ਜਲੰਧਰ/ ਰਤੀਆ/ਮਿਸੀਸਾਗਾ/ਕਨੇਡਾ 6 ਸਤੰਬਰ (ਭੁਪਿੰਦਰ ਸਿੰਘ ਮਾਹੀ): ਕੌਂਸਲ ਆਫ਼ ਹੈਰੀਟੇਜ ਐਂਡ ਇੰਟਰਨੈਸ਼ਨਲ ਪੀਸ ਕਨੇਡਾ ਦੀ ਕੌਮਾਂਤਰੀ ਸੰਸਥਾ ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਸਨਮਾਨ ਸਮਾਰੋਹ ਦਾ ਆਯੋਜਨ ਕੋਹਿਪ ਦੇ ਚੇਅਰਮੈਨ ਰੌਸ਼ਨ ਪਾਠਕ ਦੀ ਅਗਵਾਈ ਵਿੱਚ ਕੀਤਾ ਗਿਆ।
ਕੋਹਿਪ ਦੇ ਕਨਵੀਨਰ ਡਾ ਨਾਇਬ ਸਿੰਘ ਮੰਡੇਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਥਾ ਦਾ ਮੁੱਖ ਉਦੇਸ਼ ਵਿਸ਼ਵ ਸ਼ਾਂਤੀ ਕਾਇਮ ਕਰਨਾ ਅਤੇ ਵਿਰਾਸਤ ਦੀ ਸੰਭਾਲ ਕਰਨਾ ਹੈ। ਇਸ ਮੁੱਖ ਮੰਤਵ ਨੂੰ ਲੈ ਕੇ ਹੀ ਪੰਜਾਬ, ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਵਿੱਚ ਤਿੰਨ ਤਿੰਨ ਅਧਿਆਪਕਾਂ ਦਾ ਅਧਿਆਪਕ ਦਿਵਸ ਮੌਕੇ ਸਨਮਾਨ ਕਰਨਾ ਆਪਣੇ ਆਪ ਵਿਚ ਵੱਡੀ ਉਪਲੱਬਧੀ ਹੈ। ਉਨ੍ਹਾਂ ਦੱਸਿਆ ਕਿ ਅਧਿਆਪਕ ਦਿਵਸ ਮੌਕੇ ਗੁਰਦਾਸਪੁਰ, ਹੁਸ਼ਿਆਰਪੁਰ, ਸ੍ਰੀ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਸੰਗਰੂਰ, ਮਲੇਰਕੋਟਲਾ ਪਟਿਆਲਾ, ਬਠਿੰਡਾ, ਮਾਨਸਾ, ਸਿਰਸਾ, ਹਿਸਾਰ, ਫਤਿਹਾਬਾਦ, ਅੰਬਾਲਾ, ਗੰਗਾਨਗਰ, ਜੰਮੂ ਐਂਡ ਕਸ਼ਮੀਰ ਆਦਿ ਜ਼ਿਲ੍ਹਿਆਂ ਵਿਚੋਂ ਸਮਾਜ ਸੇਵਾ ਨੂੰ ਸਮਰਪਿਤ ਅਧਿਆਪਕ ਦਾ ਸਨਮਾਨ ਕਰਕੇ ਬਹੁਤ ਵੱਡੇ ਮੈਗਾ ਪ੍ਰਾਜੈਕਟ ਨੂੰ ਸਫਲ ਕੀਤਾ ਗਿਆ ਹੈ। ਕੋਹਿਪ ਦੇ ਚੇਅਰਮੈਨ ਰੋਸ਼ਨ ਲਾਲ ਪਾਠਕ, ਵਿੱਤ ਸਕੱਤਰ ਅਵਤਾਰ ਸਿੰਘ ਸੰਧੂ, ਓਵਰਸੀਜ਼ ਪ੍ਰਧਾਨ ਕੁਲਵੰਤ ਕੌਰ ਚੰਨ, ਭਾਰਤ ਦੇ ਪ੍ਰਧਾਨ ਡਾ ਅਨਿਲ ਚੋਪੜਾ ਜਲੰਧਰ, ਪੰਜਾਬ ਦੇ ਪ੍ਰਧਾਨ ਡਾ ਕਮਲਜੀਤ ਸਿੰਘ ਟਿੱਬਾ ਅਤੇ ਆਤਮ ਪ੍ਰਕਾਸ਼ ਜਲੰਧਰ ਨੇ ਸਮਾਗਮ ਦੇ ਦੌਰਾਨ ਵਰਚੁਅਲ ਤੌਰ ਤੇ ਜੁੜ ਕੇ ਸਨਮਾਨਿਤ ਅਧਿਆਪਕਾਂ ਦਾ ਮਾਣ ਵਧਾਇਆ ਅਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਦਸੰਬਰ 2021 ਵਿਚ ਕੋਹਿਪ ਵੱਲੋਂ ਵਿਸ਼ਵ ਪੱਧਰ ਦੀ ਵਿਸ਼ਵ ਸ਼ਾਂਤੀ ਪੰਜਾਬੀ ਕਾਨਫਰੰਸ ਹੋਵੇਗੀ। ਜਿਸ ਲਈ ਵੱਡੇ ਪੱਧਰ ਤੇ ਤਿਆਰੀਆਂ ਚੱਲ ਰਹੀਆਂ ਹਨ।
ਸਾਹਿਤ ਚੇਤਨਾ ਲਾਇਬਰੇਰੀ ਰਤੀਆ ਵਿਚ ਕੋਹਿਪ ਦੇ ਬਲਾਕ ਪ੍ਰਧਾਨ ਕੈਪਟਨ ਗੁਰਮੁਖ ਸਿੰਘ ਭੁੱਲਰ ਦੀ ਪ੍ਰਧਾਨਗੀ ਵਿਚ ਕੀਤੇ ਗਏ ਸਨਮਾਨ ਸਮਾਰੋਹ ਵਿਚ ਜ਼ਿਲ੍ਹਾ ਪ੍ਰਧਾਨ ਡੀ ਓ ਸੀ ਰਾਮਚੰਦਰ ਵਰਮਾ, ਸਾਹਿਤਕਾਰ ਅਤੇ ਖੇਤਰ ਦੇ ਵਿਦਵਾਨ ਅਧਿਆਪਕ ਡਾ ਨਾਇਬ ਸਿੰਘ ਮੰਡੇਰ, ਚਿੱਤਰਕਾਰ ਅਧਿਆਪਕ ਕ੍ਰਿਸ਼ਨ ਸਿੰਘ, ਪ੍ਰੋ. ਡਾ ਬੀਰਬਲ ਸਿੰਘ, ਲੈਕ. ਸੁਖਵਿੰਦਰ ਕੌਰ ਭੂਨਾ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਸਵਾਗਤ ਕਰਦੇ ਹੋਏ ਕੋਹਿਪ ਹਰਿਆਣਾ ਦੇ ਮੁੱਖ ਸਲਾਹਕਾਰ ਤਜਿੰਦਰ ਸਿੰਘ ਔਜਲਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੋਹਿਪ ਇੰਟਰਨੈਸ਼ਨਲ ਪੱਧਰ ਦੀ ਅਜਿਹੀ ਸੰਸਥਾ ਹੈ ਜੋ ਆਪਣੀ ਵਿਰਾਸਤ ਨੂੰ ਸੰਭਾਲਣ ਤੇ ਜ਼ੋਰ ਦਿੰਦੀ ਹੈ ਉਥੇ ਹੀ ਕੌਮਾਂਤਰੀ ਪੱਧਰ ਤੇ ਭਾਈਚਾਰਕ ਸਾਂਝ ਕਾਇਮ ਕਰਨ ਦਾ ਵੱਡਾ ਹੋਕਾ ਇਸ ਸੰਸਥਾ ਵੱਲੋਂ ਦਿੱਤਾ ਜਾ ਰਿਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਇਸ ਸੰਸਥਾ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਅਧਿਆਪਕ ਦਿਵਸ ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਬਹੁਤ ਹੀ ਮਾਣ ਮੱਤੀ ਕੋਸ਼ਿਸ਼ ਹੈ ਕਿ ਪੂਰੇ ਹਿੰਦੋਸਤਾਨ ਦੇ ਵਿੱਚੋਂ ਇੱਕੋ ਦਿਨ ਵਿੱਚ ਸਮਾਜ ਸੇਵਾ ਨੂੰ ਸਮਰਪਤ ਅਤੇ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨ ਵਾਲੇ ਇਕਵੰਜਾ ਅਧਿਆਪਕਾਂ ਦਾ ਸਨਮਾਨ ਕਰਨਾ ਬਹੁਤ ਵੱਡੀ ਗੱਲ ਹੈ। ਸੰਸਥਾ ਦੇ ਮੈਂਬਰ ਸੁਖਦੇਵ ਸਿੰਘ ਸਿੱਧੂ ॥, ਹੈਪੀ ਸਿੰਘ ਸੇਠੀ, ਰਣਜੀਤ ਸਿੰਘ ਭਾਨੀਖੇੜਾ, ਸਤਪਾਲ ਸਿੰਘ, ਗੁਰਜੀਤ ਕੌਰ ਪੁਵਾਰ, ਗੁਰਜੀਤ ਕੌਰ ਸਿੱਧੂ, ਬੇਅੰਤ ਕੌਰ, ਡਾ ਹਰਪਾਲ ਸਿੰਘ, ਮਨਜੀਤ ਕੌਰ ਰੰਧਾਵਾ, ਰਾਹੁਲ ਕੁਮਾਰ, ਦੀਪਕ ਕੁਮਾਰ ਬਾਦਲਗੜ੍ਹ ਨੇ ਆਪਣੇ ਸੰਬੋਧਨ ਵਿਚ ਅਧਿਆਪਕ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਕੋਹਿਪ ਆਰਗੇਨਾਈਜ਼ਰ ਕਰਮਪਾਲ ਸਿੰਘ ਢਿੱਲੋਂ ਪ੍ਰਧਾਨ ਇੰਡੀਅਨ ਕਲਚਰਲ ਐਸੋਸੀਏਸ਼ਨ ਰਜਿ: ਕਰਤਾਰਪੁਰ, ਕੋਹਿਪ ਚੈਪਟਰ ਪ੍ਰਧਾਨ ਭੁਪਿੰਦਰ ਸਿੰਘ ਮਾਹੀ, ਹਰੀਸ਼ ਚੰਦਰ ਦੂਰਦਰਸ਼ਨ ਕੇਂਦਰ ਜਲੰਧਰ, ਸ਼ਿਤਾਂਸ਼ੂ ਜੋਸ਼ੀ, ਵਿਸ਼ਨੂੰ ਸੱਭਰਵਾਲ ਆਦਿ ਨੇ ਵੀ ਅਧਿਆਪਕ ਦਿਵਸ ਮੌਕੇ ਦਿਲੋਂ ਵਧਾਈਆਂ ਦਿੱਤੀਆਂ।
Author: Gurbhej Singh Anandpuri
ਮੁੱਖ ਸੰਪਾਦਕ