ਝਲਕੀਆਂ…
ਮੁਜੱਫਰ ਨਗਰ
1- ਸਟੇਟ ਕਾਲਜ ਦਾ ਜਿਹੜਾ ਮੈਦਾਨ ਕਦੇ ਨਹੀਂ ਭਰਿਆ ਸੀ ਉਹ ਸੰਯੁਕਤ ਮੋਰਚੇ ਦੇ ਸੱਦੇ ਤੇ ਕਈ ਗੁਣਾ ਛੋਟਾ ਰਹਿ ਗਿਆ। ਇਕੱਠ ਅੰਦਾਜੇ ਤੋਂ ਕਿਤੇ ਬਾਹਰ ਚਲੇ ਗਿਆ।
2-ਕਰਨਾਟਕ ਤੋਂ ਆਈ ਮਹਿਲਾ ਕਿਸਾਨ ਆਗੂ ਨੇ ਕੰਨੜ ਵਿੱਚ ਭਾਸ਼ਣ ਦਿੱਤਾ, ਜਿਸ ਦਾ ਇੱਕ ਹੋਰ ਮਹਿਲਾ ਆਗੂ ਨੇ ਹਿੰਦੀ ਵਿੱਚ ਤਰਜਮਾ ਕੀਤਾ।
3-ਜਦੋਂ ਰਾਜੇਵਾਲ ਨੇ ਕੰਨੜ ਭਾਸ਼ਾਈ ਬੋਲਣ ਵਾਲੀ ਮਹਿਲਾ ਤੇ ਹੂੰਟਿੰਗ ਕਰਨ ਵਾਲੇ ਨੌਜਵਾਨਾਂ ਦੇ ਇੱਕ ਗਰੁੱਪ ਤੇ ਇਤਰਾਜ਼ ਕੀਤਾ ਤਾਂ ਰਿਕੇਸ਼ ਟਿਕੈਤ ਨੇ ਦਖਲ ਦਿੰਦਿਆਂ ਬਹੁਤ ਹੀ ਸਖਤੀ ਭਰੇ ਲਹਿਜੇ ਵਿੱਚ ਉਹਨਾਂ ਦੀ ਬੋਲਤੀ ਬੰਦ ਕਰ ਦਿੱਤੀ।
4-ਅੰਦੋਲਨ ਜਿੱਤ ਕੇ ਜਾਵਾਂਗੇ ਜਾ ਆਪੋ ਆਪਣੇ ਮੋਰਚੇ ਤੇ ਸ਼ਹੀਦ ਹੋ ਜਾਵਾਂਗੇ। ਉੱਤਰ ਪ੍ਰਦੇਸ਼ ਵਿੱਚ ਅੱਲਾ ਹੂ ਅਕਬਰ ਅਤੇ ਹਰ ਹਰ ਮਹਾਂ ਦੇਵ ਦੇ ਨਾਅਰੇ ਲੱਗਦੇ ਰਹੇ ਹਨ ਅਤੇ ਲੱਗਦੇ ਰਹਿਣਗੇ।-ਰਕੇਸ਼ ਟਿਕੈਤ
5-ਅੱਪਵਾਦ ਨੂੰ ਛੱਡ ਕੇ ਸਭ ਤੋਂ ਵੱਧ ਸਤਿਕਾਰ ਪੰਜਾਬੀਆਂ , ਖਾਸ ਕਰਕੇ ਸਿੱਖਾਂ ਦੇ ਹਿੱਸੇ ਆਇਆ।
6- ਮਹਿਮਾਨ ਨਿਵਾਜੀ ਵਿੱਚ ਮੁਜੱਫਰਨਗਰ ਨੇ ਪੰਜਾਬ ਅਤੇ ਹਰਿਆਣੇ ਨੂੰ ਵੀ ਪਿੱਛੇ ਛੱਡਿਆ।
7–ਜਿਸ ਅਸਥਾਨ ਤੋਂ ਭਾਜਪਾ ਨੇ ਦੇਸ਼ ਨੂੰ ਤੋੜਨ (ਮੁਜੱਫਰਪੁਰ ਦੰਗੇ) ਦੀ ਸ਼ੁਰੁਆਤ ਕੀਤੀ ਸੀ ਅੱਜ ਉਸੇ ਅਸਥਾਨ ਤੋਂ ਦੇਸ਼ ਨੂੰ ਜੋੜਨ ਦਾ ਬਿਗਲ ਵਜਾਇਆ ਗਿਆ।
8–ਮਿਸ਼ਨ ਉੱਤਰਪ੍ਰਦੇਸ਼ ਅਧੀਨ ਵੋਟ ਦੀ ਚੋਟ ਸਮੇਤ ਰਾਜ ਦੇ 18 ਮੰਡਲਾਂ ਵਿੱਚ ਕਿਸਾਨ ਮਹਾਂ ਪੰਚਾਇਤਾਂ ਕਰਨ ਅਤੇ 27 ਸਤੰਬਰ ਨੂੰ ਭਾਰਤ ਬੰਦ ਕਰਨ ਦਾ ਐਲਾਨ ਕੀਤਾ ਗਿਆ।
9- ਬੁਲਾਰਿਆਂ ਦੇ ਭਾਸ਼ਣ ਦੌਰਾਨ ਜੰਗ ਦੀ ਸ਼ੁਰੁਆਤ ਦਾ ਪ੍ਰਤੀਕ ਨਰ ਸਿੰਘਾ ਵੱਜਦਾ ਰਿਹਾ।
10-ਲੱਖਾਂ ਕਿਸਾਨਾਂ ਦਾ ਇਕੱਠ ਹੋਣ ਦੇ ਬਾਵਯੂਦ ਸਾਰਾ ਸਮਾਗਮ ਬਹੁਤ ਹੀ ਸ਼ਾਂਤੀ ਨਾਲ ਨੇਪਰੇ ਚਾੜ੍ਹਿਆ ਗਿਆ। ਕਿਸਾਨ ਆਪੇ ਦਰਸ਼ਕ ਸਨ ਆਪੇ ਪ੍ਰਬੰਧਕ। ਬਹੁਤ ਸਾਰੇ ਨੌਜਵਾਨ ਕਿਸਾਨ ਨਿੱਕੇ ਨਿੱਕੇ ਹਲ ਮੋਢਿਆਂ ਤੇ ਚੁੱਕੀ ਘੁੰਮਦੇ ਦੇਖੇ ਗਏ।
ਅਮਰਪ੍ਰੀਤ ਸਿੰਘ ਗੁਜਰਵਾਲ
Author: Gurbhej Singh Anandpuri
ਮੁੱਖ ਸੰਪਾਦਕ