ ਵਿੱਚ ਸਫ਼ਾਈ ਦੀ ਹੋਈ ਦੁਰਦਸ਼ਾ ਬਾਰੇ ਡੈਮ ਪ੍ਰਸ਼ਾਸਨ ਅਧਿਕਾਰੀਆਂ ਨੂੰ ਨਾਲ ਲੈ ਕੇ ਮੌਕਾ ਦਿਖਾਇਆ ਜਾਵੇਗਾ।
ਆਗੂਆਂ ਨੇ ਅੱਗੇ ਕਿਹਾ ਕਿ ਬੀਤੇ ਦਿਨੀਂ ਡੈਮ ਕਲੋਨੀ ਦੀ ਬਿਜਲੀ 48 ਘੰਟੇ ਬੰਦ ਰਹਿਣ ਕਰਕੇ ਕਲੋਨੀ ਦੇ ਪਰਿਵਾਰਾਂ ਨੂੰ ਗੰਭੀਰ ਦੁਵਿਧਾ ਵਿੱਚੋਂ ਦੀ ਗੁਜ਼ਰਨਾ ਪਿਆ। ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਦੀ ਗਰਮੀ ਕਾਰਨ ਹਾਲਤ ਤਰਸਯੋਗ ਸੀ। ਇਸ ਔਖੇ ਸਮੇਂ ਵਿੱਚ ਡੈਮ ਪ੍ਰਸ਼ਾਸਨ ਵੱਲੋਂ ਪੀਣ ਵਾਲੇ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਜਿਸ ਕਰਕੇ ਕਲੋਨੀ ਨਿਵਾਸੀਆਂ ਵਿੱਚ ਬਹੁਤ ਗੁੱਸੇ ਦੀ ਲਹਿਰ ਹੈ। ਅਜਿਹੀ ਘਟਨਾ ਦੁਬਾਰਾ ਨਾ ਵਾਪਰੇ ਡੈਮ ਪ੍ਰਸ਼ਾਸਨ ਵੱਲੋਂ ਇਸ ਦੇ ਯੋਗ ਪ੍ਰਬੰਧ ਕੀਤੇ ਜਾਣ। ਇਸ ਤੋਂ ਇਲਾਵਾ ਦਿੱਤੇ ਗਏ ਮੰਗ-ਪੱਤਰਾਂ ਦੀਆਂ ਦੂਸਰੀਆਂ ਮੰਗਾਂ ਨੂੰ ਵੀ ਹੱਲ ਕਰਵਾਇਆ ਜਾਵੇਗਾ। ਆਗੂਆਂ ਨੇ ਜ਼ੋਰਦਾਰ ਦੇ ਕੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਤੇ ਡੈਮ ਪ੍ਰਸ਼ਾਸਨ ਸਾਡੀਆਂ ਹੱਕੀ ਅਤੇ
Author: Gurbhej Singh Anandpuri
ਮੁੱਖ ਸੰਪਾਦਕ